ਮੋਗਾ, 4 ਜਨਵਰੀ, / ਵਧੀਕ ਡਿਪਟੀ ਕਮਿਸ਼ਨਰ ਡਾ. ਜੋਰਾਮ ਬੇਦਾ ਨੇ ਜਾਣਕਾਰੀ ਦਿੱਤੀ ਹੈ ਕਿ ਮੋਗਾ ਜ਼ਿਲੇ ਅਧੀਨ ਆਉਂਦੇ ਪੰਜ ਆਈ.ਸੀ.ਡੀ.ਐਮ ਬਲਾਕਾਂ ਵਿੱਚ ਸਟਾਫ ਦੀ ਘਾਟ ਹੋਣ ਕਾਰਣ ਪੈਨਸਨ ਸਕੀਮਾਂ ਦਾ ਕੰਮ ਸਮੇਂ ਸਿਰ ਨਿਪਟਾਉਣ ਲਈ ਪੂਰੇ ਜ਼ਿਲੇ ਵਿੱਚ ਦੋ ਦਿਨ (ਹਰ ਬੁੱਧਵਾਰ ਅਤੇ ਵੀਰਵਾਰ) ਫਿਕਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲਾਭਪਾਤਰੀ ਜਿਸਨੇ ਆਪਣੀ ਪੈਨਸਨ ਲਗਵਾਉਣੀ ਹੋਵੇ ਉਹ ਖੁਦ ਜਾਂ ਉਸਦਾ ਕੋਈ ਪਰਿਵਾਰਕ ਮੈਂਬਰ ਅਸਲ ਦਸਤਾਵੇਜ ਲੈ ਕੇ ਦਫਤਰ ਹਾਜਰ ਹੋਵੇ ਤਾਂ ਜੋ ਲਾਭਪਾਤਰੀ ਨੂੰ ਪੈਨਸਨ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਦੋ ਦਿਨ ਫਿਕਸ ਕਰਨ ਨਾਲ ਜਿੱਥੇ ਦਫਤਰੀ ਸਮੇਂ ਦੀ ਬੱਚਤ ਹੋਵੇਗੀ ਉ¤ਥੇ ਹੀ ਲਾਭਪਾਤਰੀ ਦੇ ਸਮੇਂ ਦੀ ਵੀ ਬੱਚਤ ਹੋਵੇਗੀ।

Post a Comment