ਭੀਖੀ 28 ਜਨਵਰੀ -ਸ਼ੋਮਣੀ ਭਗਤ ਬਾਬਾ ਨਾਮਦੇਵ ਜੀ ਦੇ 743ਵੇਂ ਆਗਮਨ ਪੂਰਬ ਭੀਖੀ ਵਿਖੇ ਸ੍ਰੋਮਣੀ ਭਗਤ ਬਾਬਾ ਨਾਮਦੇਵ ਭਵਨ ਵਿਖੇ ਸਮੂਹ ਟਾਕ ਕਸ਼ੱਤਰੀ ਸਭਾ, ਭਗਤ ਨਾਮਦੇਵ ਵੈਲਫੇਅਰ ਸਬਾ ਭੀਖੀ ਵੱਲੋਂ ਬੜੀ ਸਰਧਾ ਨਾਲ ਮਨਾਇਆ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਮਾਨਸਾ ਦੇ ਵਿਧਾਇਕ ਸ਼੍ਰੀ ਪ੍ਰੇਮ ਮਿੱਤਲ ਨੇ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਉਹਨਾਂ ਭਗਤ ਬਾਬਾ ਨਾਮਦੇਵ ਜੀਆਂ ਦੇ ਦਿੱਤੇ ਉਪਦੇਸ਼ ਅਨੁਸਾਰ ਇਮਾਨਦਾਰ ਅਤੇ ਸੱਚ ਦੇ ਰਾਹ ਤੇ ਚਲਦੇ ਹੋਏ ਜੀਵਣ ਬਤੀਤ ਕਰਨ ਲਈ ਪ੍ਰੇਰਿਆ। ਇਸ ਸਮਾਗਮ ਵਿੱਚ ਨਰਪਿੰਦਰ ਸਿੰਘ ਬਿੱਟੂ ਖਿਆਲਾ, ਅੰਗਰੇਜ ਮਿੱਤਲ,ਵਿਜੈ ਗਰਗ, ਹਰਪ੍ਰੀਤ ਸਿੰਘ ਪ੍ਰਧਾਨ ਨਗਰ ਪੰਚਾਇਤ ਭੀਖੀ, ਜਗਤ ਗਰਗ ।ਵਿਨੋਦ ਕੋਟਲੀ, ਤੋ ਇਲਾਵਾ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਨੇ ਵੀ ਸ਼ਿਰਕਤ ਕੀਤੀ। ਸਟੇਜ ਦੀ ਕਾਰਵਾਈ ਡਾ. ਪਵਿੱਤਰ ਔਲਖ ਸਾਬਕਾ ਕੌਂਸਲਰ ਨੇ ਨਿਭਾਈ।

Post a Comment