ਸ਼ਾਹਕੋਟ, 16 ਜਨਵਰੀ (ਸਚਦੇਵਾ) ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ‘ਚ ਬੁੱਧਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੁਹੱਲਾ ਧੂੜਕੋਟ ਸ਼ਾਹਕੋਟ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ । ਇਸ ਤੋਂ ਪਹਿਲਾ ਸਵੇਰ ਸਮੇਂ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ, ਜਿਨ•ਾਂ ਦੇ ਭੋਗ 18 ਜਨਵਰੀ ਨੂੰ ਪੈਣਗੇ । ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਸ਼ੁਰੂ ਹੋ ਕਿ ਸ਼ਹਿਰ ਦੇ ਵੱਖ-ਵੱਖ ਮੁਹੱਲਿਆ, ਬਜ਼ਾਰਾਂ ਅਤੇ ਗਲੀਆਂ ਵਿੱਚੋਂ ਦੀ ਹੁੰਦਾ ਹੋਇਆ ਸ਼ਾਮ ਸਮੇਂ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਇਆ । ਨਗਰ ਕੀਰਤਨ ਲੰਘਣ ਵਾਲੇ ਸਾਰੇ ਹੀ ਰਸਤਿਆਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ । ਨਗਰ ਕੀਰਤਨ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੁੱਲਾ ਨਾਲ ਸਜੀ ਪਾਲਕੀ ਨਗਰ ਕੀਰਤਨ ਦੀ ਸ਼ੌਭਾ ਨੂੰ ਹੋਰ ਵੀ ਵਧਾ ਰਹੀ ਸੀ । ਵੱਡੀ ਗਿਣਤੀ ‘ਚ ਸੰਗਤਾਂ ਪਾਲਕੀ ਦੇ ਪਿੱਛੇ ਕੀਰਤਨ ਸਰਵਨ ਕਰ ਰਹੀਆਂ ਸਨ । ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਮੁਹੱਲਾ ਵਾਸੀਆਂ ਅਤੇ ਦੁਕਾਨਦਾਰਾਂ ਵੱਲੋਂ ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਲਈ ਅਨੇਕਾ ਪ੍ਰਕਾਰ ਦੇ ਲੰਗਰ ਲਗਾਏ ਗਏ । ਇਸ ਮੌਕੇ ਤਰਸੇਮ ਲਾਲ ਮਿੱਤਲ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਜਥੇਦਾਰ ਚਰਨ ਸਿੰਘ ਸਿੰਧੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਪਰਮਜੀਤ ਸਿੰਘ ਝੀਤਾ ਪ੍ਰਧਾਨ ਗੁਰਦੁਆਰਾ ਸ਼੍ਰੀ ਹਰਿਗੋਬਿੰਦ ਸਿੰਘ ਸਾਹਿਬ, ਅਮਨ ਮਲਹੋਤਰਾ ਸਮਾਜ ਸੇਵਕ, ਸੁਰਿੰਦਰ ਸਿੰਘ ਪੱਦਮ, ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ, ਅਜੀਤ ਸਿੰਘ ਝੀਤਾ, ਤਾਰਾ ਚੰਦ, ਜਤਿੰਦਰਪਾਲ ਸਿੰਘ ਬੱਲਾ, ਬਾਬਾ ਅਰਜਨ ਸਿੰਘ ਐਸ.ਆਈ, ਹਰਬੰਸ ਸਿੰਘ ਧਿੰਜਣ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸ਼ਾਹਕੋਟ, ਹੈੱਡ ਗ੍ਰੰਥੀ ਭਾਈ ਨਾਹਰ ਸਿੰਘ, ਅਤਰ ਸਿੰਘ ਜੌੜਾ, ਕੁਲਦੀਪ ਸਿੰਘ ਢੇਸੀ, ਕਮਲਜੀਤ ਸਿੰਘ ਭਾਟੀਆਂ, ਸੁਖਦਿਆਲ ਸਿੰਘ ਕਾਲਾ, ਬੱਬੂ ਰੂਪਰਾ, ਸਾਧੂ ਸਿੰਘ ਬਜਾਜ, ਸੰਤੋਖ ਸਿੰਘ ਮਿਸਤ੍ਰੀ, ਪਿਆਰਾ ਸਿੰਘ ਦੇਵਗੁਣ, ਪਲਵਿੰਦਰ ਸਿੰਘ ਢਿੱਲੋਂ, ਦੇਵ ਰਾਜ ਸ਼ਰਮਾਂ, ਹਰਪਾਲ ਸਿੰਘ ਰੂਪਰਾ, ਤਰਲੋਕ ਸਿੰਘ ਗੋਲਰ, ਜੋਗਿੰਦਰ ਸਿੰਘ ਰੂਪਰਾ, ਗੁਰਦੇਵ ਸਿੰਘ, ਨਿਰਮਲ ਸਿੰਘ ਸੌਖੀ ਸ਼ਹਿਰੀ ਪ੍ਰਧਾਨ, ਗੁਰਭੇਜ ਸਿੰਘ ਧੰਜਲ, ਪਿਆਰਾ ਸਿੰਘ ਡੱਬ, ਕੁਲਦੀਪ ਸਿੰਘ ਦੀਦ, ਦਲਜੀਤ ਸਿੰਘ ਰੂਪਰਾ, ਡਾਕਟਰ ਅਰਵਿੰਦਰ ਸਿੰਘ ਰੂਪਰਾ ਆਦਿ ਹਾਜ਼ਰ ਸਨ ।
ਸ਼ਾਹਕੋਟ ਦੇ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੁਹੱਲਾ ਧੂੜਕੋਟ ਤੋਂ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰੇ (2) ਨਗਰ ਕੀਰਤਨ ‘ਚ ਸ਼ਾਮਲ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਿਰੋਪਾਓ ਭੇਟ ਕਰਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ (3) ਨਗਰ ਕੀਰਤਨ ‘ਚ ਪਾਲਕੀ ਦੇ ਪਿੱਛੇ ਕੀਰਤਨ ਸਰਵਨ ਕਰਦੀਆਂ ਸੰਗਤਾਂ ।
Post a Comment