ਮਾਨਸਾ 16ਜਨਵਰੀ ( ) ਸਥਾਨਕ ਰਮਦਿੱਤਾ ਚੌਕ, ਤਲਵੰਡੀ ਸਾਬੋ ਰੋਡ ਤੇ ਸਥਿਤ ਕੋਟਨ/ਦਾਲ/ਆਇਲ ਫੈਕਟਰੀਆਂ ਦੇ ਮਾਲਕਾਂ ਵਲੋਂ ਅੱਜ ਵਿਧਾਇਕ ਸ੍ਰੀ ਪ੍ਰੇਮ ਮਿੱਤਲ ਨੂੰ ਕੋਲਡ ਸਟੋਰ ਦੇ ਨਾਲ ਜਾਂਦੀ ਕੱਚੀ ਪਹੀ ਨੂੰ ਪੱਕਾ ਕਰਵਾਉਣ ਲਈ ਮੰਗ ਪੱਤਰ ਦਿੱਤਾ। ਫੈਕਟਰੀ ਮਾਲਕਾਂ ਨੇ ਵਿਧਾਇਕ ਨੂੰ ਲੱਗਭਗ 750 ਮੀਟਰ ¦ਬੀ ਇਸ ਕੱਚੀ ਪਹੀ ਕਾਰਨ ਆ ਰਹੀਆਂ ਦਿੱਕਤਾਂ ਬਾਰੇ ਦੱਸਦੇ ਹੋਏ ਕਿਹਾ ਕਿ ਉਕਤ ਰਸਤਾ ਪੱਕਾ ਨਾ ਹੋਣ ਕਾਰਨ ਮੰਡੀ ਤੋਂ ਜਿਨਸਾ ਖ੍ਰੀਦ ਕੇ ਫੈਕਟਰੀਆ ਤੱਕ ਲਿਜਾਣ ਸਮੇਂ ਬਹੁਤ ਜਿਆਦਾ ਔਕੜ ਪੇਸ ਆਉਦੀ ਹੈ , ਖਾਸ ਕਰਕੇ ਬਾਰਿਸ਼ ਦੇ ਦਿਨਾਂ ਵਿੱਚ ਇਸ ਰਸਤੇ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਕਈ ਵਾਰ ਨਰਮੇਂ ਦੀਆਂ ਭਰੀਆਂ ਟਰਾਲੀਆਂ ਵੀ ਪਲਟ ਚੁੱਕੀਆਂ ਹਨ। ਸ੍ਰੀ ਮਿੱਤਲ ਨੇ ਫੈਕਟਰੀ ਮਾਲਿਕਾਂ ਦੀਆਂ ਸ਼ਿਕਾਇਤਾਂ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ, ਜਲਦ ਤੋਂ ਜਲਦ ਇਸ ਸਮੱਸਿਆਂ ਨੂੰ ਸੁਲਝਾਉਣ ਲਈ ਸੜਕ ਨਿਰਮਾਣ ਦਾ ਭਰੋਸ਼ਾ ਦਿੰਦੇ ਹੋਏ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਦੁਆਰਾ ਮਾਨਸਾ ਜਿਲ•ੇ ਦੀਆਂ ਸੜਕਾਂ ਅਤੇ ਗਲੀਆਂ ਦੇ ਵਿਕਾਸ ਲਈ ਵਿਸ਼ੇਸ ਧਿਆਨ ਦਿੱਤਾ ਜਾ ਰਿਹਾ ਹੈ। ਸੋਂ ਜਲਦ ਹੀ ਇਸ ਸੜਕ ਦੇ ਨਿਰਮਾਣ ਦਾ ਕੰਮ ਵੀ ਸੁਰੂ ਕਰਵਾਇਆ ਜਾਵੇਗਾ। ਇਸ ਮੌਕੇ ਸੰਜੀਵ ਗਰਗ, ਗੋਪਾਲ ਕ੍ਰਿਸ਼ਨ, ਸੁਭਾਸ਼ ਗਰਗ, ਨਸੀਬ ਚੰਦ, ਜਨਕ ਰਾਜ, ਕੇਵਲ ਕ੍ਰਿਸ਼ਨ ਤੋਂ ਇਲਾਵਾ ਨਰੇਸ਼ ਮਿੱਤਲ, ਨਰਪਿੰਦਰ ਸਿੰਘ ਬਿੱਟੂ ਖਿਆਲ, ਅੰਗਰੇਜ ਮਿੱਤਲ, ਪਵਨ ਕੋਟਲੀ ਤੋਂ ਇਲਾਵਾ ਹੋਰ ਵੀ ਕਈ ਪਤਵੰਤੇ ਸੱਜਣ ਹਾਜ਼ਿਰ ਸਨ।

Post a Comment