ਸ਼ਾਹਕੋਟ, 20 ਜਨਵਰੀ (ਸਚਦੇਵਾ) ਸਥਾਨਕ ਸ਼ਹਿਰ ਦੇ ਮੋਗਾ ਰੋਡ ਮੁੱਖ ਮਾਰਗ ‘ਤੇ ਬਸ ਸਟੈਂਡ ਨਜ਼ਦੀਕ ਦੂਸਰੇ ਪੜਾਅ ‘ਚ ਪਿਛਲੇ ਕੁੱਝ ਦਿਨਾਂ ਤੋਂ ਸੀਵਰੇਜ਼ ਦਾ ਕੰਮ ਚੱਲ ਰਿਹਾ ਹੈ । ਜਿਸ ਦਿਨ ਤੋਂ ਸੀਰਵੇਜ਼ ਦਾ ਕੰਮ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਹੁਣ ਤੱਕ ਦਰਜਨਾਂ ਵਾਹਣ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ । ਜਿਸ ਕੰਪਨੀ ਨੂੰ ਸੀਵਰੇਜ਼ ਪਾਉਣ ਦਾ ਸੀਵਰੇਜ਼ ਬੋਰਡ ਜਲੰਧਰ ਨੇ ਠੇਕਾ ਦਿੱਤਾ ਹੈ, ਉਹ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਸੀਵਰੇਜ ਪਾਈਪਾ ਦਾ ਲੈਵਲ ਪੂਰਾ ਕਰਨ ਲਈ ਜਗ•ਾਂ-ਜਗ•ਾਂ ਟੋਏ ਡੂੰਘੇ-ਡੂੰਘੇ ਟੋਏ ਪੁੱਟ ਰਹੇ ਹਨ । ਇਨ•ਾਂ ਟੋਇਆ ਕਾਰਣ ਕਈ ਵਾਰ ਵਾਹਣ ਲੰਘਦੇ-ਲੰਘਦੇ ਡਿੱਗ ਪੈਦੇ ਹਨ ਅਤੇ ਹਾਦਸੇ ਦਾ ਸ਼ਿਕਾਰ ਹੁੰਦੇ ਹਨ । ਐਤਵਾਰ ਬਾਅਦ ਦੁਪਹਿਰ ਇਸ ਸੜਕ ‘ਤੇ ਸਿਵਲ ਹਸਪਤਾਲ ਰੋਡ ਦੇ ਸਾਹਮਣੇ ਇੱਕ ਚੌਲਾ ਨਾਲ ਭਰਿਆਂ ਟਰੱਕ (ਨੰ: ਪੀ.ਬੀ03-ਪੀ-9102) ਟੋਏ ਵਿੱਚ ਟਾਇਰ ਪੈਣ ਕਾਰਣ ਟੇਢਾ ਹੋ ਗਿਆ, ਜਿਸ ਨੂੰ ਟਰੱਕ ਦੇ ਚਾਲਕ ਨੇ ਜਲਦੀ ਨਾਲ ਗਾਰਡਰ ਦਾ ਸਹਾਰਾ ਦੇ ਕੇ ਪਲਟਨ ਤੋਂ ਬਚਾਇਆ । ਟਰੱਕ ਚਾਲਕ ਗੁਰਸੇਵਕ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਫੇਰੂਰਾਹੀ (ਲੁਧਿਆਣਾ) ਨੇ ਦੱਸਿਆ ਕਿ ਕਰੀਬ ਸ਼ਾਮ 4 ਵਜੇ ਮੈਂ ਚੌਲਾ ਨਾਲ ਭਰਿਆਂ ਟਰੱਕ ਅਠੂਣ (ਲੁਧਿਆਣਾ) ਤੋਂ ਲੈ ਕੇ ਸ਼ਾਹਕੋਟ ਵਿਖੇ ਸੈਲਰ ‘ਚ ਉਤਾਰਨ ਆਇਆ ਸੀ, ਜਦ ਮੈਂ ਹਸਪਤਾਲ ਰੋਡ ਦੇ ਸਾਹਮਣੇ ਪਹੁੰਚਿਆ ਤਾਂ ਇਸ ਸੜਕ ‘ਤੇ ਸੀਵਰੇਜ ਪੈਣ ਕਾਰਣ ਵੱਡਾ ਜਾਮ ਲੱਗਾ ਸੀ । ਇਸੇ ਦੌਰਾਨ ਜਦ ਮੈਂ ਸ਼ੈਲਰ ਵਾਲੇ ਪਾਸੇ ਜਾ ਰਿਹਾ ਸੀ ਤਾਂ ਇੱਕ ਤੇਜ਼ ਰਫਤਾਰ ਟ੍ਰੈਕਟਰ-ਟਰਾਲੀ ਦੇ ਚਾਲਕ ਨੇ ਗਲਤ ਪਾਸੇ ਆਪਣੇ ਵਾਹਣ ਵਾੜ ਦਿੱਤੇ, ਜਿਸ ਕਾਰਣ ਮੈਂ ਉਨ•ਾਂ ਦਾ ਬਚਾਅ ਕਰਦਾ ਹੋਇਆ ਕੱਚੇ ਸੜਕ ;ਤੇ ਉੱਤਰ ਗਿਆ ਅਤੇ ਟਰੱਕ ਦਾ ਪਿੱਛਲਾ ਟਾਇਰ ਸੀਵਰੇਜ ਲਈ ਪੁੱਟੇ ਟੋਏ ਵਿੱਚ ਵੜ• ਗਿਆ । ਦੇਰ ਸ਼ਾਮ ਤੱਕ ਟਰੱਕ ਚਾਲਕ ਵੱਲੋਂ ਟਰੱਕ ਨੂੰ ਟੋਏ ਵਿੱਚੋਂ ਕੱਢਣ ਦੀਆਂ ਕੋਸ਼ੀਸ਼ਾ ਕੀਤੀਆ ਜਾ ਰਹੀਆਂ ਸਨ ।
Post a Comment