ਸਰਦੂਲਗੜ੍ਹ 20 ਜਨਵਰੀ (ਸੁਰਜੀਤ ਸਿੰਘ ਮੋਗਾ) ਸੂਬੇ ਦੀ ਅਕਾਲੀ ਦਲ ਦੀ ਸਰਕਾਰ ਪੰਜਾਬੀ ਨੂੰ ਪ੍ਰਫੁੱਲਤ ਕਰਨ ਤਹਿਤ ਸਮੇ-ਸਮੇ ਸਰਕਾਰੀ, ਅਰਧ ਸਰਕਾਰੀ, ਪ੍ਰਾਇਵੇਟ ਅਦਾਰਿਆ ਅੰਦਰ ਪੰਜਾਬੀ ਲਿਖਣ, ਪੰਜਾਬੀ ਬੋਲਣ ਦੇ ਹੁਕਮ ਅਤੇ ਬਿਆਨ ਤਕਰੀਬਨ ਦਾਗ ਕੇ ਪੰਜਾਬੀ ਮਾਂ ਬੋਲੀ ਨੂੰ ਸ਼ਰਮਸਾਰ ਕੀਤਾ ਜਾਦਾ ਹੈ, ਕਿਉਕਿ ਇਹ ਪੂਰੇ ਹੁੰਦੇ ਨਹੀ ਜਾਪ ਰਹੇ। ਕਈ ਵਾਰ ਸਾਡੇ ਪੇਡੂ ਅਣਪੜ ਨੂੰ ਗੱਲਾ ਕਰਦਿਆ ਸੁਣਿਆ ਹੈ, ਸਾਡੇ ਦੇਸ ਵਿੱਚੋ ਅੰਗਰੇਜਾ ਨੂੰ ਖੂਨ ਦੀ ਬਲੀ ਦੇ ਕੇ ਕਰੀਬ 65 ਸਾਲ ਪਹਿਲਾ ਕੱਢ ਦਿੱਤਾ ਗਿਆ ਹੈ।ਪਰ ਸਾਡੀ ਰਾਸਟਰੀ ਭਾਸ਼ਾ ਹਿੰਦੀ ਅਤੇ ਸਾਡੇ ਸੂਬੇ ਦੀ ਭਾਸ਼ਾ ਪੰਜਾਬੀ ਹੈ। ਪਰ ਇਸ ਦੇ ਉਲਟ ਸਾਡੇ ਪੜ੍ਹੇ ਲਿਖੇ ਵੀਰਾ ਨੇ ਸਾਡੀ ਵਸਤੂਆ ਦੇ ਨਾਮ ਪੰਜਾਬੀ 'ਚ ਤਾ ਕੀ ਦੇਣੇ ਸਨ, ਬਾਹਰਲੀਆ ਵਿਦੇਸੀ ਰਾਜਾ ਵਾਗ ਅੰਗਰੇਜੀ ਵਿੱਚ ਲਿਖਦੇ ਹਨ, ਅੰਗਰੇਜੀ ਬੋਲਦੇ ਹਨ ਅਤੇ ਪੰਜਾਬੀ ਨੂੰ ਪੰਜਾਬ ਵਿਚ ਮਤਰੇਈ ਤੋ ਮਾੜੀ ਸਮਝਦੇ ਹਨ। ਉਹ ਬਾਹਰ ਕਿਸੇ ਨੂੰ ਮਿਲਦੇ ਨੇ ਤਾ ਆਪਣੀ ਭਾਸ਼ਾ ਛੱਡ ਕੇ ਅੰਗਰੇਜੀ ਵਿੱਚ ਗੱਲਬਾਤ ਕਰਨਗੇ, ਜਿਵੇ ਪੰਜਾਬੀ ਬੋਲਣ ਨਾਲ ਸ਼ਰਮ ਮਹਿਸੂਸ ਕਰਦੇ ਹੋਣ, ਜਾ ਫਿਰ ਇਹ ਸਮਝਦੇ ਹੋਣ ਕੀ ਪੰਜਾਬੀ ਬੋਲਣ ਨਾਲ ਅਸੀ ਅਵਾਰਾ ਪੇਡੂ ਲੱਗਦੇ ਹੋਈਏ, ਪਰ ਉਹ ਇਹ ਨਹੀ ਸਮਝ ਰਹੇ ਕਿ ਉਹ ਇਸ ਤਰ੍ਹਾ ਨਾਲ ਆਪਣੀ ਪੰਜਾਬੀ ਮਾ ਬੋਲੀ ਨਾਲੋ ਅਲੱਗ ਹੋ ਰਹੇ ਹਨ। ਇਸ ਕੜੀ ਤਹਿਤ ਸਰਕਾਰੀ ਅਦਾਰਿਆ ਵੱਲੋ ਖੁਦਵਾਏ ਗਏ ਮੀਲ ਪੱਥਰ, ਪਿੰਡਾ ਦੇ ਨਾਮ ਦਰਸਾਉਣ ਵਾਲੇ ਬੋਰਡ ਤੇ ਰਤੀਆ ਰੋੜ ਤੇ ਮੀਲ ਪੱਥਰ ਤੇ ਪੰਜਾਬੀ ਵਿੱਚ ਸਰਦੂਲਗੜ੍ਹ ਦੀ ਥਾ 'ਸਰਦਲਗੜ' ਅਤੇ ਪਿੰਡ ਆਹਲੂਪੁਰ ਦੀ ਥਾ 'ਆਲੂਪੁਰ' ਲਿਖਿਆ ਹੈ। ਇਸ ਤਰ੍ਹਾ ਦੀਆ ਗਲਤੀਆ ਸਿਰਫ ਇਸ ਕਰਕੇ ਕੀਤੀਆ ਜਾਦੀਆ ਹਨ ਜਾ ਤਾ ਉਨ੍ਹਾ ਨੂੰ ਪੰਜਾਬੀ ਸਹੀ ਲਿਖਣੀ ਨਹੀ ਆਉਦੀ ਜਾ ਇਹ ਲੋਕ ਪੰਜਾਬੀ ਨਾਲ ਨਫਰਤ ਕਰਦੇ ਹਨ। ਸਰਕਾਰੀ ਦਫਤਰਾ ਅੰਦਰ ਤਾ ਅੰਗਰੇਜੀ ਚੱਲਦੀ ਹੀ ਹੈ ਪਰ ਪੰਜਾਬ ਦੇ ਪੰਜਾਬੀ ਸਰਕਾਰੀ ਸਕੂਲਾ ਅੰਦਰ ਵੀ ਅੰਗਰੇਜੀ ਬੜੇ ਧੜੱਲੇ ਨਾਲ ਬੋਲਣ ਅਤੇ ਲਿਖਣ ਲਈ ਪਹਿਲ ਦਿੱਤੀ ਜਾਦੀ ਹੈ। ਜੇ ਇਸੇ ਤਰ੍ਹਾ ਹੀ ਚੱਲਦਾ ਰਿਹਾ ਤਾ ਉਹ ਸਮਾ ਦੂਰ ਨਹੀ, ਜਦੋ ਪੰਜਾਬੀ ਘੁੱਗੀਆ, ਘਰੇਲੂ ਚਿੱੜੀਆ, ਇੱਲਾਂ, ਕਾਂ ਅਤੇ ਲਾਲੀਆ ਆਦਿ ਵਾਗ ਸਿਰਫ ਗੁਰਦੁਵਾਰਿਆ ਵਿੱਚ ਹੀ ਲਿਖੀ, ਬੋਲੀ ਜਾਵੇਗੀ। ਪਿਆਰੇ ਪੰਜਾਬੀ ਵੀਰੋ ਅਤੇ ਭਾਰਤ ਵਾਸੀਉ ਆਪਣੇ ਦੇਸ ਦੀ ਭਾਸ਼ਾ ਨੂੰ ਬੋਲਣਾ ਅਤੇ ਲਿਖਣਾ ਸਾਡੀ ਪਹਿਚਾਣ ਹੋਵੇ, ਸਾਡਾ ਇਸ ਨੂੰ ਵਿਦੇਸੀ ਭਾਸ਼ਾ ਨੂੰ ਛੱਡ ਕੇ ਬਚਾਉਣਾ ਫਰਜ ਹੈ।
Post a Comment