ਮਿਆਰੀ ਪਸ਼ੂਧਨ ਨੂੰ ਯਕੀਨੀ ਬਣਾਉਣ ਲਈ ਬਰੀਡ ਰਜਿਸਟ੍ਰੇਸ਼ਨ ਕੀਤੀ ਜਾਵੇਗੀ-ਸੁਖਬੀਰ ਬਾਦਲ

Saturday, January 12, 20130 comments


ਸ੍ਰੀ ਮੁਕਤਸਰ ਸਾਹਿਬ, 12 ਜਨਵਰੀ/ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੂਬੇ ਵਿੱਚ ਪਸ਼ੂ ਪਾਲਣ ਖੇਤਰ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਅਹਿਮ ਐਲਾਨ ਕਰਦਿਆਂ ਆਖਿਆ ਕਿ ਸੂਬਾ ਸਰਕਾਰ ਵੱਲੋਂ ਪਸ਼ੂਧਨ ਸੈਕਟਰ ਦੇ ਮੁਫ਼ਤ ਬੀਮੇ ਲਈ ਛੇਤੀ ਇਕ ਨੀਤੀ ਬਣਾਈ ਜਾਵੇਗੀ।ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਪੰਜ ਰੋਜ਼ਾ ਛੇਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ-2013 ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਪਸ਼ੂ ਪਾਲਣ ਵਿਭਾਗ ਨੂੰ ਆਖਿਆ ਕਿ ਮਿਆਰੀ ਦੁਧਾਰੂ ਪਸ਼ੂ ਤੇ ਜਾਨਵਰਾਂ ਦੀ ਇਕ ਡਾਇਰੈਕਟਰੀ ਤਿਆਰ ਕੀਤੀ ਜਾਵੇ ਜਿਨ•ਾਂ ਨੇ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਤੋਂ ਇਲਾਵਾ ਸੂਬਾਈ ਜਾਂ ਜ਼ਿਲ•ਾ ਪੱਧਰ ’ਤੇ ਸਮੇਂ-ਸਮੇਂ ਸਿਰ ਕਰਵਾਏ ਜਾਂਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਇਨਾਮ ਜਿੱਤੇ ਹਨ। ਇਸ ਡਾਇਰੈਕਟਰੀ ਵਿੱਚ ਪਸ਼ੂ ਪਾਲਕਾਂ ਦੇ ਨਾਮ, ਪਤਾ ਅਤੇ ਪਸ਼ੂਆਂ ਦੀ ਨਸਲ ਮੁਕੰਮਲ ਤੌਰ ’ਤੇ ਦਰਜ ਕੀਤੀ ਜਾਵੇ। ਇਸ ਉਪਰਾਲੇ ਨਾਲ ਸੂਬੇ ਨੂੰ ਮੁਕੰਮਲ ਤੌਰ ’ਤੇ ਵਧੀਆ ਪਸ਼ੂਆਂ ਤੇ ਜਾਨਵਰਾਂ ਦਾ ਰਿਕਾਰਡ ਰੱਖਣ ਵਿੱਚ ਮਦਦ ਕਰੇਗਾ ਅਤੇ ਇਸ ਤੋਂ ਇਲਾਵਾ ਪਸ਼ੂ ਪਾਲਕਾਂ ਨੂੰ ਇਹ ਮੌਕਾ ਪ੍ਰਦਾਨ ਕਰੇਗਾ ਕਿ ਉਹ ਸੁਧਰੀ ਨਸਲ ਦੇ ਪਸ਼ੂਆਂ ਕਰਾਸ ਬਰੀਡਿੰਗ ਰਾਹੀਂ ਵਿਸ਼ੇਸ਼ ਤੌਰ ’ਤੇ ਇਸ ਕਿੱਤੇ ਵਿੱਚ ਉਤਸ਼ਾਹਿਤ ਕਰੇਗਾ।ਮੁੱਖ ਮੰਤਰੀ ਨੇ ਪਸ਼ੂ ਪਾਲਣ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਧੀਆ ਨਸਲ ਦੇ ਪਸ਼ੂ ਪਾਲਕਾਂ ਨੂੰ ਇਹ ਉ¤ਦਮ ਹੋਰ ਉਤਸ਼ਾਹਿਤ ਕਰੇਗਾ ਅਤੇ ਦੇਸ਼ ਦੇ ਦੂਸਰੇ ਸੂਬਿਆਂ ਵਿੱਚ ਇਨ•ਾਂ ਦੀ ਨੁਮਾਇਸ਼ ਕਰਕੇ ਅਤੇ ਦੂਸਰੇ ਸੂਬਿਆਂ ਦੇ ਪਸ਼ੂ ਪਾਲਕਾਂ ਦੇ ਤਜਰਬਿਆਂ ਵਿਚਾਰ-ਵਟਾਂਦਰਾ ਕਰਕੇ ਪਸ਼ੂਆਂ ਦੀਆਂ ਨਸਲਾਂ ਸੁਧਾਰਨ ਵਿੱਚ ਹੋਰ ਸਹਾਈ ਹੋਵੇਗਾ। ਉਨ•ਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਹਰਡ ਰਜਿਸਟ੍ਰੇਸ਼ਨ ਐਕਟ ਲਾਗੂ ਕੀਤਾ ਹੈ ਤਾਂ ਕਿ ਸੂਬੇ ਵਿੱਚ ਵਧੀਆ ਨਸਲ ਦੇ ਦੁਧਾਰੂ ਪਸ਼ੂ ਤੇ ਹੋਰ ਜਾਨਵਰ ਪੈਦਾ ਕੀਤੇ ਜਾ ਸਕਣ।ਉਨ•ਾਂ ਕਿਹਾ ਕਿ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਵੀ ਇਸ ਚੈਂਪੀਅਨਸ਼ਿਪ ਵਿਚ ਆਪਣੇ ਜਾਨਵਰਾਂ ਸਮੇਤ ਹਿੱਸਾ ਲੈਣ ਵਿਚ ਵਿਸੇਸ਼ ਰੂਚੀ ਵਿਖਾਈ ਹੈ। ਲੋਕਾਂ ਦੀ ਦਿਲਚਸਪੀ ਦਾ ਪਤਾ ਇਸ ਗੱਲ ਤੋਂ ਵੀ ਲਗਦਾ ਹੈ ਕਿ ਇਸ ਵਾਰ ਪਿਛਲੇ ਸਾਲ ਦੇ 3000 ਹਜਾਰ ਦੇ ਆਂਕੜੇ ਦੇ ਮੁਕਾਬਲੇ 5000 ਪਸ਼ੂਪਾਲਕਾਂ ਨੇ ਸ਼ਿਰਕਤ ਕੀਤੀ ਹੈ। ਉਨ•ਾਂ ਕਿਹਾ ਕਿ ਇਸ ਚੈਂਪੀਅਨਸ਼ਿਪ ਦੌਰਾਨ ਵੱਖ ਵੱਖ ਸ਼੍ਰੇਣੀਆਂ ਵਿਚ 1.25 ਕਰੋੜ ਰੁਪਏ ਦੇ ਨਗਦ ਇਨਾਮ ਜੇਤੂਆਂ ਨੂੰ ਦਿੱਤੇ ਗਏ ਹਨ। ਉਨ•ਾਂ ਅਗਲੇ ਸਾਲ ਤੋਂ ਇਸ ਚੈਂਪੀਅਨਸ਼ਿਪ ਵਿਚ ਹੋਰ ਵਧੇਰੇ ਅਤੇ ਚੰਗੇ ਪਸ਼ੂ ਪਾਲਕਾਂ ਨੂੰ ਆਕਰਸ਼ਿਤ ਕਰਨ ਲਈ ਇਨਾਮੀ ਰਾਸ਼ੀ ਵਿਚ ਵਾਧੇ ਦਾ ਐਲਾਣ ਵੀ ਕੀਤਾ। ਫਸਲੀ ਵਿਭਿੰਨਤਾ ਦੀ ਲੋੜ ਤੇ ਜੋਰ ਦਿੰਦਿਆਂ ਮੁੱਖ ਮੰਤਰੀ ਸ: ਬਾਦਲ ਨੇ ਕਿਹਾ ਕਿ ਇਹ ਤਾਹੀਂ ਸੰਭਵ ਹੈ ਜੇਕਰ ਪਸ਼ੂ ਪਾਲਣ ਨੂੰ ਖੇਤੀ ਸਹਾਇਕ ਧੰਦੇ ਵਜੋਂ ਉਤਸਾਹਿਤ ਕੀਤਾ ਜਾਵੇ। ਉਨ•ਾਂ ਕਿਹਾ ਕਿ ਪੰਜਾਬੀ ¦ਬੇ ਸਮੇਂ ਤੋਂ ਪਸ਼ੂ ਪਾਲਣ ਕਰਦੇ ਆ ਰਹੇ ਹਨ ਅਤੇ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਪੰਜਾਬ ਮੁਲਕ ਦੇ 2 ਫੀਸਦੀ ਪਸ਼ੂਧਨ ਰਾਹੀਂ ਦੇਸ਼ ਦੇ ਕੁੱਲ ਦੁੱਧ ਉਤਪਾਦਨ ਵਿਚ 10 ਫੀਸਦੀ ਦਾ ਯੋਗਦਾਨ ਪਾ ਰਿਹਾ ਹੈ। ਉਨ•ਾਂ ਕਿਹਾ ਕਿ ਹੁਣ ਕੇਂਦਰ ਫਸਲਾਂ ਦੇ ਘੱਟੋਂ ਘੱਟ ਸਮਰਥਨ ਮੁੱਲ ਨਿਰਧਾਰਨ ਕਰਨ ਦੀ ਨੀਤੀ ਤੋਂ ਵੀ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ, ਅਤੇ ਅਜਿਹੇ ਬਦਲਦੇ ਹਲਾਤਾਂ ਦੇ ਮੱਦੇਨਜ਼ਰ ਡੇਅਰੀ ਖੇਤਰ ਫਸਲੀ ਵਿਭਿੰਨਤਾਂ ਲਿਆਉਣ ਵਿਚ ਅਹਿਮ ਯੋਗਦਾਨ ਪਾ ਸਕਦਾ ਹੈ। ਮੁੱਖ ਮੰਤਰੀ ਨੇ ਕੇਂਦਰ ਦੀ ਕਾਂਗਰਸ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਕੇਂਦਰ ਕਿਸਾਨਾਂ ਨੂੰ ਉਨ•ਾਂ ਦੀਆਂ ਫਸਲਾਂ ਦੀਆਂ ਲਾਭਕਾਰੀ ਕੀਮਤਾਂ ਨਾ ਦੇ ਕੇ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਲਗਾਤਾਰ ਅਣਦੇਖੀ ਕਰ ਰਿਹਾ ਹੈ। ਉਨ•ਾਂ ਕਿਹਾ ਕਿ ਖੇਤੀ ਲਾਗਤਾਂ ਜਿਵੇਂ ਡੀਜ਼ਲ, ਬੀਜ, ਕੀਟਨਾਸ਼ਕਾਂ, ਖਾਦਾਂ ਆਦਿ ਜੋ ਕਿ ਸਿੱਧੇ ਤੌਰ ਤੇ ਕੇਂਦਰ ਦੇ ਨਿੰਯਤਰਣ ਹੇਠ ਹਨ, ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਦੀ ਆਮਦਨ ਲਗਾਤਾਰ ਘੱਟ ਰਹੀ ਹੈ। ਉਨ•ਾਂ ਕਿਹਾ ਕਿ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਆਪਣੇ ਕੁਦਰਤੀ ਸੋਮਿਆਂ ਜਿਵੇਂ ਜਮੀਨ ਦੀ ਉਪਜਾਊ ਸ਼ਕਤੀ ਅਤੇ ਧਰਤੀ ਹੇਠਲੇ ਪਾਣੀ ਆਦਿ ਨੂੰ ਦਾਅ ਤੇ ਲਗਾ ਕੇ ਮੁਲਕ ਦੀ ਅੰਨ ਸੁਰੱਖਿਆ ਯਕੀਨੀ ਬਣਾਈ ਹੈ ਪਰ ਕੇਂਦਰ ਨੇ ਪੰਜਾਬ ਦੇ ਕਿਸਾਨਾਂ ਨੂੰ ਬੇਸਹਾਰਾ ਛੱਡ ਦਿੱਤਾ ਹੈ। ਉਨ•ਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਇਸ ਸੰਕਟ ਵਿਚੋਂ ਕੱਢਿਆ ਜਾਵੇ ਜਾਵੇ ਜੋ ਕੇਂਦਰ ਦੀਆਂ ਗਲਤ ਨੀਤੀਆਂ ਕਾਰਨ 32 ਹਜਾਰ ਕਰੋੜ ਰੁਪਏ ਦੇ ਕਰਜਾਈ ਹੋ ਗਏ ਹਨ। ਉਨ•ਾਂ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਗੱਲ ਕਰਦਿਆਂ ਕਿਹਾ ਕਿ ਰਾਜ ਸਰਕਾਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇ ਕੇ ਕਿਸਾਨੀ ਨੂੰ ਸਕੰਟ ਵਿਚੋਂ ਕੱਢਣ ਲਈ ਯਤਨਸ਼ੀਲ ਹੈ। 
ਖੇਤੀ ਸੈਕਟਰ ਲਈ ਫਸਲੀ ਵਿਭਿੰਨਤਾ ਦੀ ਜ਼ੋਰਦਾਰ ਵਕਾਲਤ ਕਰਦਿਆਂ ਸ. ਬਾਦਲ ਨੇ ਮੰਗ ਕੀਤੀ ਫਸਲੀ ਵਿਭਿੰਨਤਾ ਮਿਸ਼ਨ ਲਈ ਪੰਜਾਬ ਸਮੇਤ ਹਰੀ ਕ੍ਰਾਂਤੀ ਵਾਲੇ ਹੋਰਨਾਂ ਸੂਬਿਆਂ ਨੂੰ 5000 ਕਰੋੜ ਰੁਪਏ ਦੀ ਪ੍ਰਵਾਨਗੀ ਉਸੇ ਤਰਜ਼ ’ਤੇ ਦਿੱਤੀ ਜਾਣੀ ਚਾਹੀਦੀ ਹੈ ਜਿਸ ਤਰ•ਾਂ ਪੂਰਬੀ ਸੂਬਿਆਂ ਨੂੰ ਖੇਤੀ ਖੇਤਰ ਲਈ 4000 ਕਰੋੜ  ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਉਨ•ਾਂ ਇਹ ਵੀ ਮੰਗ ਕੀਤੀ ਕਿ ਕੇਂਦਰ ਪਸ਼ੂ ਪਾਲਣ ਵਿਭਾਗ ਨੂੰ ਖੇਤੀਬਾੜੀ ਖੇਤਰ ਦੇ ਬਰਾਬਰ ਲਿਆਵੇ ਜਿਸ ਤਹਿਤ ਕਰਜ਼ੇ ’ਤੇ ਵਿਆਜ ਦਰਾਂ ਅਤੇ ਆਮਦਨ ਕਰ ਤੋਂ ਛੋਟ ਮਿਲ ਸਕੇਗੀ ਜੋ ਡੇਅਰੀ ਸੈਕਟਰ ਨੂੰ ਹੋਰ ਉਤਸ਼ਾਹਿਤ ਕਰੇਗੀ।ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਸ਼ੂ ਪਾਲਕਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਇਹ ਪਸ਼ੂਧਨ ਚੈਂਪੀਅਨਸ਼ਿਪ ਅਕਾਲੀ-ਭਾਜਪਾ ਸਰਕਾਰ ਵੱਲੋਂ ਛੇ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ। ਉਨ•ਾਂ ਨੇ ਪਸ਼ੂ ਪਾਲਣ ਵਿਭਾਗ ਨੂੰ ਆਖਿਆ ਕਿ ਉਹ ਤੁਰੰਤ ਪਹਿਲਕਦਮੀ ਕਰਕੇ ਸੁਧਰੇ ਹੋਏ ਪਸ਼ੂਆਂ ਤੇ ਜਾਨਵਰਾਂ ਦੀ ਬਰੀਡ ਰਜਿਸਟ੍ਰੇਸ਼ਨ ਕਰਨ ਤਾਂ ਕਿ ਮਿਆਰੀ ਪਸ਼ੂਧਨ ਵਿੱਚ ਵਾਧੇ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਚੈਂਪੀਅਨਸ਼ਿਪ ਨੂੰ ਮਿਲੇ ਭਰਪੂਰ ਹੁੰਗਾਰੇ ਦੇ ਮੱਦੇਨਜ਼ਰ ਉਪ ਮੁੱਖ ਮੰਤਰੀ ਨੇ ਆਖਿਆ ਕਿ ਅਗਲੇ ਸਾਲ ਇਨਾਮੀ ਰਾਸ਼ੀ ਵਿੱਚ ਵਾਧਾ ਕਰਕੇ ਪਸ਼ੂ ਪਾਲਕਾਂ ਨੂੰ ਹੋਰ ਵਧੇਰੇ ਉਤਸ਼ਾਹਿਤ ਕੀਤਾ ਜਾਵੇਗਾ। ਉਨਾਂ• ਕਿਹਾ ਕਿ ਸੂਬਾ ਸਰਕਾਰ ਦੇ ਇਨ•ਾਂ ਸੁਹਿਰਦ ਯਤਨਾਂ ਸਦਕਾ ਹੀ ਕੇਂਦਰ ਸਰਕਾਰ ਨੇ ਇਸ ਨੂੰ ਕੌਮੀ ਚੈਂਪੀਅਨਸ਼ਿਪ ਦਾ ਦਰਜਾ ਦਿੱਤਾ ਹੈ। ਇਸ ਮੌਕੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਜੇਤੂ ਪਸ਼ੂ ਪਾਲਕਾਂ ਨੂੰ 1.25 ਕਰੋੜ ਦੀ ਇਨਾਮੀ ਰਾਸ਼ੀ, ਸਰਟੀਫਿਕੇਟ ਤੇ ਟਰਾਫੀਆਂ ਵੰਡੀਆਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਸ: ਸ਼ੇਰ ਸਿੰਘ ਘੁਬਾਇਆ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ.ਚੀਮਾ, ਪ੍ਰਿੰਸੀਪਲ ਸੈਕਟਰੀ ਪਸ਼ੂਪਾਲਣ ਸ੍ਰੀ. ਜੀ. ਵਜਰਾ¦ਿਗਮ, ਪਸ਼ੂਪਾਲਣ ਵਿਭਾਗ ਦੇ ਡਾਇਰੈਕਟਰ ਸ੍ਰੀ ਐਚ.ਐਸ. ਸੰਧਾ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਹਲਕਾ ਇੰਚਾਰਜ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਨਗਰ ਕੌਂਸ਼ਲ ਦੇ ਪ੍ਰਧਾਨ ਸ: ਮਿੱਤ ਸਿੰਘ ਬਰਾੜ, ਹਲਕਾ ਗਿੱਦੜਬਾਹਾ ਦੇ ਇੰਚਾਰਜ ਸ: ਸੰਤ ਸਿੰਘ ਬਰਾੜ ਆਦਿ ਵੀ ਹਾਜਰ ਸਨ। 




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger