ਕੋਟਕਪੂਰਾ/18 ਜਨਵਰੀ/ਜੇ.ਆਰ.ਅਸੋਕ/ ਅੱਜ ਬੇਰੁਜਗਾਰ ਲਾਇਨਮੈਨ ਯੂਨੀਅਨ ਸਬੰਧਿਤ ਲੋਕ ਲਹਿਰ ਦੇ ਮੁੱਖ ਸਲਾਹਕਾਰ ਸੋਮਾ ਸਿੰਘ ਭੜੋ ਨੇ ਜੇਲ ਅੰਦਰ ਬੰਦ ਆਪਣੇ ਸਾਥੀਆਂ ਸਮੇਤ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦਾ ਨਾਅ•ਰਾ ‘ਰਾਜ ਨਹੀ ਸੇਵਾ’ ਦਾ ਚੇਹਰਾ ਉਦੋ ਨੰਗਾ ਹੋ ਗਿਆ ਜਦੋਂ ਬੇਰੁਜਗਾਰ ਲਾੲਂੀਨਮੈਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਛੋਟੇ ਛੋਟੇ ਬੱਚੇ ਤੇ ਬਜੁਰਗ ਜਦੋਂ ਰਹਿੰਦੇ 4000 ਲਾਇਨਮੈਨਾਂ ਨੂੰ ਪਾਵਰਕਾਮ ਅੰਦਰ ਭਰਤੀ ਕਰਾਉਣ ਦੀ ਮੰਗ ਨੂੰ ਲੈ ਕੇ ਮਾਘੀ ਮੇਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਪਣੀ ਅਵਾਜ ਨੂੰ ਸ਼ਾਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਤੱਕ ਪੰਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਸੂਬੇ ਦੇ ਮੁੱਖ ਮੰਤਰੀ ਨੇ ਗੱਲ ਸੁਣਨ ਦੀ ਬਜਾਏ ਜਰਨਲ ਅਡਵਾਈਰ ਦੀ ਤਰਾਂ ਪੁਲਿਸ ਪ੍ਰਸ਼ਾਸ਼ਨ ਨੂੰ ਹੁਕਮ ਜਾਰੀ ਕੀਤੇ ਕਿ ਬੇਰੁਜਗਾਰ ਲਾਇਨਮੈਨ ਅਤੇ ਉਹਨਾ ਦੇ ਪਰਿਵਾਰਕ ਮੈਂਬਰਾਂ ਨੂੰ ਡਾਂਗਾਂ ਦੇ ਜੋਰ ਤੇ ਖਦੇੜ ਦਿਤੱਤਾ ਜਾਵੇ ਤਾਂ ਪੁਲਿਸ ਨੇ ਬੇਰੁਜਗਾਰ ਲਾਇਨਮੈਨਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੁਰੀ ਤਰਾਂ ਵਾਲਾ ਤੋਂ ਫੜ ਕੇ ਕੁਟਿਆ ਤੇ ਘੜੀਸਿਆ ਗਿਆ। ਸਾਹਮਣੇ ਬੈਠੀ ਹਾਕਮ ਸਰਕਾਰ ਅਤੇ ਸਟੇਜ ਤੇ ਬਿਰਾਜਮਾਨ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਹਾਜਰੀ ਵਿਚ ਬੇਰੁਜਗਾਰ ਲਾਇਨਮੈਨਾਂ ਦੀਆਂ ਪੱਗਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਚੁੰਨੀਆ ਪੈਰਾ ਵਿਚ ਰੋਲੀਆ ਗਈਆਂ ਜਦ ਕਿ ਮੁੱਖ ਮੰਤਰੀ ਸਮੇਤ ਸਾਰੀ ਕੇੈਬਨਿਟ ਮੂਕ ਦਰਸ਼ਕ ਬਣ ਕੇ ਸਭ ਦੇਖ ਰਹੀ ਸੀ। ਜੇਲ ਵਿਚ ਬੰਦ ਸਾਥੀ ਅਜਮੇਰ ਸਿੰਘ ਅਜਨਾਲਾ ਦੇ 70 ਸਾਲਾ ਪਿਤਾ ਬਲਬੀਰ ਸਿੰਘ, ਹਰਪ੍ਰੀਤ ਸਿੰਘ ਕੋਟਕਪੂਰਾ ਦੀ ਧਰਮ ਪਤਨੀ ਜੋ ਕਿ ਚਾਰ ਸਾਲਾ ਬੱਚੇ ਸਮੇਤ ਜੇਲ ਵਿਚ ਬੰਦ ਹੈ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਇਹਨਾਂ ਬੇਰੁਜਗਾਰਾਂ ਨੂੰ ਇਕੱਲੇ ਨਾ ਸਮਝੇ ਅਸੀ ਵੀ ਸੰਘਰਸ਼ ਵਿਚ ਇਹਨਾਂ ਦੇ ਨਾਲ ਹਾਂ। ਇਸ ਮੌਕੇ ਤੇ ਜੇਲ ਬੰਦ ਸਾਥੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਜਿੰਨੀਦੇਰ ਬੇਰੁਜਗਾਰ ਲਾਇਨਮੈਨਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀ ਕੀਤੇ ਜਾਂਦੇ ਉੰਨੀ ਦੇਰ ਸਾਡਾ ਸੰਘਰਸ਼ ਜਾਰੀ ਰਹੇਗਾ ਅਤੇ ਸਟੇਜ ਤੇ ਕਿਸੇ ਵੀ ਮੰਤਰੀ ਨੂੰ ਬੋਲਣ ਨਹੀ ਦਿੱਤਾ ਜਾਵੇਗਾ। ਜੇਲ ਵਿਚ ਬੰਦ ਸਾਥੀ ਜਸਵੀਰ ਸਿੰਘ, ਸੁਖਵਿੰਦਰ ਸਿੰਘ, ਅਮੋਲਕ ਸਿੰਘ, ਮੇਜਰ ਸਿੰਘ, ਨਵਦੀਪ ਸਿੰਘ, ਵੱਲੋਂ ਅਤੇ ਬੀਬੀਆਂ ਵੱਲੋਂ ਭੁੱਖ ਹੜਤਾਲ ਰੱਖੀ ਗਈ। ਇਸ ਮੌਕੇ ਤੇ ਉਹਨਾਂ ਦੇ ਨਾਲ ਜੇਲ ਵਿਚ ਬੰਦ ਪਾਲਾ ਰਾਮ, ਚੇਤ ਸਿੰਘ ਝਲੂਰ , ਨਪਿੰਦਰ ਸਿੰਘ ਕਾਜਲਾ, ਜਗਵੀਰ ਸਿੰਘ ਖੇੜੀ, ਗੁਰਚੇਤਰ ਸੰਘੇੜਾ, ਜਸਵਿੰਦਰ ਸਿੰਘ, ਸੰਦੀਪ ਕੁਮਾਰ ਫਾਜਿਲਕਾ, ਹਤੇਸ਼ ਫਿਰੋਜਪੁਰ ਆਦਿ ਹਾਜਰ ਸਨ।
Post a Comment