ਇੰਦਰਜੀਤ ਢਿੱਲੋਂ, ਨੰਗਲ : ਬੇਸ਼ਕ ਸਮੇਂ ਸਮੇਂ ਤੇ ਸੜ•ਕ ਹਾਦਸਿਆਂ ਨੂੰ ਰੋਕਣ ਅਤੇ ਲੋਕਾਂ ਦੀ ਸੁਰੱਖਿਆ ਅਤੇ ਸਹੂਲਤਾਂ ਲਈ ਸਰਕਾਰ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਅਤੇ ਇਨ•ਾਂ ਨੂੰ ਲਾਗੂ ਕਰਨ ਲਈ ਮਾਣਯੋਗ ਅਦਾਲਤਾਂ ਵਲੋਂ ਕਾਨੂੰਨ ਬਣਾਏ ਗਏ ਹਨ, ਪਰ ਇਹਨਾਂ ਕਾਨੂੰਨਾਂ ਨੂੰ ਵਪਾਰਕ ਵਾਹਨਾਂ ਵਾਲ਼ੇ ਟਿੱਚ ਜ਼ਾਣਦੇ ਹਨ ਪੰਜਾਬ ਵਿੱਚ ਓਵਰਲੋਢ ਵਾਹਨਾਂ ਕਾਰਨ ਹੋਣ ਵਾਲ਼ੇ ਸੜ•ਕ ਹਾਦਸਿਆਂ ਕਾਰਨ ਹਰ ਰੋਜ ਕਿਸੇ ਨਾਂ ਕਿਸੇ ਥਾਂ ਤੋਂ ਅਜਿਹੇ ਵਾਹਨਾਂ ਦੇ ਹਾਦਸਿਆਂ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਅਜਿਹੇ ਹਾਦਸਿਆਂ ਤੋਂ ਬਾਅਦ ਪ੍ਰਸ਼ਾਸਨ ਵਲੋਂ ਵੀ ਇਸ ਤਰਾਂ ਦੇ ਵਪਾਰਕ ਵਾਹਨਾਂ ਵਾਲ਼ਿਆਂ ਦੇ ਖਿਲਾਫ ਸੱਖਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਜਾਂਦੇ ਹਨ। ਇਸ ਸਬੰਧੀ ਪੁਲਿਸ ਵਲੋਂ ਵੀ ਵਿਸ਼ੇਸ਼ ਨਾਕੇ ਲਗਾਏ ਜਾਂਦੇ ਹਨ ਅਤੇ ਚੈਕਿੰਗ ਵੀ ਵਧਾਈ ਜਾਂਦੀ ਹੈ ਪਰ ਹੁਕਮਾਂ ਦਾ ਅਸਰ ਵੀ ਕੁੱਝ ਦਿਨ ਹੀ ਰਹਿੰਦਾ ਹੈ ਅਤੇ ਕੁੱਝ ਦਿਨ ਬਾਅਦ ਪੁਲਿਸ ਦੀ ਲਾਪਰਵਾਹੀ ਕਾਰਨ ਇਹ ਓਵਰਲੋਢ ਵਾਹਨ ਬਿਨਾਂ ਕਿਸੇ ਕਾਰਵਾਈ ਅਤੇ ਡਰ ਤੋਂ ¦ਘਦੇ ਹਨ।
ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਅਜਿਹੇ ਵਾਹਨਾਂ ਜੀਪਾਂ, ਟਰਾਲੀਆਂ, ਟਰੱਕਾਂ ਆਦਿ ’ਚ ਸਮ¤ਰਥਾ ਨਾਲੋਂ ਵ¤ਧ ਸਮਾਨ ਲ¤ਦਿਆ ਹੋਣ ਕਾਰਨ ਆਪ ਤਾਂ ਹਾਦਸੇ ਦਾ ਸ਼ਿਕਾਰ ਹੁੰਦੇ ਹੀ ਹਨ ਅਤੇ ਸੜ•ਕ ਤੇ ਚੱਲਣ ਵਾਲੇ ਰਾਹਗੀਰ ਵੀ ਅਣਆਈ ਮੌਤ ਦਾ ਸ਼ਿਕਾਰ ਬਣਦੇ ਹਨ। ਕੁੱਝ ਵੱਡੇ ਰਾਜਨੀਤੀਵਾਨਾਂ ਦੀ ਸ਼ਹਿ ਤੇ ਅਜਿਹੇ ਵਾਹਨ ਟਰੈਫ਼ਿਕ ਪੁਲਿਸ ਵਲੋਂ ਲਗਾਏ ਗਏ ਵਿਸ਼ੇਸ਼ ਨਾਕਿਆਂ ਤੋਂ ਵੀ ਬਿਨਾਂ ਕਿਸੇ ਡਰ ਅਤੇ ਰੋਕ ਟੋਕ ਦੇ ਲੰਘ ਜਾਂਦੇ ਹਨ। ਟਰੈਫ਼ਿਕ ਪੁਲਿਸ ਵਲੋਂ ਰੋਕਣ ਤੇ ਇਹ ਰਾਜਨਿਤੀਵਾਨਾਂ ਦੀ ਸਿਫਾਰਸ਼ ਪਾ ਦਿੰਦੇ ਹਨ ਜਿਸ ਕਾਰਨ ਪੁਲਿਸ ਕਰਮਚਾਰੀ ਵੀ ਮਜਬੂਰ ਹੋ ਜਾਂਦੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਪੁਲਿਸ ਮੁਲਾਜ਼ਮ ਮਹਿੰਦਰ ਸਿੰਘ, ਜੁਝਾਰ ਸਿੰਘ ਅਤੇ ਰਤਨ ਕੁਮਾਰ ਨੇ ਦੱਸਿਆ ਕਿ ਟਰੈਫ਼ਿਕ ਪੁਲਿਸ ਵਲੋਂ ਬੀਤੇ ਕ¤ਲ ਵੀ ਅਜਿਹੇ ਵਾਹਨਾਂ ਖਿਲਾਫ ਕਾਰਵਾਈ ਕੀਤੀ ਗਈ ਸੀ ਅਤੇ ਹੁਣ ਹੋਰ ਵੀ ਸਖਤੀ ਕੀਤੀ ਜਾ ਰਹੀ ਹੈ। ਜ਼ਿਲਾ ਪੁਲਿਸ ਮੁਖੀ ਇੰਦਰ ਮੋਹਨ ਸਿੰਘ ਦੇ ਨਿਰਦੇਸ਼ਾਂ ਤੇ ਹੀ ਅ¤ਜ ਵੀ ਟ੍ਰੈਫਿਕ ਨਿਯਮਾਂ ਦੀ ਉ¦ਘਣਾ ਕਰਨ ਵਾਲਿਆਂ ਲੋਕਾਂ ਦੇ ਮੁਕੰਮਲ ਕਾਗਜ਼ਾਤ ਨਾ ਹੋਣ ਕਾਰਨ ਚਲਾਨ ਕੱਟੇ ਗਏ ਹਨ ਜਿੰਨਾਂ ਵਿੱਚ ਓਵਰਲੋਡ ਵਾਹਨ , ਗਲਤ ਪਾਰਕਿੰਗ, ਤਿੰਨ ਸਵਾਰੀਆਂ ਅਤੇ ਅਧੂਰੇ ਕਾਗਜ਼ਾਤ ਰੱਖਣ ਵਾਲੇ ਚਾਲਕ ਸ਼ਾਮਲ ਹਨ । ਉਹਨਾਂ ਕਿਹਾ ਕਿ ਕਾਨੂੰਨ ਨਾਲ਼ ਖਿਲਵਾੜ• ਕਰਨ ਵਾਲ਼ਿਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਵੇਗਾ। ਉਹਨਾਂ ਕਿਹਾ ਕਿ ਇਸ ਸਬੰਧੀ ਸਮੇਂ-ਸਮੇਂ ਤੇ ਲੋਕਾਂ ਅਤੇ ਵਾਹਨਾਂ ਵਾਲਿਆਂ ਨੂੰ ਵੀ ਜਾਗਰੂਕ ਕੀਤਾ ਜਾਂਦਾ ਹੈ। ਉਨ•ਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਵਪਾਰਕ ਵਾਹਨ ਜੋ ਕਿ ਕਾਨੂੰਨਨ ਤੋਰ ਤੇ ਸਿਰਫ ਸਮਾਨ ਢੋਣ ਲਈ ਬਣੇ ਹਨ ਵਿੱਚ ਸਿਰਫ਼ ਸਮਰ¤ਥਾ ਦੇ ਮੁਤਾਬਿਕ ਭਾਰ ਲ¤ਦਿਆ ਜਾਵੇ ਕਿਉਂਕਿ ਅਜਿਹਾ ਨਾ ਕਰਨ ਨਾਲ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ।

Post a Comment