ਕੋਟਕਪੂਰਾ/18 ਜਨਵਰੀ/ਜੇ.ਆਰ.ਅਸੋਕ/ ਸਥਾਨਕ ਡਾ: ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਵਿਖੇ ਠਵੋਟ ਦਿਵਸ’’ ਦੇ ਸਬੰਧ ਵਿਚ ਬਲਾਕ ਕੋਟਕਪੂਰਾ ਅਧੀਨ ਆਉਂਦੇ ਸਕੂਲਾਂ ਵਿਚੋਂ ਆਏ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਭਾਸ਼ਣ, ਕਵਿਤਾ, ਨਾਟਕ, ਸਲੋਗਨ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਹ ਸਾਰੇ ਮੁਕਾਬਲੇ ਪ੍ਰਿੰਸੀਪਲ ਗੁਰਮੇਲ ਕੌਰ ਦੀ ਨਿਗਰਾਨੀ ਹੇਠ ਕਰਵਾਏ ਗਏ। ਇਸ ਕਰਵਾਏ ਗਏ ਸਮਾਗਮ ਵਿਚ ਮੰਚ ’ਤੇ ਪ੍ਰਿੰਸੀਪਲ ਗੁਰਮੇਲ ਕੌਰ, ਲੈਕਚਰਾਰ ਸੁਨੀਤਾ ਅਹੂਜਾ, ਲੈਕਚਰਾਰ ਪਵਨਜੀਤ ਕੌਰ, ਲੈਕਚਰਾਰ ਪਰਮਜੀਤ ਕੌਰ, ਲੈਕਚਰਾਰ ਵੀਨਾ ਸੁੰਦਰੀ ਅਤੇ ਰਾਜਿੰਦਰ ਕੌਰ ਬਾਜਵਾ ਬਿਰਾਜਮਾਨ ਸਨ। ਇਨ•ਾਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਨਤੀਜੇ ਇਸ ਤਰ•ਾਂ ਰਹੇ :-
ਭਾਸ਼ਣ ਜੂਨੀਅਰ ਵਰਗ ਵਿਚ ਹਰਪ੍ਰੀਤ ਕੌਰ ਸ:ਮਿ: ਸਕੂਲ ਬਾਹਮਣਵਾਲਾ ਪਹਿਲਾ ਸਥਾਨ, ਸਲੋਚਨਾ ਡਾ: ਚੰਦਾ ਸਿੰਘ ਮ: ਸ: ਕੰ: ਸ:ਸ:ਸ: ਕੋਟਕਪੂਰਾ ਨੇ ਦੂਜਾ ਸਥਾਨ, ਨਵਜੋਤ ਕੌਰ ਡਾ: ਚੰਦਾ ਸਿੰਘ ਮ: ਸ: ਕੰ: ਸ:ਸ:ਸ: ਕੋਟਕਪੂਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਸੀਨੀਅਰ ਵਰਗ ਵਿਚ ਹਰਜੀਤ ਸਿੰਘ ਡਾ: ਹਰੀ ਸਿੰਘ ਸੇਵਕ ਸ: ਸ: ਸ: ਸ: ਲੜਕੇ ਕੋਟਕਪੂਰਾ ਨੇ ਪਹਿਲਾ ਸਥਾਨ, ਸਿਮਰਨਜੀਤ ਕੌਰ ਡਾ: ਚੰਦਾ ਸਿੰਘ ਮ: ਸ: ਕੰ: ਸ:ਸ:ਸ: ਕੋਟਕਪੂਰਾ ਨੇ ਦੂਜਾ ਸਥਾਨ ਅਤੇ ਰਮਨਦੀਪ ਕੌਰ ਸ: ਸ: ਸ: ਸ: ਬਰਗਾੜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਮੁਕਾਬਲਾ ਸੀਨੀਅਰ ਵਰਗ ਵਿਚ ਮੁਨੀਸ਼ਾ ਡਾ: ਚੰਦਾ ਸਿੰਘ ਮ: ਸ: ਕੰ: ਸ:ਸ:ਸ: ਕੋਟਕਪੂਰਾ ਨੇ ਪਹਿਲਾ ਸਥਾਨ ਅਤੇ ਵੀਰਪਾਲ ਕੌਰ ਸ:ਸ: ਸ: ਸ: ਬਰਗਾੜੀ ਨੇ ਦੂਜਾ ਸਥਾਨ ਲਿਆ। ਨਾਟਕ ਜੂਨੀਅਰ ਵਰਗ ਵਿਚ ਸਰਕਾਰੀ ਹਾਈ ਸਕੂਲ ਬਹਿਬਲ ਕਲਾਂ ਨੇ ਉੱਤਮ ਸਥਾਨ ਪ੍ਰਾਪਤ ਕੀਤਾ। ਨਾਟਕ ਸੀਨੀਅਰ ਵਰਗ ਵਿਚ ਸਰਕਾਰੀ ਹਾਈ ਸਕੂਲ ਬਹਿਬਲ ਕਲਾਂ ਨੇ ਉੱਤਮ ਸਥਾਨ ਗ੍ਰਹਿਣ ਕੀਤਾ। ਸਲੋਗਨ ਜੂਨੀਅਰ ਵਰਗ ਵਿਚ ਸੰਦੀਪ ਕੌਰ ਸ: ਹਾਈ ਸਕੂਲ ਵਾੜਾਦਰਾਕਾ ਨੇ ਪਹਿਲਾ ਸਥਾਨ , ਇੰਦਰਪ੍ਰੀਤ ਸਿੰਘ ਸ: ਮਿ: ਸਕੂਲ ਕਿਲ•ਾ ਕੋਟਕਪੂਰਾ ਨੇ ਦੂਜਾ ਸਥਾਨ ਅਤੇ ਨਵਕਿਰਨਦੀਪ ਕੌਰ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਨੇ ਤੀਜਾ ਸਥਾਨ ਹਾਸਲ ਕੀਤਾ। ਸਲੋਗਨ ਸੀਨੀਅਰ ਵਰਗ ਵਿਚ ਸ਼ਹਿਨਾਜ ਬੀਬੀ ਸ: ਹ: ਸਕੂਲ ਢਾਬ ਗੁਰੂ ਕੀ ਨੇ ਪਹਿਲਾ ਸਥਾਨ , ਜੋਤੀ ਸ਼ਰਮਾ ਡਾ: ਚੰਦਾ ਸਿੰਘ ਮ: ਸ: ਕੰ: ਸ:ਸ:ਸ: ਕੋਟਕਪੂਰਾ ਨੇ ਦੂਜਾ ਸਥਾਨ ਅਤੇ ਕਿਰਨਦੀਪ ਕੌਰ ਸ: ਹਾਈ ਸਕੂਲ ਢਾਬ ਗੁਰੂ ਕੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੇਂਟਿੰਗ ਜੂਨੀਅਰ ਵਰਗ ਵਿਚ ਸਤਜੋਤ ਕੌਰ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਨੇ ਪਹਿਲਾ ਸਥਾਨ, ਹਰਜੀਤ ਸਿੰਘ ਸ: ਹ: ਸ: ਸਿਵੀਆਂ ਨੇ ਦੂਜਾ ਅਤੇ ਰਮਨਦੀਪ ਕੌਰ ਡਾ: ਚੰਦਾ ਸਿੰਘ ਮ: ਸ: ਕੰ: ਸ:ਸ:ਸ: ਕੋਟਕਪੂਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੇਂਟਿੰਗ ਸੀਨੀਅਰ ਵਰਗ ਵਿਚ ਜਸ਼ਨਪ੍ਰੀਤ ਕੌਰ ਸ: ਸ: ਸ: ਸ: ਪੰਜਗਰਾਈਂ ਕਲਾਂ ਨੇ ਪਹਿਲਾਂ ਸਥਾਨ , ਅਸ਼ਵਨੀ ਸਿੰਘ ਸ: ਸ: ਸ: ਸ; ਲੜਕੇ ਕੋਟਕਪੂਰਾ ਨੇ ਦੂਜਾ ਸਥਾਨ ਅਤੇ ਮਨਿੰਦਰ ਕੌਰ ਡਾ: ਚੰਦਾ ਸਿੰਘ ਮ: ਸ: ਕੰ: ਸ:ਸ:ਸ: ਕੋਟਕਪੂਰਾ ਨੇ ਤੀਜਾ ਸਥਾਨ ਹਾਸਿਲ ਕੀਤਾ। ਉਕਤ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਪ੍ਰਿੰਸੀਪਲ ਗੁਰਮੇਲ ਕੌਰ, ਲੈਕਚਰਾਰ ਸੁਨੀਤਾ ਅਹੂਜਾ, ਲੈਕਚਰਾਰ ਪਵਨਜੀਤ ਕੌਰ, ਲੈਕਚਰਾਰ ਪਰਮਜੀਤ ਕੌਰ, ਲੈਕਚਰਾਰ ਵੀਨਾ ਸੁੰਦਰੀ, ਲੈਕਚਾਰਰ ਪ੍ਰਭਜੋਤ ਸਿੰਘ, ਭੁਪਿੰਦਰ ਕੌਰ ਅਤੇ ਰਾਜਿੰਦਰ ਕੌਰ ਬਾਜਵਾ ਨੇ ਤਕਸੀਮ ਕੀਤੇ। ਇਸ ਸਮਾਗਮ ਵਿਚ ਮੰਚ ਦਾ ਸੰਚਾਲਣ ਸੰਦੀਪ ਕੁਮਾਰੀ ਨੇ ਬੜੀ ਬਾਖੂਬੀ ਨਾਲ ਭੂਮਿਕਾ ਨਿਭਾਈ। ਮੁਕਾਬਲਿਆਂ ਦੀ ਜੱਜਮੈਂਟ ਲੈਕਚਰਾਰ ਅਵਿਨਾਸ਼ ਕੁਮਾਰੀ, ਲੈਕਚਰਾਰ ਸ਼ਵਿੰਦਰ ਕੌਰ , ਲੈਕਚਰਾਰ ਗੁਰਭੇਜ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਨਿਭਾਈ। ਅੰਤ ਵਿਚ ਲੈਕਚਰਾਰ ਸੁਨੀਤਾ ਅਹੂਜਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
Post a Comment