ਮਾਨਸਾ ( ) ਸਰਕਾਰੀ ਐਲਮੈਂਟਰੀ ਸਕੂਲ, ਪਿੰਡ ਕੋਟ ਲੱਲੂ ਵਿਖੇ ਐਨ.ਆਰ.ਆਈ. ਸ੍ਰ: ਜਰਨੈਲ ਸਿੰਘ ਵੱਲੋਂ ਭੇਟ ਕੀਤਾ ਵਾਟਰ ਕੂਲਰ ਅਤੇ ਆਰ. ਓ. ਲਗਾਇਆ ਗਿਆ। ਇਸ ਮੌਕੇ ਜਿਲ੍ਹਾ ਯੂਥ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਭਰੂਣ ਹੱਤਿਆ, ਨਸ਼ਿਆਂ ਅਤੇ ਪ੍ਰਦੂਸ਼ਣ ਦੇ ਦੁਰ ਪ੍ਰਭਾਵ ਤੋਂ ਬਚਣ ਲਈ ਬੱਚਿਆਂ ਵਿੱਚ ਲਿਖਤੀ ਪ੍ਰਤੀਭਾ ਖੋਜ ਮੁਕਾਬਲੇ ਕਰਵਾਏ ਗਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਵੇਦਾਤਾ ਗਰੁੱਪ ਤਲਵੰਡੀ ਸਾਬੋ ਪਾਵਰ ਲਿਮ: ਦੇ ਸਪੋਕਸਮੈਨ ਕਮਾਡਰ ਪੀ.ਸੀ. ਦਾਸ਼ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਨੂੰ ਕੌਮ ਦੇ ਨਿਰਮਾਤਾ ਇਸ ਲਈ ਕਿਹਾ ਜਾਂਦਾ ਹੈ ਕਿ ਸਕੂਲ ਵਿੱਚ ਬੱਚਿਆਂ ਨੂੰ ਸਿੱਖਿਅਤ ਕਰਕੇ ਉਹਨਾ ਦਾ ਭਵਿੱਖ ਉਜਵਲ ਕਰਦੇ ਹਨ । ਪ੍ਰਧਾਨਗੀ ਮੰਡਲ ਵਿੱਚ ਜਿਲ੍ਹਾ ਯੂਥ ਵੈਲਫੇਅਰ ਦੇ ਪ੍ਰਧਾਨ ਲਛਮਣ ਕੁਮਾਰ ਮੰਗਾ, ਡਾ: ਜਸਵੀਰ ਸਿੰਘ ਬੱਲੀ ਜਿਲ੍ਹਾ ਕੋਆਰਡੀਨੇਟਰ, ਪ੍ਰਿੰਸੀਪਲ ਸ੍ਰ: ਸਮਸ਼ੇਰ ਸਿੰਘ ਸਨ । ਇਸ ਮੌਕੇ ਸ੍ਰ: ਤਰਲੋਚਨ ਸਿੰਘ ਬਿੱਲੂ ਨੇ ਬੋਲਦਿਆਂ ਕਿਹਾ ਕਿ ਸ੍ਰ: ਜਰਨੈਲ ਸਿੰਘ ਵੱਲੋਂ ਵੱਖ ਵੱਖ ਮੌਕਿਆਂ ਤੇ ਪਿੰਡ ਵਾਸੀਆਂ ਲਈ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਪਿੰਡ ਵਾਸੀ ਹਮੇਸ਼ਾ ਰਿਣੀ ਰਹਿਣਗੇ ਅਤੇ ਹੋਰ ਬਾਹਰਲੇ ਦੇਸ਼ਾਂ ਵਿੱਚ ਵਸਦੇ ਲੋਕਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈ ਕੇ ਆਪਣੇ ਦੇਸ਼ ਵਿੱਚ ਵੀ ਲੋਕ ਭਲਾਈ ਦੇ ਕਾਰਜ ਅਰੰਭਣੇ ਚਾਹੀਦੇ ਹਨ । ਇਸ ਮੌਕੇ ਤੇ ਗਗਨਜੀਤ ਕੌਰ ਏ.ਐਨ.ਐਮ. ਨੇ ਬੱਚਿਆਂ ਨੂੰ ਵੱਖ ਵੱਖ ਬਿਮਾਰੀਆਂ ਤੋਂ ਜਾਗਰੁਕਮ ਕਰਦੇ ਹੋਏ ਤੰਦਰੁਸਤ ਰਹਿਣ ਦੇ ਤੀਰਕੇ ਦੱਸੇ । ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸਮਾਗਮ ਨੂੰ ਹੋਰਨਾ ਤੋਂ ਇਲਾਵਾ ਸਰਵ ਸ੍ਰੀ ਰਾਮਜਸ ਸਿੰਘ, ਰਣਧੀਰ ਸਿੰਘ, ਧੰਨਾ ਸਿੰਘ, ਗੁਰਮੇਲ ਸਿੰਘ, ਬਲਮ ਸਿੰਘ, ਦਵਿੰਦਰ ਸਿੰਘ, ਬਿੱਕਰ ਸਿੰਘ, ਸ੍ਰੀਮਤੀ ਰਜਿੰਦਰ ਕੌਰ, ਬਿੰਦੂ ਰਾਣੀ, ਕਮਲੇਸ਼ ਰਾਣੀ, ਕਿਰਨਜੀਤ ਕੌਰ ਸ੍ਰ: ਬਿੱਕਰ ਸਿੰਘ ਨੇ ਵੀ ਸੰਬੋਧਨ ਕੀਤਾ ।


Post a Comment