ਖੰਨਾ, 15 ਜਨਵਰੀ (ਥਿੰਦ ਦਿਆਲਪੁਰੀਆ) ਪਿਛਲੇ ਦਿਨੀਂ ਹੋਏ ਵਿਦਿਅਕ ਮੁਕਾਬਲਿਆਂ ਲਈ ਇੱਕ ਵਿਦਿਆਰਥੀਆਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਖੰਨਾ ਬਲਾਕ ਦੇ ਪੀ. ਆਰ. ਆਈ. ਸਕੂਲਾਂ ਦੇ ਬਲਾਕ ਪੱਧਰੀ ਵਿਦਿਅਕ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਪਨੈਚ ਦੀ ਪੰਜਵੀਂ ਕਲਾਸ ਦੀ ਵਿਦਿਆਰਥਣ ਨਵਜੋਤ ਕੌਰ ਨੇ ਭਾਸ਼ਨ ਪ੍ਰਤੀਯੋਗਤਾ ਵਿੱਚ ਦੂਸਰਾ ਸਥਾਨ ਅਤੇ ਅਰਸ਼ਦੀਪ ਸਿੰਘ, ਸ਼ਿਵਾਂਗੀ ਕੁਮਾਰੀ, ਨਵਜੋਤ ਕੌਰ ਨੇ ਟੀਮ ਦੇ ਰੂਪ ਵਿੱਚ ਕੁਇੱਜ਼ ਪ੍ਰਤੀਯੋਗਤਾ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਜਿੱਤ ’ਤੇ ਮੁੱਖ ਅਧਿਆਪਕ ਰਜਿੰਦਰ ਕੌਰ ਭਾਦਲਾ, ਮੈਡਮ ਬਲਜੀਤ ਕੌਰ, ਮਨਦੀਪ ਸਿੰਘ ਖਾਲਸਾ, ਕਮਿੱਕਰ ਸਿੰਘ, ਬਹਾਦਰ ਸਿੰਘ ਗਿੱਲ, ਜਸਵੀਰ ਸਿੰਘ ਬਿੱਟੂ ਆਦਿ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਉੁਹਨਾਂ ਨੂੰ ਵਿਦਿਅਕ ਖੇਤਰ ਵਿੱਚ ਹੋਰ ਮੱਲਾਂ ਮਾਰਨ ਲਈ ਪ੍ਰੇਰਿਆ।
ਪਿੰਡ ਕੋਟ ਪਨੈਚ ਦੇ ਵਿਦਿਅਕ ਮੁਕਾਬਲਿਆਂ ’ਚ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਅਧਿਆਪਕਾ ਰਜਿੰਦਰ ਕੌਰ ਅਤੇ ਹੋਰ ਪਤਵੰਤੇ।

Post a Comment