-ਨੰਨ•ੀਆਂ ਜ਼ਿੰਦਾਂ ਨੂੰ ‘ਪੋਲਿਓ’ ਤੋਂ ਬਚਾਉਣ ਲਈ ਸਾਂਝੇ ਹੰਭਲੇ ਦੀ ਲੋੜ : ਵਧੀਕ ਡਿਪਟੀ ਕਮਿਸ਼ਨਰ

Wednesday, January 16, 20130 comments


ਮਾਨਸਾ, 16 ਜਨਵਰੀ (                               ) : ਜ਼ਿਲ•ੇ ਦੀਆਂ ਨੰਨ•ੀਆਂ ਜ਼ਿੰਦਾਂ ਨੂੰ ਪੋਲਿਓ ਵਰਗੀ ਨਾ-ਮੁਰਾਦ ਬਿਮਾਰੀ ਤੋਂ ਬਚਾਉਣ ਲਈ ਜ਼ਿਲ•ਾ ਪ੍ਰਸਾਸ਼ਨ ਨੇ ਸਾਰੇ ਵਿਭਾਗਾਂ ਤੋਂ ਇਲਾਵਾ ਸਮਾਜ-ਸੇਵੀ ਧਿਰਾਂ ਨੂੰ ਵੀ ਸਾਂਝਾ ਹੰਭਲਾ ਮਾਰਨ ਦਾ ਸੱਦਾ ਦਿੱਤਾ ਹੈ। ਮਾਨਸਾ ਵਿਚ 20, 21 ਅਤੇ 22 ਜਨਵਰੀ ਨੂੰ ਪਲਸ ਪੋਲਿਓ ਗੇੜ ਨੂੰ ਸਫ਼ਲਤਾਪੂਰਵਕ ਨੇਪਰੇ ਚੜ•ਾਉਣ ਲਈ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਕੁਮਾਰ ਨੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ। ਉਨ•ਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਵਲੋਂ ਵਰਤੀ ਗਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਘਰਾਂ ਤੋਂ ਇਲਾਵਾ ਜ਼ਿਲ•ੇ ਦੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਭੱਠਿਆਂ, ਝੁੱਗੀ-ਝੌਪੜੀਆਂ, ਨਿਰਮਾਣ ਅਧੀਨ ਇਮਾਰਤਾਂ, ਟੱਪਰੀਵਾਸਾਂ ਦੇ ਟਿਕਾਣਿਆਂ ਅਤੇ ਹਾਈ ਰਿਸਕ ਏਰੀਏ ਵਿਚ ਕੋਈ ਵੀ ਬੱਚਾ ਪੋਲਿਓ ਬੂੰਦਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ•ਾਂ ਜ਼ਿਲ•ਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਨਵ-ਜੰਮੇ ਬੱਚੇ ਤੋਂ ਲੈਕੇ 5 ਸਾਲ ਤੱਕ ਦੇ ਬੱਚੇ ਨੂੰ ਪੋਲਿਓ ਬੂੰਦਾਂ ਜ਼ਿੰਮੇਵਾਰੀ ਨਾਲ ਪਿਲਾਉਣ ਤਾਂ ਕਿ ਉਨ•ਾਂ ਦੇ ਦਿਲ ਦਾ ਟੁਕੜਾ ਆਪਣੇ ਪੈਰਾਂ ’ਤੇ ਖੜ•ਾ ਹੋਕੇ ਬੁਲੰਦੀਆਂ ਛੂਹ ਸਕੇ।
          ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਜ਼ਿਲ•ੇ ਦੀ ਕੁੱਲ 762562 ਅਬਾਦੀ ਦੇ 135102 ਘਰਾਂ ਵਿਚ ਰਹਿੰਦੇ 0 ਤੋਂ 5 ਸਾਲ ਉਮਰ ਵਰਗ ਦੇ ਅੰਦਾਜ਼ਨ 91610 ਬੱਚਿਆਂ ਨੂੰ ਪੋਲਿਓ ਦੀ ਦਵਾਈ ਪਿਲਾਈ ਜਾਣੀ ਹੈ। ਉਨ•ਾਂ ਕਿਹਾ ਕਿ ਪਲਸ ਪੋਲਿਓ ਮੁਹਿੰਮ ਤਹਿਤ ਜ਼ਿਲ•ੇ ਵਿਚ ਕੁੱਲ 287 ਬੂਥ ਬਣਾਏ ਗਏ ਹਨ ਅਤੇ ਇਕ-ਇਕ ਬੂਥ ’ਤੇ ਚਾਰ-ਚਾਰ ਮੁਲਾਜ਼ਮ ਲਗਭਗ 250 ਬੱਚਿਆਂ ਨੂੰ ਦਵਾਈ ਪਿਲਾਉਣਗੇ। ਸ਼੍ਰੀ ਅਮਿਤ ਕੁਮਾਰ ਨੇ ਕਿਹਾ ਕਿ ਬੂੰਦਾਂ ਪਿਲਾਉਣ ਲਈ 14 ਮੋਬਾਇਲ ਟੀਮਾਂ ਵੀ ਬਣਾਈਆਂ ਗਈਆਂ ਹਨ ਜਦ ਕਿ 13 ਟਰਾਂਜਿਟ ਟੀਮਾਂ ਹੋਣਗੀਆਂ। ਉਨ•ਾਂ ਕਿਹਾ ਕਿ ਇਸ ਮੁਹਿੰਮ ਨੂੰ ਸਿਰੇ ਚਾੜ•ਨ ਲਈ ਜ਼ਿਲ•ੇ ਨੂੰ ਚਾਰ ਬਲਾਕਾਂ ਮਾਨਸਾ ਸ਼ਹਿਰ, ਬੁਢਲਾਡਾ, ਸਰਦੂਲਗੜ• ਅਤੇ ਖਿਆਲਾ ਕਲਾਂ ਵਿਚ ਵੰਡਕੇ 1454 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਇਨ•ਾਂ ਮੁਲਾਜ਼ਮਾਂ ਦੀ ਨਿਗਰਾਨੀ ਲਈ 85 ਸੁਪਰਵਾਈਜ਼ਰ ਵੀ ਲਗਾਏ ਗਏ ਹਨ ਤਾਂ ਜੋ ਕਿਤੇ ਵੀ ਊਣਤਾਈ ਨਾ ਹੋ ਸਕੇ। ਉਨ•ਾਂ ਕਿਹਾ ਕਿ ਪਲਸ ਪੋਲਿਓ ਮੁਹਿੰਮ ਤਹਿਤ 20 ਜਨਵਰੀ ਨੂੰ ਪੋਲਿਓ ਬੂੰਦਾਂ ਬੂਥਾਂ ’ਤੇ ਪਿਲਾਈਆਂ ਜਾਣਗੀਆਂ ਅਤੇ 21,22 ਜਨਵਰੀ ਨੂੰ ਘਰ-ਘਰ ਜਾ ਕੇ ਪਿਲਾਈਆਂ ਜਾਣਗੀਆਂ। 
       ਬੈਠਕ ਵਿਚ ਐਸ.ਡੀ.ਐਮ. ਸਰਦੂਲਗੜ• ਸ਼੍ਰੀ ਰਾਜਦੀਪ ਸਿੰਘ ਬਰਾੜ, ਸਹਾਇਕ ਕਮਿਸ਼ਨਰ (ਜ) ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਐਸ.ਐਮ.ਓ (ਡਬਲਿਊ.ਐਚ.ਓ.) ਡਾ. ਰਵਿੰਦਰਪਾਲ ਸਿੰਘ, ਸਿਵਲ ਸਰਜਨ ਡਾ. ਬਲਦੇਵ ਸਹੋਤਾ, ਜ਼ਿਲ•ਾ ਸਿੱਖਿਆ ਅਫ਼ਸਰ (ਸ) ਸ਼੍ਰੀ ਹਰਬੰਸ ਸਿੰਘ ਸੰਧੂ, ਨਹਿਰੂ ਯੁਵਾ ਕੇਂਦਰ ਦੇ ਕੋਆਰਡੀਨੇਟਰ ਸ਼੍ਰੀਮਤੀ ਪਰਮਜੀਤ ਕੌਰ ਸੋਹਲ, ਜ਼ਿਲ•ਾ ਟੀਕਾਕਰਨ ਅਫ਼ਸਰ ਡਾ. ਆਸ਼ਾ ਕਿਰਨ, ਜ਼ਿਲ•ਾ ਸਿਹਤ ਅਫ਼ਸਰ ਡਾ. ਜਗਜੀਵਨ ਸਿੰਘ, ਐਸ.ਐਮ.ਓ. ਸਰਦੂਲਗੜ• ਡਾ. ਯਸ਼ਪਾਲ ਗਰਗ, ਐਸ.ਐਮ.ਓ. ਬੁਢਲਾਡਾ ਡਾ. ਬਲਵੀਰ ਸਿੰਘ, ਐਸ.ਐਮ.ਓ. ਖਿਆਲਾ ਕਲਾਂ ਡਾ. ਸੁਰੇਸ਼ ਸਿੰਘ, ਐਸ.ਐਮ.ਓ. ਮਾਨਸਾ ਡਾ. ਨਿਸ਼ਾਨ ਸਿੰਘ ਅਤੇ ਸੀ.ਡੀ.ਪੀ.ਓ. ਮਾਨਸਾ ਮੈਡਮ ਜਸਵਿੰਦਰ ਕੌਰ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger