ਸ਼ਾਹਕੋਟ, 23 ਜਨਵਰੀ (ਸਚਦੇਵਾ) ਗਣਤੰਤਰ ਦਿਵਸ (26 ਜਨਵਰੀ) ਦਾ ਸ਼ੁੱਭ ਦਿਹਾੜਾ ਸਬ ਡਵੀਜ਼ਨ ਸ਼ਾਹਕੋਟ ਪੱਧਰ ‘ਤੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਇਸ ਸੰਬੰਧੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਗਣਤੰਤਰ ਦਿਵਸ ਸੰਬੰਧੀ ਸਮਾਗਮ ‘ਚ ਹੋਣ ਵਾਲੇ ਪ੍ਰੋਗਰਾਮ ਦਾ ਜਾਇਜਾ ਲੈ ਰਹੇ ਤਹਿਸੀਲਦਾਰ ਪ੍ਰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 26 ਜਨਵਰੀ ਦਾ ਦਿਹਾੜਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਸਬ ਡਵੀਜ਼ਨ ਪੱਧਰ ‘ਤੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਦੇ ਬਲਾਕ ਸ਼ਾਹਕੋਟ ਅਤੇ ਲੋਹੀਆਂ ਦੇ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ, ਰੰਗਾਂ-ਰੰਗ ਸੱਭਿਆਚਾਰਕ ਪ੍ਰੋਗਰਾਮ, ਸਮਾਜਿਕ ਬੁਰਾਈਆਂ ਵਿਰੁੱਧ ਸਕਿੱਟਾ ਆਦਿ ਪੇਸ਼ ਕੀਤੀਆਂ ਜਾਣਗੀਆਂ । ਇਸ ਸਮਾਗਮ ‘ਚ ਸਬ ਡਵੀਜ਼ਨ ਦੇ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਅਦਾਰਿਆ ਦੇ ਸਟਾਫ ਅਤੇ ਵਿਦਿਆਰਥੀਆਂ ਦਾ ਸ਼ਾਮਲ ਹੋਣਾ ਅਤੀ ਜਰੂਰੀ ਹੋਵੇਗਾਂ । ਸਮਾਗਮ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਸ ਮੌਕੇ ਉਨ•ਾਂ ਦੇ ਨਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦੇ ਪ੍ਰਿੰਸੀਪਲ ਜਸਵੀਰ ਸਿੰਘ ਵਿਰਦੀ, ਰਜੇਸ਼ ਪ੍ਰਾਸ਼ਰ, ਦਵਿੰਦਰ ਸਿੰਘ ਆਹਲੂਵਾਲੀਆਂ ਆਦਿ ਹਾਜ਼ਰ ਸਨ ।
ਗਣਤੰਤਰ ਦਿਵਸ ਸੰਬੰਧੀ ਪ੍ਰੋਗਰਾਮ ਦਾ ਜਾਇਜਾ ਲੈਦੇ ਤਹਿਸੀਲਦਾਰ ਪ੍ਰਦੀਪ ਕੁਮਾਰ, ਦਵਿੰਦਰ ਸਿੰਘ ਆਹਲੂਵਾਲੀਆਂ ਅਤੇ ਹੋਰ । ਨਾਲ ਪ੍ਰੋਗਰਾਮ ਦੀ ਰਹਾਇਸਲ ਕਰਦੇ ਸਕੂਲਾਂ ਦੇ ਵਿਦਿਆਰਥੀ ।


Post a Comment