ਸੰਗਰੂਰ, 23 ਜਨਵਰੀ (ਸੂਰਜ ਭਾਨ ਗੋਇਲ)-ਭਵਾਨੀਗੜ• ਤੋਂ ਵਾਇਆ ਸੁਨਾਮ, ਮਾਨਸਾ, ਕੋਟਸ਼ਮੀਰ ਤੱਕ ਜਾਂਦੇ ਰਾਜ ਮਾਰਗ 12ਏ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਰਾਹੁਲ ਨੇ ਦੱਸਿਆ ਕਿ ਪੰਜਾਬ ਸਟੇਟ ਰੋਡ ਸੈਕਟਰ ਪ੍ਰੋਜੈਕਟ (ਫੇਜ਼-2) ਅਧੀਨ ਸੰਗਰੂਰ, ਮਾਨਸਾ, ਬਠਿੰਡਾ ਜ਼ਿਲ•ੇ ਅਧੀਨ ਖੇਤਰ ਵਿੱਚ ਪੈਂਦੇ ਰਾਜ ਮਾਰਗ 12ਏ ਨੂੰ ਚੌੜਾ ਕੀਤਾ ਜਾਣਾ ਹੈ। ਵਿਸ਼ਵ ਬੈਂਕ ਦੀ ਸਹਾਇਤਾ ਨਾਲ ਕੀਤੇ ਜਾਣ ਵਾਲੇ ਇਸ ਕੰਮ ਦੀ ਸ਼ੁਰੂਆਤ (ਜਿਵੇਂ ਲੋੜੀਂਦੀਆਂ ਥਾਵਾਂ ’ਤੇ ਪੈਚ ਲਗਾਉਣੇ, ਖੱਡੇ ਭਰਨੇ ਅਤੇ ਬਰਮ ਬਣਾਉਣੇ) ਕੀਤੀ ਜਾ ਚੁੱਕੀ ਹੈ। ਰਹਿੰਦੀਆਂ ਕੁਝ ਕਾਰਵਾਈਆਂ ਨੂੰ ਪੂਰਾ ਕਰਨ ਤੋਂ ਬਾਅਦ ਸੜਕ ਦਾ ਕੰਮ ਵੱਡੇ ਪੱਧਰ ’ਤੇ ਸ਼ੁਰੂ ਹੋ ਜਾਵੇਗਾ।
ਸ੍ਰੀ ਰਾਹੁਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਜ਼ਿਲ•ਾ ਸੰਗਰੂਰ ਵਿੱਚ ਭਵਾਨੀਗੜ• ਤੋਂ ਲੈ ਕੇ ਵਾਇਆ ਸੁਨਾਮ, ਮਾਨਸਾ, ਕੋਟ ਸ਼ਮੀਰ (ਬਠਿੰਡਾ) ਤੱਕ 103 ਕਿਲੋਮੀਟਰ ਲੰਮੀ ਸੜਕ ਦੀ ਚੌੜਾਈ ਨੂੰ 7 ਮੀਟਰ ਤੋਂ ਵਧਾ ਕੇ 10 ਮੀਟਰ ਕੀਤਾ ਜਾਵੇਗਾ, ਜਿਸ ਨਾਲ ਜਿੱਥੇ ਸੜਕੀ ਆਵਾਜਾਈ ਨੂੰ ਬਹੁਤ ਰਾਹਤ ਮਿਲੇਗੀ, ਉਥੇ ਹਾਦਸਿਆਂ ਵਿੱਚ ਵੀ ਕਮੀ ਆਵੇਗੀ। ਇਸੇ ਤਰ•ਾਂ ਸੰਗਰੂਰ ਤੋਂ ਲੈ ਕੇ ਸੁਨਾਮ ਤੱਕ ਸੜਕ (ਐ¤ਮ.ਡੀ.ਆਰ.21) ਦੀ ਪੂਰੀ ਤਰ•ਾਂ ਮੁਰੰਮਤ ਕੀਤੀ ਜਾਵੇਗੀ ਅਤੇ ਚੌੜਾਈ ਨੂੰ 10 ਮੀਟਰ ਕੀਤਾ ਜਾਵੇਗਾ। ਸਾਰੇ ਕੰਮ ਨੂੰ ਪੂਰਾ ਕਰਨ ਲਈ ਕਰੀਬ 3 ਸਾਲ ਦਾ ਸਮਾਂ ਲੱਗੇਗਾ। ਸ੍ਰੀ ਰਾਹੁਲ ਨੇ ਦੱਸਿਆ ਕਿ ਇਸ ਕੰਮ ਦਾ ਠੇਕਾ ਪ੍ਰਾਪਤ ਕਰਨ ਵਾਲੀ ਕੰਪਨੀ ਨਾਲ 10 ਸਾਲ ਦਾ ਕਰਾਰ ਕੀਤਾ ਗਿਆ ਹੈ, ਜੋ ਕਿ ਪੂਰੇ ਕਰਾਰ ਦੇ ਸਮੇਂ ਦੌਰਾਨ ਸੜਕ ਦੀ ਮੁਰੰਮਤ ਅਤੇ ਲੋੜ ਪੈਣ ’ਤੇ ਨਵੀਂ ਬਣਾਉਣ ਲਈ ਜਿੰਮੇਵਾਰ ਹੋਵੇਗੀ। ਸ੍ਰੀ ਰਾਹੁਲ ਨੇ ਉਪਰੋਕਤ ਦੋਵੇਂ ਸੜਕਾਂ ਕਿਨਾਰੇ ਰਹਿਣ ਵਾਲੇ ਲੋਕਾਂ ਅਤੇ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਕੰਮ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜਨ ਲਈ ਨਿਰਮਾਣ ਕਾਰਜਾਂ ਵਿੱਚ ਸਹਾਇਤਾ ਕੀਤੀ ਜਾਵੇ।

Post a Comment