ਲੁਧਿਆਣਾ (ਸਤਪਾਲ ਸੋਨੀ) ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਈਸ਼ਵਰ ਸਿੰਘ ਆਈ.ਪੀ.ਐਸ. ਅਤੇ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਸ੍ਰੀ ਐਨ.ਕੇ ਸ਼ਰਮਾ ਪੀ.ਪੀ.ਐਸ. ਏ.ਡੀ.ਸੀ.ਪੀ.-4 ਲੁਧਿਆਣਾ ਅਤੇ ਸ੍ਰੀ ਜਸਵਿੰਦਰ ਸਿੰਘ ਪੀ.ਪੀ.ਐਸ. ਏ.ਸੀ.ਪੀ. ਸਾਹਨੇਵਾਲ ਲੁਧਿਆਣਾ ਜੀ ਦੀਆਂ ਹਦਾਇਤਾਂ ਮੁਤਾਬਿਕ ਥਾਣੇਦਾਰ ਇੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਰਬਾਨ ਲੁਧਿਆਣਾ ਅਤੇ ਐਸ.ਆਈ. ਮੋਹਨ ਸਿੰਘ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾਂ ਨੰਬਰ 11 ਮਿਤੀ 21-01-13 ਅ/ਧ 457-380 ਭ:ਦੰਡ ਥਾਣਾ ਮੇਹਰਬਾਨ ਲੁਧਿਆਣਾ ਵਿੱਚ ਘਾਟਾ ਜੁਰਮ 457-380 ਭ:ਦੰਡ ਅਤੇ ਵਾਧਾ ਜੁਰਮ 395 ਭ: ਦੰਡ ਦਾ ਕਰਕੇ ਦੋਸ਼ੀਆਨ ਸੰਜੇ ਠਾਕਰ ਉਰਫ ਰਮਾ ਕਾਂਤ ਠਾਕਰ ਵਾਸੀ ਪਿੰਡ ਤੋਰਮਾ ਸਕਲ ਡੀਹਾ ਥਾਣਾ ਦਾਣਾ ਪੁਰ ਤਹਿਸੀਲ ਅਤੇ ਜਿਲ੍ਹਾ ਚੰਦੌਲੀ ਉਤਰ ਪ੍ਰਦੇਸ਼ ਹਾਲ ਮੁੰਡੀਆ ਕਲ੍ਹਾਂ ਲਹਿਰੀ ਨਗਰ ਗਲੀ ਨੰਬਰ 2 ਲੁਧਿਆਣਾ, ਸੁਭਾਸ਼ ਕੁਮਾਰ ਵਾਸੀ ਪਿੰਡ ਟੰਕੂਪਾ ਤਹਿ ਕੋਚ ਜਿਲ੍ਹਾ ਗਯਆ ਬਿਹਾਰ ਹਾਲ ਸ਼ੇਰਪੁਰ ਫੋਜੀ ਕਲੌਨੀ ਗਲੀ ਨੰਬਰ 1 ਸ਼ਾਤੀ ਭਵਨ ਲੁਧਿਆਣਾ, ਅਵਤਾਰ ਸਿੰਘ ਪੁੱਤਰ ਵਾਸੀ ਸੈਕਟਰ 32 ,ਚੰਡੀਗੜ੍ਹ ਰੋਡ ਲੁਧਿਆਣਾ ਅਤੇ ਸੁਖਵਿੰਦਰ ਸਿੰਘ ਵਾਸੀ ਗਲੀ ਨੰਬਰ ½ ਮੁੰਡੀਆ ਕਲ੍ਹਾ ਲੁਧਿਆਣਾ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਇਸ ਵਾਰਦਾਤ ਵਿੱਚ ਮੇਰਾ ਸਾਥ ਗੈਂਗ ਚੰਦਰਮਾਂ ਗਰੁੱਪ ਨਿਕਲ ਚੋਰ ਨੇ ਦਿੱਤਾ ਹੈ। ਜਿਸ ਵਿੱਚ ਦਿਨੇਸ਼ ਬਿਹਾਰੀ, ਸੰਤੋਸ਼ ਅਤੇ ਸਰਵਨ ਅਤੇ 2 ਵਿਅਕਤੀ ਹੋਰ ਸਨ।ਜਿਹਨਾਂ ਨੂੰ ਸੰਤੋਸ਼ ਅਤੇ ਸਰਵਨ ਹੀ ਜਾਣਦੇ ਹਨ ਸਾਡੇ ਸਾਰਿਆਂ ਪਰ ਕਾਫੀ ਮੁਕੱਦਮੇ ਦਰਜ ਹਨ। ਅਸੀ ਸਾਰੇ ਗੈਂਗ ਨੇ ਮਿਲ ਕੇ ਪੰਜਾਬ ,ਹਰਿਆਣਾ ਅਤੇ ਦਿੱਲੀ ਵਿੱਚ ਕਰੀਬ 20-25 ਵਾਰਦਾਤਾਂ ਕੀਤੀਆਂ ਹਨ ਅਤੇ ਕਈ ਵਾਰਦਾਤਾਂ ਵਿੱਚ ਸਾਡੇ ਨਾਲ ਦੇ ਵਿਅਕਤੀ ਵੱਖ-2 ਜੇਲ੍ਹਾਂ ਵਿੱਚ ਬੰਦ ਹਨ, ਸਾਡਾ ਆਪਸ ਵਿੱਚ ਜਿਆਦਾ ਤਰ ਮੋਬਾਇਲ ਫੋਨ ਪਰ ਹੀ ਸਪੰਰਕ ਹੁੰਦਾ ਹੈ।ਜਿਹੜੀ ਇਹ ਵਾਰਦਾਤ ਅਸੀ ਮਿਤੀ 21-01-13 ਨੂੰ ਕੀਤੀ ਹੈ, ਇਸ ਵਿੱਚ ਵੀ ਮੇਰਾ ਸਾਥ ਚੰਦਰਮਾ ਗੈਂਗ ਨੇ ਦਿੱਤਾ ਹੈ।ਸਾਡਾ ਗੈਂਗ ਚੰਦਰਮਾਂ ਅਤੇ ਸੰਜੇ ਠਾਕਰ ਦੇ ਨਾਮ ਨਾਲ ਪਰ ਮਸ਼ਹੂਰ ਹੈ।ਜਿਹਨਾ ਨੂੰ ਮਿਤੀ 27-01-13 ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਚੋਰੀ ਕੀਤਾ ਗਿਆ ਐਲਮੀਨੀਅਮ 22 ਕੁਵਿੰਟਲ 50 ਕਿਲੋ ਗ੍ਰਾਮ ਬ੍ਰਾਮਦ ਕੀਤਾ।ਦੋਸ਼ੀਆਨ ਉਕਤਾਨ ਪਾਸੋ ਸਖਤੀ ਨਾਲ ਹੋਰ ਪੁੱਛਗਿੱਛ ਜਾਰੀ ਹੈ ਅਤੇ ਦੋਸ਼ੀਆਨ ਪਾਸੋ ਹੋਰ ਅਹਿਮ ਸੁਰਾਗ ਲੱਗਣ ਦੀ ਆਸ ਹੈ।

Post a Comment