ਸ੍ਰੀ ਮੁਕਤਸਰ ਸਾਹਿਬ 26 ਜਨਵਰੀ / ਸਮਾਜ ਦੇ ਹਰ ਵਰਗ ਨੂੰ ਗਰੀਬ, ਦੱਬੇ ਕੁਚਲੇ ਅਤੇ ਬੇਸਹਾਰਾ ੇ ਪੀੜਤ ਲੋਕਾਂ ਦੀ ਵੱਧ ਤੋਂ ਵੱਧ ਮੱਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਵਿਚਾਰ ਸ੍ਰੀਮਤੀ ਸੁਰਿੰਦਰ ਕੌਰ ਚੇਅਰਪਰਸ਼ਨ ਹਸਪਤਾਲ ਭਲਾਈ ਸੰਸਥਾ ਸ੍ਰੀ ਮੁਕਤਸਰ ਸਾਹਿਬ ਨੇ ਗਣਤੰਤਰਤਾ ਦਿਵਸ ਮੌਕੇ ਸਿਵਿਲ ਹਸਪਤਾਲ ਵਿੱਚ ਦਾਖਲ ਮਰੀਜ਼ਾਂ,ਬਿਰਧ ਆਸ਼ਰਮ ਅਤੇ ਕੁਸ਼ਟ ਆਸ਼ਰਮ ਵਿਚ ਰਹਿ ਰਹੇ ਵਿਅਕਤੀਆਂ ਅਤੇ ਗਰਲਜ਼ ਹੋਸਟਲ ਵਿਚ ਰਹਿ ਰਹੇ ਬੱਚਿਆਂ ਨੂੰ ਫਲ ਵੰਡਣ ਉੁਪਰੰਤ ਪ੍ਰਗਟ ਕੀਤੇ। ਸੁਰਿੰਦਰ ਕੌਰ ਨੇ ਕਿਹਾ ਕਿ ਰੈਡ ਕ੍ਰਾਸ ਸੰਸਥਾ ਹਮੇਸ਼ਾ ਹੀ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਲਈ ਤੱਤਪਰ ਰਹਿੰਦੀ ਹੈ ਅਤੇ ਇਹ ਸੰਸਥਾ ਮਾਣਵਤਾ ਦੀ ਭਲਾਈ ਲਈ ਹੀ ਸਥਾਪਿਤ ਕੀਤੀ ਗਈ ਹੈ । ਸਮਾਜ ਸੇਵਾ ਦੇ ਇੱਛੁਕ ਲੋਕ ਇਸ ਸੰਸਥਾ ਨਾਲ ਜੁੜ ਕੇ ਲੋੜਵੰਦਾਂ ਲੋਕਾਂ ਦੀ ਬਿਹਤਰੀ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਹਾਲ ਚਾਲ ਪੁੱ੍ਯਛਿਆਂ ਅਤੇ ਹਸਪਤਾਲ ਵਿੱਚ ਉਪਲਬੱਧ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਤੇ ਉਹਨਾਂ ਬਿਰਧ ਆਸ਼ਰਮ ਅਤੇ ਕੁਸ਼ਟ ਆਸ਼ਰਮ ਰਹਿ ਰਹੇ ਬਜੁਰਗਾਂ ਅਤੇ ਅਨਾਥਆਲਿਆ ਵਿੱਚ ਰਹਿ ਰਹੇ ਬੱਚਿਆਂ ਦੀਆਂ ਵੀ ਮੁਸ਼ਕਲਾਂ ਸੁਣੀਆਂ ਅਤੇ ਗਣਤੰਤਰਤਾ ਦਿਵਸ ਦੀ ਵਧਾਈ ਦਿੰਦਿਆ ਉਹਨਾਂ ਨੂੰ ਫਲ ਵੰਡੇ। ਇਸ ਮੌਕੇ ਉਹਨਾਂ ਨਾਲ ਮੈਡਮ ਜੋਤੀ ਸਿੰਘ, ਮੈਡਮ ਸਾਨੀਆ, ਸ੍ਰੀਮਤੀ ਹਰਦੇਵ ਕੌਰ ਗਿੱਲ ਸਕੱਤਰ, ਸ੍ਰੀਮਤੀ ਨੀਰੂ ਬਾਂਸਲ, ਸ੍ਰੀਮਤੀ ਰੇਣੂ ਬਾਂਸਲ, ਸ੍ਰੀਮਤੀ ਪੂਨਮ ਬਾਵਾ, ਸ੍ਰੀਮਤੀ ਜਸਬੀਰ ਕੌਰ ਸੋਢੀ ਮੈਂਬਰਾਨ ਮੁਕਤਸਰ ਲੇਡੀ ਕਲੱਬ , ਡਾ. ਨਰੇਸ਼ ਪਰੂਥੀ ਕੋਆਰਡੀਨੇਟਰ ਸਮਾਜ ਸੇਵੀ ਸੰਸਥਾ ਅਤੇ ਸ੍ਰੀ ਰੋਸ਼ਨ ਜੱਗਾ ਰੋਟਰੀ ਕਲੱਬ ਵੀ ਮੌਜੂਦ ਸਨ।
ਸ੍ਰੀਮਤੀ ਸੁਰਿੰਦਰ ਕੌਰ ਚੇਅਰਪਰਸ਼ਨ ਹਸਪਤਾਲ ਭਲਾਈ ਸੰਸਥਾ ਗਣਤੰਤਰਤਾ ਦਿਵਸ ਮੌਕੇ ਫਲ ਵੰਡਦੇ ਹੋਏ।

Post a Comment