ਸ੍ਰੀ ਮੁਕਤਸਰ ਸਾਹਿਬ 15ਜਨਵਰੀ (ਸਫਲਸੋਚ) ਪੰਜਾਬ ਪੁਲਿਸ ਵੱਲੋਂ ਇੱਕ ਨਵੀਂ ਪਿਰਤ ਪਾਉਂਦਿਆਂ ਸਾਲ 2013 ਦਾ ਇੱਕ ਵਿਲੱਖਣ ਕਲੰਡਰ ਤਿਆਰ ਕੀਤਾ ਗਿਆ ਹੈ। ਇਸ ਕਲੰਡਰ ਨੂੰ ਸ੍ਰ: ਸੁਖਬੀਰ ਸਿੰਘ ਬਾਦਲ ਉ¤ਪ ਮੁੱਖ ਮੰਤਰੀ ਪੰਜਾਬ ਵੱਲੋਂ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਰਲੀਜ਼ ਕੀਤਾ ਗਿਆ। 16 ਰੰਗਦਾਰ ਪੇਜ਼ਾ ਨਾਲ ਸ਼ਿੰਗਾਰਿਆ ਹੋਇਆ ਇਹ ਕਲੰਡਰ, ਜਿਲਾ ਪੁਲਿਸ ਮੁੱਖੀ ਸ੍ਰ: ਸੁਰਜੀਤ ਸਿੰਘ ਦੀ ਸੋਚ ਦੀ ਉਪਜ ਸੀ ਅਤੇ ਸ੍ਰ: ਕੰਵਰਜੀਤ ਸਿੰਘ ‘ਰੋਜ਼ੀ’ ਬਰਕੰਦੀ ਵੱਲੋਂ ਇਸ ਕਾਰਜ ਨੂੰ ਨੇਪਰੇ ਚਾੜਨ ਲਈ ਸਹਿਯੋਗ ਦਿੱਤਾ ਗਿਆ। ਇਸ ਕਲੰਡਰ ਦੇ ਮੁੱਖ ਪੇਜ਼ ਤੇ ਪੰਜਾਬ ਪੁਲਿਸ ਦਾ ਲੋਗੋ ਸਮੇਤ ‘‘ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂੂ ਦੀ ਪੰਕਤੀ ਸਮੇਤ ਲਗਾਇਆ ਗਿਆ ਹੈ ਅਤੇ ਪੰਜਾਬ ਪੁਲਿਸ ਵੱਲੋਂ ਆਪਣਾ ਮਿਸ਼ਨ ‘‘ਲੋਕ ਸੇਵਾ ਅਮਨ ਸ਼ਾਂਤੀੂ ਲਿਖਿਆ ਗਿਆ ਹੈ। ਇਸ ਕਲੰਡਰ ਵਿੱਚ ਜਿੱਥੇ ਪੰਜਾਬ ਸਰਕਾਰ ਦੀਆਂ ਅਹਿਮ ਪ੍ਰਾਪਤੀਆਂ ਦਾ ਜਿਕਰ ਹੈ ਉ¤ਥੇ ਪੰਜਾਬ ਪੁਲਿਸ ਵੱਲੋਂ ਨਿਵੇਕਲੀ ਮਿਸਾਲ ਕਾਇਮ ਕਰਦਿਆਂ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਕਰਵਾਈ ਗਈ ਆਲ ਇੰਡੀਆ ਪੁਲਿਸ ਕਮਿਸ਼ਨਰਜ਼ ਮੀਟ, ਪੁਲਿਸ ਸਾਂਝ ਕੇਂਦਰਾਂ ਅਤੇ ਅਮਨ ਕਾਨੂੰਨ ਦੀ ਰਖਵਾਲੀ ਲਈ ਪੁਲਿਸ ਵੱਲੋਂ ਵਚਨ ਬੱਧਤਾ ਦੇ ਸੰਕਲਪ ਦਾ ਜਿਕਰ ਹੈ। ਇਸ ਕਲੰਡਰ ਰਾਹੀਂ ਪੰਜਾਬ ਪੁਲਿਸ ਵੱਲੋਂ ਪੰਜਾਬ ਨੂੰ ਪੂਰੀ ਤਰਾਂ ਨਾਲ ਨਸ਼ਾ ਮੁਕਤ ਕਰਨ ਲਈ ਕੀਤੀਆਂ ਜਾ ਰਹੀਆਂ ਚੇਤਨਾ ਰੈਲੀਆਂ, ਸੈਮੀਨਾਰਾਂ, ਸੱਭਿਆਚਾਰਕ ਗਤੀਵਿਧੀਆਂ ਦੇ ਸਾਜਗਾਰ ਮਹੌਲ ਲਈ, ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਨ ਲਈ ਅਤੇ ਨਸ਼ਈ ਵਿਅਕਤੀਆਂ ਦੇ ਇਲਾਜ ਲਈ ਸਮਾਜ ਦੇ ਹਰ ਵਰਗ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਿਲਾ ਪੁਲਿਸ ਮੁੱਖੀ ਵੱਲੋ ਮੀਡੀਆ ਦੇ ਪੁੱਛਣ ਤੇ ਦੱਸਿਆ ਗਿਆ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ 40 ਮਹਾਨ ਸ਼ਹੀਦਾਂ ਨੇ ਆਪਣੀ ਸ਼ਹਾਦਤ ਦੇ ਕੇ ਮੁਗਲਰਾਜ ਦੇ ਅੱਤਿਆਚਾਰਾਂ ਦਾ ਖਾਤਮਾ ਕੀਤਾ ਅਤੇ ਅੱਜ ਸਾਨੂੰ ਹਰ ਹੀਲਾ ਵਰਤ ਕੇ ਸਮਾਜ ਵਿੱਚ ਉ¤ਭਰ ਰਹੀਆਂ ਬੁਰਾਈਆਂ (ਨਸ਼ੇ, ਭਰੂਣ ਹੱਤਿਆ, ਲੁੱਟਾ ਖੋਹਾਂ) ਦਾ ਖਾਤਮਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਕਲੰਡਰ ਸਬੰਧੀ ਕਿਸੇ ਕਿਸਮ ਦੀ ਪੁੱਛ ਗਿੱਛ ਅਤੇ ਕੋਈ ਸੁਝਾਅ ਲਈ ਵਿਭਾਗ ਦੇ ਪੀ.ਆਰ.ਓ ਸ੍ਰ: ਜਗਸੀਰ ਸਿੰਘ ਨੂੰ ਮੋਬ: ਨੰਬਰ 80544-09000 ਤੇ ਸਪੰਰਕ ਕੀਤਾ ਜਾ ਸਕਦਾ ਹੈ।
.jpg)

Post a Comment