ਨਾਭਾ, 16 ਜਨਵਰੀ (ਜਸਬੀਰ ਸਿੰਘ ਸੇਠੀ)-ਨਾਭਾ-ਭਵਾਨੀਗੜ• ਰੋਡ ’ਤੇ ਸਥਿਤ ਨਵੀਂ ਜ਼ਿਲ•ਾ ਜੇਲ• ਵਿਖੇ ਬੰਦ ਕੈਦੀਆਂ ਨੂੰ ਨੇੜੇ ਗੈਸ ਪਲਾਂਟ ਹੋਣ ਕਾਰਨ ਵੱਖ-ਵੱਖ ਸਰੀਰਕ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਦੀਆਂ ਤੋਂ ਛੁੱਟ ਇਸ ਜੇਲ• ਦੇ ਅਧਿਕਾਰੀ ਤੇ ਅਮਲਾ ਵੀ ਪ੍ਰੇਸ਼ਾਨੀ ਦੇ ਆਲਮ ’ਚੋਂ ¦ਘ ਰਿਹਾ ਹੈ। ਨਾਭਾ-ਭਵਾਨੀਗੜ• ਰੋਡ ’ਤੇ ਸਥਿਤ ਗੈਸ ਪਲਾਂਟ ਕਾਰਨ ਕੈਦੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਗੈਸ ਪਲਾਂਟ ਦੇ ਦੂਜੇ ਪਾਸੇ ਨਵੀਂ ਜ਼ਿਲ•ਾ ਜੇਲ• ਸਥਿਤ ਹੈ, ਜਿਸ ’ਚ 132 ਕੈਦੀ ਬੰਦ ਹਨ। ਜਿਨ•ਾਂ ’ਚੋਂ ਜ਼ਿਆਦਾਤਰ ਕੈਦੀ, ਗਲਾ, ਨੱਕ, ਅੱਖਾਂ ’ਚ ਜਲਨ, ਖਾਰਸ਼ ਆਦਿ ਸਰੀਰਕ ਸਮੱਸਿਆਵਾਂ ਤੋਂ ਪੀੜ•ਤ ਹਨ। ਇਸ ਮੁੱਖ ਕਾਰਨ ਗੈਸ ਪਲਾਂਟ ਦਾ ਜੇਲ• ਦੇ ਨੇੜੇ ਸਥਿਤ ਹੋਣਾ ਹੈ। ਇਸ ਸਬੰਧੀ ਜੇਲ• ਸੁਪਰਡੈਂਟ ਜੋਗਾ ਸਿੰਘ ਨੇ ਗੱਲਬਾਤ ਕਰਨ ’ਤੇ ਦੱਸਿਆ ਕਿ ਨਿਯਮਾਂ ਤਹਿਤ ਕੋਈ ਵੀ ਗੈਸ ਪਲਾਂਟ ਸ਼ਹਿਰ ਤੋਂ 14 ਕਿਲੋਮੀਟਰ ਦੂਰ ਹੋਣਾ ਚਾਹੀਦਾ ਹੈ ਪਰ ਨਾਭਾ ਗੈਸ ਪਲਾਂਟ ਸਿਰਫ ਚਾਰ ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਜਿਸ ਕਾਰਨ ਇਥੇ ਕਿਸੇ ਵੀ ਸਮੇਂ ਵੱਡਾ ਹਾਦਸਾ ਵੀ ਵਾਪਰ ਸਕਦਾ ਜਦਕਿ ਹਾਦਸੇ ਤੋਂ ਬਚਣ ਲਈ ਇਥੇ ਕੋਈ ਠੋਸ ਬੰਦੋਬਸਤ ਵੀ ਨਹੀਂ। ਉਨ•ਾਂ ਕਿਹਾ ਕਿ ਜਦੋਂ ਹਵਾ ਦਾ ਰੁੱਖ ਜੇਲ• ਦੀ ਤਰਫ ਹੁੰਦਾ ਹੈ ਤਾਂ ਇਸ ਗੈਸ ਪਲਾਂਟ ’ਚਂੋ ਗੈਸ ਰਿਸਦੀ ਰਹਿੰਦੀ ਹੈ, ਜਿਸ ਕਾਰਨ ਬੇਹੱਦ ਭੈੜੀ ਬਦਬੋ ਆਉਂਦੀ ਹੈ ਜਿਸ ’ਚ ਸਾਂਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਸ ਪਲਾਂਟ ਨਿਕਲਦੀ ਗੈਸ ਕਾਰਨ ਜੇਲ• ’ਚ ਬੰਦ ਕੈਦੀਆਂ ਨੂੰ ਗਲੇ, ਨੱਕ, ਅੱਖਾਂ ਜਲਨ ਆਦਿ ਸਮੱਸਿਆਵਾਂ ਆ ਰਹੀਆਂ ਹਨ। ਜਿਸ ਕਾਰਨ ਉਨ•ਾਂ ਨੂੰ ਹਸਪਤਾਲ ’ਚ ਇਲਾਜ਼ ਲਈ ਲਗਾਤਾਰ ਜਾਣਾ ਪੈਂਦਾ ਹੈ। ਉਨ•ਾਂ ਕਿਹਾ ਕਿ ਇਨ•ਾਂ ਸਮੱਸਿਆਵਾਂ ਤੋਂ ਕੇਵਲ ਕੈਦੀ ਹੀ ਪੀੜ•ਤ ਨਹੀਂ ਬਲਕਿ ਉਨ•ਾਂ ਨੂੰ ਖੁਦ ਨੂੰ ਅਤੇ ਜੇਲ• ਦੇ ਹੋਰ ਅਮਲੇ ਨੂੰ ਵੀ ਅਜਿਹੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਹੋਰ ਜੇਲ•ਾਂ ’ਚੋਂ ਕੈਦੀਆਂ ਨੂੰ ਇਸ ਜੇਲ• ’ਚ ਲਿਆਂਦਾ ਜਾਵੇਗਾ, ਜਿਸ ਕਾਰਨ ਇਥੇ ਕੈਦੀਆਂ ਦੀ ਗਿਣਤੀ ਅਜੇ ਹੋਰ ਵਧੇਗੀ। ਉਨ•ਾਂ ਕਿਹਾ ਕਿ ਉਹ ਗੈਸ ਪਲਾਂਟ ਦੇ ਨੇੜੇ ਅੱਗ ਨਹੀਂ ਬਾਲ ਸਕਦੇ ਜੇਕਰ ਮਜ਼ਬੂਰੀ ’ਚ ਕੂੜਾ ਕਰਕਟ ਨੂੰ ਅੱਗ ਲਗਾਉਣੀ ਹੋਵੇ ਤਾਂ ਗੈਸ ਪਲਾਂਟ ਦੇ ਮੁਲਾਜ਼ਮ ਉਨ•ਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੰਦੇ ਹਨ ਕਿਉਂਕਿ ਗੈਸ ਦੇ ਰਿਸਾਅ ਕਾਰਨ ਅੱਗ ਲੱਗਣ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ। ਉਨ•ਾਂ ਦੱਸਿਆ ਕਿ ਪਿਛਲੇ ਮਹੀਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸ਼ੈਸ਼ਨ ਜੱਜ ਸ੍ਰੀ ਵਿਜੇ ਮਿੱਤਲ ਜੇਲ• ਦਾ ਦੌਰਾ ਕਰਨ ਲਈ ਆਏ ਸਨ ਤਾਂ ਇਸ ਵਕਤ 32 ਦੇ ਕਰੀਬ ਕੈਦੀਆਂ ਨੇ ਮਾਨਯੋਗ ਜੱਜ ਨੂੰ ਆਰਜ਼ੀ ਦੇ ਕੇ ਮੰਗ ਕੀਤੀ ਸੀ ਕਿ ਉਨ•ਾਂ ਨੂੰ ਗੈਸ ਪਲਾਂਟ ਕਾਰਨ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇ। ਸ੍ਰੀ ਜੋਗਾ ਸਿੰਘ ਨੇ ਅੱਗੇ ਦੱਸਿਆ ਕਿ ਕੈਦੀਆਂ ਵੱਲੋਂ ਦਿੱਤੀ ਗਈ ਅਰਜੀ ਨੂੰ ਏ.ਡੀ.ਜੀ.ਪੀ. ਰਾਜਪਾਲ ਮੀਨਾ ਵੱਲੋਂ ਮਾਨਯੋਗ ਪੰਜਾਬ ਤੇ ਹਰਿਆਣਾ ਦੇ ਚੀਫ ਜਸਟਿਸ ਨੂੰ ਭੇਜ ਦਿੱਤੀ ਹੈ। ਸੁਪਰਡੈਂਟ ਜੇਲ• ਨੇ ਮੰਗ ਕੀਤੀ ਕਿ ਇਸ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕੱਢਿਆ ਜਾਵੇ ਤਾਂ ਜੋ ਕੈਦੀਆਂ ਨੂੰ ਉਕਤ ਸਮੱਸਿਆਵਾਂ ਤੋਂ ਬਚਾਇਆ ਜਾ ਸਕੇ। ਇਥੇ ਇਹ ਦੱਸਣਯੋਗ ਹੈ ਕਿ ਇਸ ਪਲਾਂਟ ’ਚ ਹਰ ਸਮੇਂ ਸਿ¦ਡਰ ਭਰੇ ਜਾਂਦੇ ਹਨ। ਜਿਸ ਕਾਰਨ ਗੈਸ ਦਾ ਰਿਸਾਅ ਹੁੰਦਾ ਰਹਿੰਦਾ ਹੈ। ਹਵਾ ਚੱਲਣ ਨਾਲ ਪਲਾਂਟ ’ਚੋਂ ਰਿਸਦੀ ਗੈਸ ਦਾ ਅਸਰ ਨੇੜੇ ਵਸਦੇ ਪਿੰਡਾਂ ਅਤੇ ਸ਼ਹਿਰ ਦਾ ਨੇੜੇ ਵਸਦੇ ਲੋਕਾਂ ਘਰਾਂ ਤੱਕ ਜਾਂਦਾ ਹੈ। ਜੇਕਰ ਇਸ ਗੈਸ ਕਾਰਨ ਨੇੜੇ ਦੀ ਜੇਲ• ਦੇ ਕੈਦੀਆਂ ਤੇ ਅਮਲੇ ਨੂੰ ਸਮੱਸਿਆ ਆਉਂਦੀ ਹੈ ਤਾਂ ਇਸ ਪਲਾਂਟ ’ਚ ਕੰਮ ਕਰਦੇ ਮਜ਼ਦੂਰਾਂ ’ਤੇ ਕੀ ਬੀਤਦੀ ਹੋਵੇਗੀ ਜੋ ਕਿ ਸੋਚਣ ਦਾ ਵਿਸ਼ਾ ਹੈ।
Post a Comment