ਲੁਧਿਆਣਾ (ਸਤਪਾਲ ਸੋਨੀ ) ਭੈੜੇ ਵਿਰੁਧ ਆਰੰਭੀ ਮੁਹਿੰਮ ਨੂੰ ਅੱਜ ਉਸ ਵੇਲੇ ਸਫਲਤਾ ਹਾਸਿਲ ਹੋਈ ਜਦੋਂ ਸ਼ੀ.ਆਈ.ਏ ਜੋਨ-1 ਦੀ ਪੁਲਿਸ ਪਾਰਟੀ ਨੇ ਚੀਮਾ ਚੌਂਕ ਨਜਦੀਕ ਤੋਂ ਜਸਲੀਨ ਸਿੰਘ ਉਰਫ ਜੱਗੀ ਉਰਫ ਪ੍ਰਿੰਸ ਪੁੱਤਰ ਕਮਲਜੀਤ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਟਿੱਬਾ ਰੋਡ ਥਾਣਾ ਜੋਧੇਵਾਲ ਲੁਧਿਆਣਾ ਨੂੰ ਸਮੇਤ ਮਹਿੰਦਰਾ ਡਿਊਰੋ ਸਕੂਟਰ ਨੰਬਰ ਫਭ-10-ਧੂ-216 ਦੇ ਸਮੇਤ 2 ਪੇਟੀਆਂ ਸ਼ਰਾਬ ਦੇਕਾਬੂ ਕੀਤਾ। ਸੱਖਤੀ ਨਾਲ ਪੁੱਛ-ਗਿੱਛ ਕਰਨ ਤੇ ਉਸ ਦੀ ਨਿਸਾਨਦੇਹੀ ਤੇ 6 ਪੇਟੀਆਂ ਸ਼ਰਾਬ ਉਸ ਦੇ ਘਰ ਤੋਂ ਬ੍ਰਾਮਦ ਕੀਤੀਆਂ। ਉਸ ਵਿਰੁੱਧ ਮੁਕੱਦਮਾ ਆਬਕਾਰੀ ਐਕਟ ਥਾਣਾ ਡਵੀਜਨ ਨੰਬਰ 6, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਪੁੱਛਗਿਛ ਵਿਚ ਦੋਸ਼ੀ ਨੇ ਮੰਨਿਆ ਕਿ ਉਹ ਸ਼ਰਾਬ ਵੇਚਣ ਦਾ ਤੇ ਸਪਲਾਈ ਦਾ ਪੁਰਾਣਾ ਆਦੀ ਮੁਜਰਿਮ ਹੈ, ਉਹ ਫਿਲੌਰ ਤੋ ਸਸਤੇ ਰੇਟ ਵਿਚ ਸ਼ਰਾਬ ਲਿਆ ਕੇ ਵੇਚਦਾ ਹੈ। ਦੋਸ਼ੀ ਵਿਰੁੱਧ ਪਹਿਲਾਂ ਵੀ ਸ਼ਰਾਬ ਦੇ ਦੋ ਮੁੱਕਦਮੇ ਦਰਜ ਰਜਿਸਟਰ ਹਨ। ਦੋਸ਼ੀ ਦੀ ਸ਼ਰਾਬ ਦੀ ਸਪਲਾਈ ਸੈਕਟਰ 32, ਜਨਕਪੂਰੀ, ਵਿਜੇ ਨਗਰ, ਟਿੱਬਾ ਰੋਡ ਲੁਧਿਆਣਾ ਦੇ ਇਲਾਕਿਆਂ ਵਿਚ ਸੀ।

Post a Comment