ਵਾਤਾਵਰਣ ਪ੍ਰਤੀ ਚੰਗੀਆਂ ਸੇਵਾਵਾਂ ਬਦਲੇ ਗੁਰਪ੍ਰੀਤ ਸਿੰਘ ਬੇਦੀ ਸਨਮਾਨਿਤ

Monday, January 28, 20130 comments

ਸਮਰਾਲਾ, 28 ਜਨਵਰੀ /ਨਵਰੂਪ ਧਾਲੀਵਾਲ/ਅੱਜ ਦੇ ਇਸ ਆਧੁਨਿਕ ਯੁੱਗ ਵਿੱਚ ਜਿੱਥੇ ਹਰ ਇੱਕ ਨੂੰ ਆਪੋ-ਧਾਪੀ ਪਈ ਹੋਈ ਤੇ ਜਿੱਥੇ ਸਮਾਜ ਵਾ ਇੱਕ ਵੱਡਾ ਵਰਗ ਕੁਦਰਤੀ ਸੋਮਿਆਂ ਨੂੰ ਬੇਅਰਥ ਗਵਾਉਣ ਵਿੱਚ ਰੁੱਝਿਆ ਹੋਇਆ ਹੈ, ਉਥੇ ਸ਼ੁੱਧ ਵਾਤਾਵਰਣ ਪ੍ਰੇਮੀ ਗੁਰਪ੍ਰੀਤ ਸਿੰਘ ਬੇਦੀ ਵਰਗੇ ਨਿਵੇਕਲੇ ਇਨਸਾਨ ਵੀ ਮੌਜੂਦ ਹਨ, ਜੋ ਨਾ ਕੇਵਲ ਆਪ ਰੁੱਖ ਲਗਵਾ ਕੇ ਉਨ•ਾਂ ਦੀ ਦੇਖਭਾਲ ਕਰਦਾ ਹੈ ਬਲਕਿ ਦੂਜਿਆਂ ਨੂੰ ਵੀ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਸਮੇਂ-ਸਮੇਂ ਪ੍ਰੇਰਦਾ ਰਹਿੰਦਾ ਹੈ। ਪਾਣੀ ਦੀ ਦੁਰਵਰਤੋਂ ਕਰਨ ਵਾਲੇ ਇਨਸਾਨਾਂ ਨੂੰ ਉਹ ਇਨਸਾਨ ਹੀ ਨਹੀਂ ਗਿਣਦਾ ਕਿਉਂਕਿ ਉਸਦਾ ਕਹਿਣਾ ਹੈ ਜਿਹੜਾ ਬੰਦਾ ਆਪਣੇ ਕੁਦਰਤੀ ਸੋਮਿਆਂ ਨੂੰ ਨਹੀਂ ਸੰਭਾਲ ਸਕਦਾ, ਉਹ ਇਨਸਾਨ ਜੈਸਾ ਇਸ ਦੁਨੀਆ ’ਤੇ ਆਇਆ ਤੇ ਜੈਸਾ ਨਾ ਆਇਆ, ਇੱਕ ਬਰਾਬਰ ਹੈ। ਉਹ ਸਮਰਾਲਾ ਸ਼ਹਿਰ ਦੇ ਨਾਲ-ਨਾਲ ਲਗਭਗ 35-40 ਪਿੰਡਾਂ ਵਿੱਚ ਰੁੱਖ ਲਗਵਾ ਕੇ ਵਾਤਾਵਰਣ ਨੂੰ ਬਚਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਦੇ ਰਿਹਾ ਹੈ। ਉਸਦੇ ਵਾਤਾਵਰਣ ਪ੍ਰਤੀ ਇਸ ਲਗਾਵ ਨੂੰ ਵੇਖਦਿਆਂ ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਨੇ ਉਸਨੂੰ ਕਈ ਵਾਰ ਸਨਮਾਨਿਤ ਵੀ ਕੀਤਾ ਹੈ। ਇਸੇ ਲੜੀ ਤਹਿਤ ਇਸ 64ਵੇਂ ਗਣਤੰਤਰਤਾ ਦਿਵਸ ’ਤੇ ਸਥਾਨਕ ਐਸ.ਡੀ.ਐਮ. ਸਮਰਾਲਾ ਵੱਲੋਂ ਉਸਨੂੰ ਵਾਤਾਵਰਣ ਦੇ ਸੰਭਾਲ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਨੂੰ ਗੁਰਪ੍ਰੀਤ ਸਿੰਘ ਬੇਦੀ ਆਪਣਾ ਰਾਸ਼ਟਰੀ ਸਨਮਾਨ ਸਮਝਦਾ ਹੈ। ਗਣਤੰਤਰਤਾ ਦਿਵਸ ਸਬੰਧੀ ਸੰਦੇਸ਼ ਦਿੰਦਿਆਂ ਉਨ•ਾਂ ਕਿਹਾ ਕਿ ਸਾਨੂੰ ਮਾਨਵਤਾ ਦੇ ਨਾਲ-ਨਾਲ ਕੁਦਰਤੀ ਸੋਮਿਆਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ, ਤਾਂ ਹੀ ਅਸੀਂ ਆਉਣ ਵਾਲੀ ਪੀੜ•ੀ ਤੋਂ ਚੰਗੇਰੀ ਆਸ ਰੱਖ ਸਕਦੇ ਹਾਂ। 


 ਗੁਰਪ੍ਰੀਤ ਸਿੰਘ ਬੇਦੀ ਦਾ ਸਨਮਾਨ ਕਰਦੇ ਹੋਏ ਸਥਾਨਕ ਐਸ.ਡੀ.ਐਮ. ਸਮਰਾਲਾ ਸ਼੍ਰੀ ਘਣਸ਼ਿਆਮ ਥੋਰੀ ਅਤੇ ਡੀ.ਐਸ.ਪੀ. ਸ਼੍ਰੀ ਜਗਵਿੰਦਰ ਸਿੰਘ ਚੀਮਾ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger