ਖੰਨਾ, 15 ਜਨਵਰੀ (ਥਿੰਦ ਦਿਆਲਪੁਰੀਆ) ਭਾਵੇਂ ਚਾਇਨਾ ਡੋਰ ਵੇਚਣ ’ਤੇ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਪਾਬੰਦੀ ਲਗਾਈ ਹੋਈ ਹੈ, ਪਰ ਪੁਲਿਸ ਜ਼ਿਲ•ਾ ਖੰਨਾ ਦੇ ਅਧੀਨ ਆਉਂਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਚਾਇਨਾ ਡੋਰ ਦੀ ਵਿਕਰੀ ਨਿਰੰਤਰ ਜਾਰੀ ਹੈ। ਦੁਕਾਨਦਾਰ ਸ਼ਰੇਆਮ ਚਾਇਨਾ ਡੋਰ ਵੇਚ ਰਹੇ ਹਨ, ਜਿਸ ਕਾਰਨ ਹਰ ਰੋਜ਼ ਉਕਤ ਡੋਰ ਨਾਲ ਹਾਦਸੇ ਵਾਪਰ ਰਹੇ ਹਨ। ਪਿਛਲੇ ਸਾਲ ਵੀ ਖੰਨਾ ਸ਼ਹਿਰ ਵਿਖੇ ਚਾਇਨਾ ਡੋਰ ਨਾਲ ਵਿਦਿਆਰਥੀ ਦੀ ਮੌਤ ਹੋ ਗਈ ਸੀ। ਚਾਇਨਾ ਡੋਰ ਕਾਫੀ ਮਜ਼ਬੂਤ ਅਤੇ ਖਤਰਨਾਕ ਹੁੰਦੀ ਹੈ। ਜਿਸ ਨਾਲ ਕਈ ਪੰਛੀ ਵੀ ਕੱਟੇ ਜਾਂਦੇ ਹਨ। ਦੇਖਣ ’ਚ ਆਇਆ ਹੈ ਕਿ ਛੋਟੇ-ਛੋਟੇ ਬੱਚੇ ਪਤੰਗ ਚੜਾਉਣ ਲਈ ਜਦੋਂ ਡੋਰ ਦੀ ਮੰਗ ਕਰਦੇ ਹਨ ਤਾਂ ਦੁਕਾਨਦਾਰ ਚਾਇਨਾ ਡੋਰ ਨੂੰ ਵੇਚਣ ਨੂੰ ਪਹਿਲ ਦਿੰਦੇ ਹਨ। ਦੁਕਾਨਦਾਰ ਆਪਣੀ ਕਮਾਈ ਵਧਾਉਣ ਲਈ ਮਨੁੱਖੀ ਕਦਰਾਂ ਕੀਮਤਾਂ ਨਾਲ ਖੇਡ ਰਹੇ ਹਨ। ਪ੍ਰਸ਼ਾਸ਼ਨ ਮੂਕ-ਦਰਸ਼ਕ ਬਣ ਕੇ ਦੇਖ ਰਿਹਾ ਹੈ। ਇਸ ਸਬੰਧੀ ਜਦੋਂ ਪੁਲਿਸ ਜ਼ਿਲ•ਾ ਖੰਨਾ ਦੇ ਐਸ. ਪੀ. (ਡੀ.) ਭੁਪਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ•ਾਂ ਕਿਹਾ ਕਿ ਚਾਇਨਾ ਡੋਰ ’ਤੇ ਸਰਕਾਰ ਵੱਲੋਂ ਪਾਬੰਧੀ ਲਗਾਈ ਗਈ ਹੈ ਅਤੇ ਸਰਕਾਰ ਦੇ ਹੁਕਮਾਂ ਦੀ ਉ¦ਘਣਾ ਕਰਨ ਵਾਲਿਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ ਅਤੇ ਜ਼ਿਲ•ੇ ਭਰ ਦੇ ਸਾਰੇ ਹੀ ਥਾਣਿਆਂ ਅਤੇ ਚੌਂਕੀਆਂ ਦੇ ਇੰਚਾਰਜਾਂ ਨੂੰ ਹਿਦਾਇਤਾਂ ਕਰ ਦਿੱਤੀਆਂ ਹਨ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਚਾਇਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

Post a Comment