ਝੁਨੀਰ(ਮਨਿੰਦਰ ਸਿੰਘ ਦਾਨੇਵਾਲੀਆ) ਪਿਛਲੇ ਦਿਨੀਂ ਝੁਨੀਰ ਵਿਖੇ ਚੱਲ ਰਹੇ ਮਾਈਕਰੋ ਇਨਫੋਰਟੈਕ ਕੰਪਿਊਟਰ ਸੈਂਟਰ ਵਿਚ ਬਾਲ ਵਿਆਹ ਅਤੇ ਭਰੂਣ ਹੱਤਿਆ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿਚ ਪ੍ਰਿੰਸੀਪਲ ਪਰਮਜੀਤ ਕੌਰ ਜਵੰਦਾ ਨੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮਾਜ ਵਿਚ ਚੱਲ ਰਹੀਆਂ ਅਨੇਕਾਂ ਕੁਰੀਤੀਆਂ ਨੂੰ ਦੂਰ ਕਰਨਾ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕੀਤਾ ।ਉਨਾਂ ਕਿਹਾ ਕਿ ਛੋਟੀ ਉਮਰੇ ਬੱਚੇ ਦਾ ਵਿਆਹ ਦੇ ਬੰਧਨ ਵਿਚ ਵੰਦਨਾ ਠੀਕ ਨਹੀਂ ਹੈ।ਹਰ ਇਕ ਮਾਂ ਪਿਉ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਬੱਚੇ ਨੂੰ ਵਧੀਆ ਸਿਖਿਆ ਹਾਸਿਲ ਕਰਵਾਈ ਜਾਵੇ ਤਾਂ ਕਿ ਬੱਚੇ ਪ੍ਰਾਈਵੇਟ ਜਾਂ ਸਰਕਾਰੀ ਨੌਕਰੀ ਦੇ ਯੋਗ ਹੋ ਸਕਣ ਅਪਣੇ ਪੈਰਾਂ ਤ ਖੜੇ ਹੋ ਸਕਣ ।ਉਨ੍ਹਾ ਇਹ ਵੀ ਕਿਹਾ ਕਿ ਮੁਡਿਆਂ ਦੇ ਨਾਲ –ਨਾਲ ਕੁੜੀਆਂ ਨੂੰ ਪੜਾਉਣਾ ਵੀ ਬਹੁਤ ਜਰੁਰੀ ਹੈ ।ਇਸ ਮੌਕੇ ਰਣਬੀਰ ਕੌਰ ਵਿਦਿਆਰਥਣ ਨੇ “ਮੈਨੂੰ ਕੁਖ ਦੇ ਵਿਚ ਨਾ ਮਾਰ” ਗੀਤ ਪ੍ਰੋਗਰਾਮ ਪੇਸ਼ ਕੀਤਾ ਅਤੇ ਬੱਚਿਆਂ ਨੇ ਬਾਲ ਵਿਆਹ ਉਪਰ ‘ਮੈਨੂੰ ਪੜ੍ਹ ਲੈਣ ਦੇ ਮਾਂ ਅਜੇ ਮੈਂ ਨਿਆਣੀ ਹਾਂ’ ਕੋਰੀੳ ਗ੍ਰਾਫੀ ਪੇਸ਼ ਕੀਤੀ।ਜਿਸ ਨੂੰ ਸੁਣ ਕੇ ਸੈਂਟਰ ਅਤੇ ਵਿਦਿਆਰਥੀ ਕਾਫੀ ਪ੍ਰਭਾਵਿਤ ਹੋਏ ,ਇਸ ਮੌਕੇ ਤੇ ਮੈਡਮ ਨੇ ਬੱਚਿਆਂ ਨੂੰ ਚੰਗੇ ਕੰਮਾਂ ਲਈ ਪ੍ਰੇਰਿਤ ਕੀਤਾ,ਜਿਸ ਨਾਲ ਮਾਂ ਪਿਉ,ਪਿੰਡ ਤੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਹੋ ਸਕੇ ਅਤੇ ਪ੍ਰਿੰਸੀਪਲ ਮੈਡਮ ਨੇ ਸਮੁਚੀ ਮਨੈਜ਼ਮੈਂਟ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
Post a Comment