ਨਾਭਾ, 27 ਜਨਵਰੀ (ਜਸਬੀਰ ਸਿੰਘ ਸੇਠੀ) ਥਾਣਾ ਸਦਰ ਪੁਲਿਸ ਨਾਭਾ ਨੂੰ ਨੇੜਲੇ ਪਿੰਡ ਥੂਹੀ ਨੇੜਿਓ ਲੰਘਦੀ ਨਹਿਰ ਦੇ ਪੁਲ ਤੋਂ ਇੱਕ ਅਣਪਛਾਤੇ ਬਜੁਰਗ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲੀਸ ਸੂਤਰਾਂ ਅਨੁਸਾਰ ਜਿਸ ਮ੍ਰਿਤਕ ਬਜ਼ੁਰਗ ਦੀ ਲਾਸ਼ ਮਿਲੀ ਹੈ, ਉਸ ਦੇ ਪਿਸ਼ਾਬ ਵਾਲੀ ਥਾਂ ਤੇ ਪਾਇਪ ਲੱਗੀ ਹੋਈ ਹੈ ਅਤੇ ਉਸ ਦੇ ਦਾੜੀ ਕੇਸ ਵੀ ਰੱਖੇ ਹੋਏ ਹਨ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਨਾਭਾ ਦੀ ਮੋਰਚਰੀ ਵਿੱਚ ਰੱਖ ਦਿੱਤਾ ਗਿਆ ਹੈ।

Post a Comment