ਭੀਖੀ,27 ਜਨਵਰੀ( ਬਹਾਦਰ ਖਾਨ )-ਪੰਜਾਬ ਦੇ ਉ¤ਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਾਂਗਰਸੀ ਵਿਧਾਇਕਾਂ ਅਤੇ ਸੀਨੀਅਰ ਲੀਡਰਾਂ ਨੂੰ ਸੱਤਾ ਦੇ ਨਸ਼ੇ ਵਿੱਚ ਡਰਾ ਧਮਕਾ ਕੇ ਅਤੇ ਸਰਕਾਰੀ ਤਾਕਤ ਦੀ ਦੁਰਵਰਤੋ ਕਰਕੇ ਉਂਨਾ ਨੂੰ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰ ਰਿਹਾ ਹੈ ਪ੍ਰੰਤੂ ਮੋਗਾ ਦੀ ਹੋਣ ਵਾਲੀ ਜਿਮਨੀ ਚੋਣ ਅਤੇ ਆਉਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਅਕਾਲੀ ਭਾਜਪਾ ਗੱਠਜੋੜ ਨੂੰ ਹਰਾ ਕੇ ਇਨਾਂ ਨੂੰ ਸਬਕ ਸਿਖਾ ਦੇਣਗੇ।ਇਹ ਪ੍ਰਗਟਾਵਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਨੇੜਲੇ ਪਿੰਡ ਅਲੀਸ਼ੇਰ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਉਨਾਂ ਕਿਹਾ ਕਿ ਮੋਗਾ ਵਿਧਾਨ ਸਭਾ ਸੀਟ ਤੇ ਕਾਂਗਰਸੀ ਵਿਧਾਇਕ ਨੇ ਹੀ ਪਾਰਟੀ ਬਦਲੀ ਹੈ ਜਦੋਂ ਕਿ ਕਾਂਗਰਸ ਦੇ ਸਮੂਹ ਵਰਕਰ ਕਾਂਗਰਸ ਪਾਰਟੀ ਨਾਲ ਡਟ ਕੇ ਖੜੇ ਹਨ ਅਤੇ ਮੋਗਾ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਸਾਥੀ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਨਗੇ। ਉਨਾ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਤੋਂ ਹੁਣ ਲੋਕਾਂ ਦਾ ਵਿਸ਼ਵਾਸ਼ ਭੰਗ ਹੋ ਚੁੱਕਾ ਹੈ।ਦਿੱਲੀ ਐਸਜੀਪੀਸੀ ਚੋਣਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨਾ ਕਿਹਾ ਬਾਦਲ ਪਰਵਾਰ ਪੰਜਾਬ ਦੀਆਂ ਗੋਲਕਾਂ ਉ¤ਤੇ ਕਬਜਾ ਕਰਨ ਤੋਂ ਬਾਦ ਹੁਣ ਦਿੱਲੀ ਦੀਆਂ ਗੋਲਕਾ ਤੇ ਕਬਜਾ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੈ।ਉਨਾਂ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਵੀ ਧਰਮ ਵਿੱਚ ਦਖਲ ਅੰਦਾਜੀ ਨਹੀ ਕਰਦੀ।ਬੀਬੀ ਭੱਠਲ ਨੇ ਮਾਲਵਾ ਅੰਦਰ ਖੋਲੇ ਜਾਣ ਵਾਲੇ ਕੈਂਸਰ ਹਸਪਤਾਲ ਸਬੰਧੀ ਪੁੱਛੇ ਸਵਾਲ ਦੇ ਜਵਾਬ ਕਿਹਾ ਕਿ ਮਾਲਵਾ ਅੰਦਰ ਖੋਲੇ ਜਾਣ ਵਾਲੇ ਕੈਂਸਰ ਹਸਪਤਾਲ ਨੂੰ ਹੁਣ ਸੰਗਰੂਰ ਜਿਲੇ ਦੇ ਪਿੰਡ ਘਾਬਦਾਂ ਕੋਠੀ ਵਿਖੇ ਖੋਲਣ ਨੂੰ ਹੁਣ ਕੇਂਦਰ ਸਰਕਾਰ ਨੇ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਜਲਦੀ ਹੀ ਇਸ ਦਾ ਨਿਰਮਾਨ ਸ਼ੁਰੂ ਹੋ ਜਾਵੇਗਾ।ਉਨਾਂ ਕਿਹਾ ਕਿ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਅਤੇ ਸੂਬੇ ਅੰਦਰ ਕੋਈ ਵੀ ਵਿਅਕਤੀ ਸੁਰੱਖਿਅਤ ਨਹੀ ਹੈ।ਪੀਪੀਪੀ ਅਤੇ ਖੱਬੇ ਪੱਖੀਆ ਨਾਲ ਸਮਝੌਤੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਬੀਬੀ ਭੱਠਲ ਨੇ ਕਿਹਾ ਕਿ ਹੁਣ ਜਦੋਂ ਸਮਝੋਤੇ ਦਾ ਸਮਾਂ ਹੀ ਟੱਪ ਚੁੱਕਾ ਹੈ ਤਾਂ ਹੁਣ ਇਸ ਸਮਝੋਤੇ ਬਾਰੇ ਗੱਲਬਾਤ ਦਾ ਕੀ ਫਾਇਦਾ।ਉਨਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਚਲਾਈਆਂ ਸਕੀਮਾਂ ਨੂੰ ਲੋਕਾਂ ਵਿੱਚ ਲਿਜਾ ਕੇ ਉਸਦਾ ਲਾਹਾ ਖੱਟ ਰਹੀ ਹੈ ਜਦੋਂ ਕਿ ਹੁਣ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਹਨ।ਇਸ ਮੌਕੇ ਉਨਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਰਾਮਪਾਲ ਢੈਪਈ,ਗੁਰਜੰਟ ਸਿੰਘ ਅਲੀਸ਼ੇਰ,ਸੰਦੀਪ ਮਹਿਤਾ,ਇੰਦਰਜੀਤ ਸਿੰਘ ਭੀਖੀ,ਨੀਟਾ ਜੋਸ਼ੀ,ਕੱਤਰ ਸਿੰਘ ਅਲੀਸ਼ੇਰ, ਸਿੰਗਾਰਾ ਸਿੰਘ,ਅਵਤਾਰ ਸਿੰਘ ਰੱਲਾ, ਚਮਕੌਰ ਸਿੰਘ ਅਲੀਸ਼ੇਰ,ਦਵਿੰਦਰ ਡੇਲੂਆਣਾ, ਸਾਬਕਾ ਸਰਪੰਚ ਕ੍ਰਿਪਾਲ ਸਿੰਘ ਮਾਖਾ,ਹਰਬੰਸ ਗਾਗੋਵਾਲ ਅਤੇ ਬੰਤ ਸਿੰਘ ਮੈਬਰ ਵੀ ਹਾਜਰ ਸਨ।


Post a Comment