ਸ੍ਰੀ ਮੁਕਤਸਰ ਸਾਹਿਬ, 4 ਜਨਵਰੀ ( ):-ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਅੱਜ ਇੱਥੇ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਚੈਂਪੀਅਨਸ਼ਿਪ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਵੱਖ ਵੱਖ ਕਮੇਟੀਆਂ ਦੀਆਂ ਡਿਊਟੀਆਂ ਲਗਾਈਆਂ। ਉਨ੍ਹਾਂ ਦੱਸਿਆ ਕਿ ਇਸ ਪਸ਼ੂ ਮੇਲੇ ਦੇ ਆਯੋਜਨ ਲਈ ਮੁੱਖ ਪ੍ਰਬੰਧਕੀ ਕਮੇਟੀ, ਕੋਰ ਕਮੇਟੀ, ਕੈਪਿੰਗ ਏਰੀਆ ਕਮੇਟੀ, ਈਵੈਂਟਸ ਕਡੰਕਟ ਕਮੇਟੀ, ਰਜਿਸ਼ਟਰੇਸ਼ਨ ਕਮੇਟੀ, ਸਟੇਜ/ਉਦਘਾਟਨ ਸਮਾਰੋਹ/ਇਨਾਮ ਵੰਡ ਕਮੇਟੀ, ਰਿਹਾਇਸ਼, ਟਰਾਂਸਪੋਰਟ ਅਤੇ ਰਿਸਪੈਸ਼ਨ ਅਤੇ ਰਿਫਰੈਸ਼ਮੈਂਟ ਕਮੇਟੀ, ਨੁਮਾਇਸ਼ ਕਮੇਟੀ, ਪ੍ਰੈਸ ਅਤੇ ਪਬਲੀਸਿਟੀ ਕਮੇਟੀ, ਫੀਡ ਅਤੇ ਫਾਡਰ ਕਮੇਟੀਦਾ ਗਠਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪਸ਼ੂ ਪਾਲਕ ਜੋ ਇਸ ਮੁਕਾਬਲੇ ਵਿਚ ਭਾਗ ਲੈਣ ਦੇ ਇੱਛੁਕ ਹਨ ਆਪਣੇ ਨੇੜੇ ਦੇ ਪਸ਼ੂ ਹਸਪਤਾਲ ਵਿਚ ਅਗਾਉਂ ਰਜਿਸਟਰੇਸ਼ਨ ਵੀ ਕਰਵਾ ਸਕਦੇ ਹਨ ਹਾਲਾਂਕਿ ਮੌਕੇ ਤੇ ਵੀ ਰਜਿਸਟਰੇਸ਼ਨ ਲਈ ਹਰੇਕ ਜ਼ਿਲ੍ਹੇ ਲਈ ਵੱਖਰੇ ਰਜਿਸਟਰੇਸ਼ਨ ਕਾਉਂਟਰ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਬਾਹਰੋਂ ਆਉਣ ਵਾਲੇ ਆਯੋਜਕਾਂ, ਜੱਜ ਸਹਿਬਾਨ ਦੇ ਠਹਿਰਾਓ ਦੇ ਉੱਚਿਤ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਮੇਲੇ ਵਾਲੀ ਥਾਂ ਅਤੇ ਇਸ ਦੇ ਆਸ ਪਾਸ ਸਾਫ ਸਫਾਈ ਕਰਨ ਦੇ ਹੁਕਮ ਵੀ ਅਧਿਕਾਰੀਆਂ ਨੂੰ ਦਿੱਤੇ। ਉਨ੍ਹਾਂ ਦੱਸਿਆ ਕਿ ਮੇਲੇ ਵਾਲੀ ਥਾਂ ਸਿਹਤ ਸਹੁਲਤਾਂ ਲਈ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਜਾਣਗੀਆਂ।ਬੈਠਕ ਦੌਰਾਨ ਹੋਰਨਾਂ ਤੋਂ ਬਿਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਰਿੰਦਰ ਸਿੰਘ ਬਾਠ, ਐਸ.ਪੀ. ਸ: ਐਨ.ਪੀ.ਐਸ. ਸਿੱਧੂ, ਐਸ.ਡੀ.ਐਮ. ਸ੍ਰੀ ਵੀ.ਪੀ.ਐਸ. ਬਾਜਵਾ, ਸਹਾਇਕ ਕਮਿਸ਼ਨਰ ਜਨਰਲ ਸ: ਚਰਨਦੀਪ ਸਿੰਘ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਰਾਜਦੀਪ ਕੌਰ, ਤਹਸੀਲਦਾਰ ਰਵਿੰਦਰ ਬਾਂਸਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ੍ਰੀ ਨਰੇਸ਼ ਸਚਦੇਵਾ, ਡਿਪਟੀ ਡਾਇਰੈਕਟਰ ਡੇਅਰੀ ਸ: ਕਰਨੈਲ ਸਿੰਘ ਆਦਿ ਵੀ ਹਾਜਰ ਸਨ।

Post a Comment