ਸੰਗਰੂਰ, 23 ਜਨਵਰੀ (ਸੂਰਜ ਭਾਨ ਗੋਇਲ)-ਜ਼ਿਲ•ਾ ਪੁਲਿਸ ਵੱਲੋਂ ਸੂਝ-ਬੂਝ ਨਾਲ ਕੀਤੀ ਗਈ ਕਾਰਵਾਈ ਦੌਰਾਨ ਇੱਕ ਜਾਅਲੀ ਜੱਜ ਪੁਲਿਸ ਦੇ ਅੜਿੱਕੇ ਆ ਗਿਆ ਹੈ। ਆਪਣੇ ਆਪ ਨੂੰ ਕਦੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਜੱਜ ਅਤੇ ਕਦੇ ਵਧੀਕ ਜ਼ਿਲ•ਾ ਅਤੇ ਸੈਸ਼ਨ ਜੱਜ, ਅਜੀਤਗੜ• ਦੱਸਣ ਵਾਲੇ ਇਸ ਅਖੌਤੀ ਵਿਅਕਤੀ ਕੋਲੋਂ ਜਾਅਲੀ ਮੋਹਰਾਂ, ਫਰਜ਼ੀ ਦਸਤਾਵੇਜ਼ ਅਤੇ ਇੱਕ ਇਨੋਵਾ ਗੱਡੀ ਬਰਾਮਦ ਕੀਤੀ ਗਈ ਹੈ, ਜਿਸ ਉ¤ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਪਲੇਟ ਲੱਗੀ ਹੋਈ ਸੀ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸੱਦੀ ਪ੍ਰੈ¤ਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਉਨ•ਾਂ ਨੂੰ ਅੱਜ ਬਾਅਦ ਦੁਪਹਿਰ ਇਸ ਵਿਅਕਤੀ ਦਾ ਫੋਨ ਆਇਆ ਤੇ ਆਪਣਾ ਨਾਮ ਨਿਤਿਨ ਜੈਨ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਬੋਲਣ ਬਾਰੇ ਦੱਸਿਆ। ਉਸਨੇ ਕਿਹਾ ਕਿ ਉਸਨੇ ਅੱਜ ਸਥਾਨਕ ਪੈਰਾਡਾਈਜ਼ ਹੋਟਲ ਵਿਖੇ ਆਉਣਾ ਹੈ, ਇਸ ਕਰਕੇ ਉਸਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਜੈਨ ਵੱਲੋਂ ਕੀਤੀ ਗਈ ਗੱਲਬਾਤ ਤੋਂ ਸ. ਭੁੱਲਰ ਨੂੰ ਸ਼ੱਕ ਪੈ ਗਿਆ ਅਤੇ ਉਨ•ਾਂ ਨੇ ਇਸ ਵਿਅਕਤੀ ਨੂੰ ਪੀ.ਸੀ.ਆਰ. ਸੁਰੱਖਿਆ ਮੁਹੱਈਆ ਕਰਾਉਣ ਦੇ ਨਾਲ-ਨਾਲ ਡੀ. ਐ¤ਸ. ਪੀ. (ਆਰ) ਸ. ਗੁਰਪ੍ਰੀਤ ਸਿੰਘ ਨੂੰ ਇਸ ਵਿਅਕਤੀ ਦੀ ਸੱਚਾਈ ਪਤਾ ਲਗਾਉਣ ਦੀ ਡਿਊਟੀ ਲਗਾ ਦਿੱਤੀ। ਪੁਲਿਸ ਵੱਲੋਂ ਹੋਟਲ ਪੈਰਾਡਾਈਜ਼ ਵਿਖੇ ਪਹੁੰਚ ਕੇ ਇਸ ਵਿਅਕਤੀ ਨਾਲ ਗੱਲਬਾਤ ਕਰਨ ’ਤੇ ਇਹ ਸਪੱਸ਼ਟ ਹੋ ਗਿਆ ਕਿ ਇਹ ਜਾਅਲੀ ਜੱਜ ਹੈ ਅਤੇ ਪੁਲਿਸ ਨੂੰ ਧੋਖੇ ਵਿੱਚ ਰੱਖ ਕੇ ਪੁਲਿਸ ਸੁਰੱਖਿਆ ਲੈਣ ਵਿੱਚ ਸਫ਼ਲ ਰਿਹਾ। ਪੁਲਿਸ ਵੱਲੋਂ ਸ਼ੱਕ ਦੇ ਆਧਾਰ ’ਤੇ ਇਸ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਇਸ ਨੇ ਮੰਨ ਲਿਆ ਕਿ ਉਹ ਜੱਜ ਨਹੀਂ ਹੈ ਅਤੇ ਫੋਕੀ ਟੌਹਰ ਲਈ ਹੀ ਇਹ ਡਰਾਮੇ ਰੱਚਦਾ ਸੀ। ਸ. ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਇਸ ਕੋਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜਸਟਿਸ ਸ੍ਰੀ ਵਜਿੰਦਰ ਜੈਨ ਵੱਲੋਂ ਜਾਰੀ ਜਾਅਲੀ ਸ਼ਨਾਖ਼ਤੀ ਕਾਰਡ, ਮੌਜੂਦਾ ਚੀਫ ਜਸਟਿਸ ਸ੍ਰੀ ਏ. ਕੇ. ਸੀਕਰੀ ਵੱਲੋਂ ਜਾਰੀ ਅਪਾਇੰਟਮੈਂਟ ਪੱਤਰ, ਕਈ ਮੋਹਰਾਂ, ਕੁੜੀਆਂ ਦੀਆਂ ਤਸਵੀਰਾਂ, ਡੀ. ਜੀ. ਪੀ. ਪੰਜਾਬ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨਾਲ ਕੀਤੇ ਪੱਤਰ ਵਿਹਾਰ ਦੀਆਂ ਫਰਜ਼ੀ ਚਿੱਠੀਆਂ, ਟਰੇਨਿੰਗ ਸਰਟੀਫਿਕੇਟ, ਇਨੋਵਾ ਗੱਡੀ (ਨੰਬਰ ਪੀ. ਬੀ. 11 ਏ ਐਕਸ 8054) ਅਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ। ਜੈਨ ਦਾ ਕਹਿਣਾ ਹੈ ਕਿ ਉਸਨੇ ਆਪਣੀ ਐ¤ਲ. ਐ¤ਲ. ਬੀ. ਦੀ ਡਿਗਰੀ ਗੰਗਾਨਗਰ ਯੂਨੀਵਰਸਿਟੀ ਤੋਂ ਕੀਤੀ ਹੈ ਪਰ ਉਸ ਵੱਲੋਂ ਹੀ ਇੱਕ ਅਖ਼ਬਾਰ ਵਿੱਚ ਲਗਵਾਈ ਗਈ ਖ਼ਬਰ ਵਿੱਚ ਲਿਖਿਆ ਗਿਆ ਹੈ ਕਿ ਉਸਨੇ ਇਹ ਡਿਗਰੀ ਪੰਜਾਬ ਯੂਨੀਵਰਸਿਟੀ, ਚੰਡੀਗੜ• ਤੋਂ ਪ੍ਰਾਪਤ ਕੀਤੀ ਹੈ। ਸ. ਭੁੱਲਰ ਨੇ ਦੱਸਿਆ ਕਿ ਇਹ ਵਿਅਕਤੀ ਸ਼ਾਸ਼ਤਰੀ ਨਗਰ, ਜਗਰਾਉਂ ਦਾ ਰਹਿਣ ਵਾਲਾ ਹੈ ਅਤੇ ਘਰ ਵਾਲਿਆਂ ਵੱਲੋਂ ਇਸ ਨੂੰ ਬੇਦਖ਼ਲ ਕੀਤਾ ਹੋਇਆ ਹੈ। ਜਦਕਿ ਉਸਦਾ ਡਰਾਈਵਰ ਹਰਮਨਦੀਪ ਸਿੰਘ, ਪਿੰਡ ਅਖਾੜਾ, ਨੇੜੇ ਜਗਰਾਉਂ ਦਾ ਰਹਿਣ ਵਾਲਾ ਹੈ। ਡਰਾਈਵਰ ਹਰਮਨਦੀਪ ਸਿੰਘ ਨੇ ਕਿਹਾ ਕਿ ਨਿਤਿਨ ਜੈਨ ਨੇ ਉਸਤੋਂ ਗੱਡੀ ਤਿੰਨ ਚਾਰ ਦਿਨ ਪਹਿਲਾਂ ਕਿਰਾਏ ’ਤੇ ਲਈ ਸੀ ਅਤੇ ਉਸਨੂੰ ਝਾਂਸਾ ਦਿੱਤਾ ਸੀ ਕਿ ਉਸਦੀ ਡੀ. ਜੀ. ਪੀ. ਪੰਜਾਬ ਨਾਲ ਗੱਲ ਹੋ ਗਈ ਹੈ ਤੇ ਉਸਨੂੰ ਜਲਦੀ ਹੀ ਪੰਜਾਬ ਪੁਲਿਸ ਵਿੱਚ ਭਰਤੀ ਕਰਵਾ ਦਿੱਤਾ ਜਾਵੇਗਾ। ਉਸਨੇ ਹੋਰ ਦੱਸਿਆ ਕਿ ਨਿਤਿਨ ਜਦੋਂ ਆਪਣੇ ਸ਼ਹਿਰ ਜਗਰਾਉਂ ਜਾਂਦਾ ਹੁੰਦਾ ਸੀ ਤਾਂ ਸ਼ਹਿਰ ਵੜਨ ਤੋਂ ਪਹਿਲਾਂ ਹੀ ਨੀਲੀ ਬੱਤੀ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਾਲੀ ਨੇਮ ਪਲੇਟ ਗੱਡੀ ਤੋਂ ਉਤਾਰ ਦਿੰਦਾ ਹੁੰਦਾ ਸੀ। ਸ. ਭੁੱਲਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜੈਨ ਨੇ ਮਲੇਰਕੋਟਲਾ ਵਿਖੇ ਰਾਹਦਾਰੀ ਲਈ ਥਾਣਾ ਸਿਟੀ ਤੋਂ ਅਤੇ ਸ਼ਾਹਕੋਟ (ਜਲੰਧਰ) ਪੁਲਿਸ ਤੋਂ ਉ¤ਚ ਸੁਰੱਖਿਆ ਲਈ ਸੀ। ਪੁਲਿਸ ਨੇ ਇਸ ਜਾਅਲੀ ਜੱਜ ਖ਼ਿਲਾਫ਼ ਥਾਣਾ ਸਿਟੀ ਸੰਗਰੂਰ ਵਿਖੇ ਧਾਰਾ 420, 467, 468, 471 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਕੱਲ• ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਨ ਨੇ ਆਪਣੇ ਆਪ ਨੂੰ ਮਾਨਸਿਕ ਰੋਗੀ ਦੱਸਦਿਆਂ ਆਪਣੀ ਗਲਤੀ ਲਈ ਸਾਰਿਆਂ ਤੋਂ ਮੁਆਫੀ ਮੰਗੀ।


Post a Comment