ਲੁਧਿਆਣਾ, 27 ਜਨਵਰੀ (ਸਤਪਾਲ ਸੋਨ9): ਗਣਤੰਤਰ ਦਿਵਸ ਦੇ ਮੌਕੇ ਅੰਬੇਡਕਰ ਚੌਂਕ ਜਲੰਧਰ ਬਾਈਪਾਸ ਵਿਖੇ ਭਾਰੀਤਯ ਵਾਲਮੀਕਿ ਧਰਮ ਸਮਾਜ ਦੇ ਆਗੂਆਂ ਵੱਲੋਂ ਸੰਵਿਧਾਨ ਨਿਰਮਾਤਾ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ’ਤੇ ਫੁੱਲ ਮਾਲਾ ਚੜ•ਾ ਕੇ ਦੇਸ਼ ਦਾ ਕੌਮੀ ਝੰਡਾ ਲਹਿਰਾ ਸਲਾਮੀ ਦਿੱਤੀ ਗਈ। ਇਸ ਮੌਕੇ ਭਾਵਾਧਸ ਦੇ ਮੁੱਖ ਸੰਚਾਲਕ ਅਤੇ ਦਲਿਤ ਭਲਾਈ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਅਤੇ ਮੁੱਖ ਨਿਰਦੇਸ਼ਕ ਵੀਰਸ਼੍ਰੇਸ਼ਠ ਲਛਮਣ ਦਰਾਵਿੜ ਨੇ ਕਿਹਾ ਕਿ ਸਾਡਾ ਦੇਸ਼ 15 ਅਗਸਤ 1947 ਨੂੰ ਅਜ਼ਾਦ ਹੋ ਗਿਆ ਸੀ ਪਰ ਭਾਰਤ ਦੇ ਬਹੁ ਗਿਣਤੀ ਦਲਿਤ ਸਮਾਜ ਨੂੰ ਅਸਲ ਆਜ਼ਾਦੀ ਸਵਿਧਾਨ ਨੂੰ ਲਾਗੂ ਹੋਣ ’ਤੇ ਹੀ ਮਿਲੀ। ਇਸ ਮੌਕੇ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਵੀਰਸ਼੍ਰੇਸ਼ਠ ਨਰੇਸ਼ ਧੀਂਗਾਨ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਗੰਣਤਤਰ ਦਿਵਸ ਦੇ ਮੌਕੇ ਬਾਬਾ ਸਾਹਿਬ ਨੂੰ ਯਾਦ ਤੱਕ ਨਹੀਂ ਕੀਤਾ ਜਾਂਦਾ ਅਤੇ ਜਿਹਨਾਂ ਲੋਕਾਂ ਦਾ ਇਸ ਨਾਲ ਕੋਈ ਸਬੰਧ ਨਹੀਂ ਉਹਨਾਂ ਦੀ ਪ੍ਰਸ਼ੰਸ਼ਾ ਕੀਤੀ ਜਾਂਦੀ ਹੈ। ਉਨ•ਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਦੀ ਬਦੌਲਤ ਹੀ ਦਲਿਤ ਵਰਗ ਨੂੰ ਅਸਲ ਆਜ਼ਾਦੀ ਮਿਲੀ ਹੈ। ਉਨ•ਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਦਿਖਾਏ ਰਸਤੇ ਤੇ ਚਲਣਾ ਚਾਹੀਦਾ ਹੈ। ਅਸ਼ਵਨੀ ਸਹੋਤਾ, ਨੇਤਾ ਜੀ ਸੋਧੀ ਅਤੇ ਚੌਧਰੀ ਯਸ਼ਪਾਲ ਨੇ ਕਿਹਾ ਕਿ ਸੰਵਿਧਾਨ ਦੇ ਚਲਦਿਆਂ ਪ੍ਰਾਪਤ ਹੋਏ ਅਧਿਕਾਰਾਂ ਕਾਰਨ ਅਸੀਂ ਅੱਜ ਲੋਕਤੰਤਰ ਦਾ ਸੁੱਖ ਭੋਗ ਰਹੇ ਹਾਂ। ਇਸ ਲਈ ਗਣਤੰਤਰ ਦਿਵਸ ਮੌਕੇ ਸਾਨੂੰ ਇਹ ਸਕੰਲਪ ਕਰਨਾ ਚਾਹੀਦਾ ਹੈ ਕਿ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸੰਵਿਧਾਨ ਦੀ ਰੱਖਿਆ ਕਰਦੇ ਹੋਏ ਅਸੀਂ ਮਹਾਂਪੁਰਸ਼ਾਂ ਦੇ ਸਤਿਕਾਰ ਨੂੰ ਬਹਾਲ ਰੱਖਾਂਗੇ। ਇਸ ਮੌਕੇ ਜੋਗੀ ਰਾਜ ਅਸੁਰ, ਰਾਜੇਸ਼ ਦੈਤਿਯ, ਅਸ਼ੋਕ ਸ਼ੂਦਰ, ਸਨੀ ਸਿਰਸਵਾਲ, ਦੇਵਰਾਜ ਅਸੁਰ, ਅਕਸ਼ੇ ਰਾਜ, ਲੋਕੀ ਨਾਹਰ, ਵਿਨੋਦ ਏਕਲਵਿਆ, ਸੁਰਿੰਦਰ ਬਾਲੀ, ਸੁਰਿੰਦਰ ਅਟਵਾਲ, ਬਸਪਾ ਆਗੂ ਬਲਵਿੰਦਰ ਬਿੱਟਾ, ਰਾਮਪਾਲ ਧੀਂਗਾਨ, ਸੁਰਿੰਦਰ ਸੋਧੀ, ਰਾਜ ਰਾਣੀ, ਰਾਣੀ ਧਾਲੀਵਾਲ ਟੋਨੀ ਗਹਿਲੋਤ, ਵਿਕੀ ਸਹੋਤਾ, ਰਾਜ ਕੁਮਾਰ ਸਹੋਤਾ, ਪੱਪਾ ਬੌਹਤ, ਸੋਨੂੰ ਫੁੱਲਾਵਾਲ, ਨੀਰਜ, ਵਿਨੋਦ ਨੋਨਾ, ਚਰਨਪਾਲ ਚੰਨਾ, ਬਲਵਿੰਦਰ ਬੱਲੀ, ਵਿਮਲ ਭੱਟੀ, ਗੁਰਚਰਨਜੀਤ, ਬਬਲੀ , ਰੋਬਿਨ ਅਟਵਾਲ, ਦੀਪੂ ਘਈ, ਬਲਵਿੰਦਰ ਬੱਬਾ, ਵਿਪਨ ਕਲਿਆਣ, ਚੰਦਰ ਸੇਖਰ ਬੋਹਤ, ਅਸ਼ਵਨੀ ਬੈਂਸ ਅਤੇ ਹੋਰ ਹਾਜ਼ਰ ਸਨ।


Post a Comment