ਹੁਸ਼ਿਆਰਪੁਰ , 23 ਜਨਵਰੀ (ਨਛ¤ਤਰ ਸਿੰਘ)-ਸੋਸ਼ਲਿਸਟ ਪਾਰਟੀ (ਇੰਡੀਆ) ਦੀ ਜਿਲਾ ਇਕਾਈ ਵ¤ਲੋਂ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਦੇ ਉਸ ਬਿਆਨ ਦਾ ਸਖਤ ਨੋਟਿਸ ਲਿਆ ਹੈ, ਜਿਸ ਵਿ¤ਚ ਉਨ•ਾਂ ਨੇ ਪ੍ਰਾਂਤ ਦੇ ਸਾਰੇ ਸ਼ਹਿਰਾਂ ਵਿ¤ਚ ਅਰਬਾਂ ਖਰਬਾਂ ਦੇ ਪਰਾਪਰਟੀ ਟੈਕਸ ਪੰਜਾਬ ਸਰਕਾਰ ਵ¤ਲੋਂ ਲਗਾਏ ਜਾਣ ਦਾ ਸਵਾਗਤ ਕੀਤਾ ਹੈ। ਇਥੇ ਜਿਲਾ ਦਫਤਰ ਵਿਖੇ ਸ੍ਰੀ ਲਾਲ ਚੰਦ ਬ¤ਗਾ ਦੀ ਪ੍ਰਧਾਨਗੀ ਹੇਠ ਹੋਈ ਅਹੁ¤ਦੇਦਾਰਾਂ ਦੀ ਬੈਠਕ ਵਿ¤ਚ ਇ¤ਕ ਪ੍ਰਸਤਾਵ ਰਾਹੀਂ ਭਾਜਪਾ ਦੇ ਸਾਬਕਾ ਮੰਤਰੀ ਸ੍ਰੀ ਤੀਕਸ਼ਣ ਸੂਦ ਅਤੇ ਜਿਲਾ ਪ੍ਰਧਾਨ ਭਾਜਪਾ ਸ੍ਰੀ ਸ਼ਿਵ ਸੂਦ ਨੂੰ ਪ੍ਰਸ਼ਨ ਕੀਤਾ ਹੈ ਕਿ ਇਸ ਲੋਕ ਵਿਰੋਧੀ ਫੈਸਲੇ ਦੇ ਹ¤ਕ ਵਿ¤ਚ ਲੋਕਾਂ ਦਾ ਫਤਵਾ ਲੈਣ। ਯਾਦ ਰਹੇ ਕਿ ਕਮਲ ਸ਼ਰਮਾ 28 ਜਨਵਰੀ ਨੂੰ ਹੁਸਿਆਰਪੁਰ ਆ ਰਹੇ ਹਨ। ਇਸ ਸੰਬੰਧੀ ਸਧਾਰਣ ਵਰਕਰਾਂ ਵ¤ਲੋਂ ਉਨ•ਾ ਨੂੰ ਪ੍ਰਸ਼ਨ ਪੁ¤ਛਣੇ ਬਣਦੇ ਹਨ।ਇ¤ਕ ਦੂਸਰੇ ਮਤੇ ਵਿ¤ਚ ਓਮ ਸਿੰਘ ਸਟਿਆਣਾ ਨੇ ਦ¤ਸਿਆ ਕਿ ਨਗਰਪਾਲਿਕਾ ਹੁਸਿਆਰਪੁਰ ਵ¤ਲੋਂ ਮੁ¤ਖ-ਮੰਤਰੀ ਪੰਜਾਬ ਹੁਸਿਆਰਪੁਰ ਆਉਣ ਸਮੇਂ 6 ਲ¤ਖ ਰੁਪੈ ੳੇੁਸਦੀ ਮਹਿਮਾਨ-ਨਿਵਾਜੀ ਉਤੇ ਖਰਚਣ ਦੀ ਨਿਖੇਧੀ ਕੀਤੀ ਹੈ ਅਤੇ ਸੁਝਾਅ ਦਿ¤ਤਾ ਹੈ ਕਿ ਕਿਸੇ ਸਧਾਰਣ ਸਫਾਈ ਕਰਮਚਾਰੀ ਤੋਂ ਉਸਦਾ ਉਦਘਾਟਨ ਕਰਵਾ ਕੇ ਇਸ ਖਰਚੇ ਦੀ ਬਚਤ ਕੀਤੀ ਜਾ ਸਕਦੀ ਸੀ। ਇਸ ਸਮੇਂ ਸਰਵ ਸ੍ਰੀ ਧਰਮਪਾਲ, ੳਂਕਾਰ ਸਿੰਘ ਗੇਲ•ਣ, ਚਮਨ ਲਾਲ ਜੀ ਪੁਰੀ, ਹਰਭਜਨ ਸਿੰਘ ਅਤੇ ਚੰਨਣ ਸਿੰਘ ਤੇ ਹੋਰ ਹਾਜਰ ਸਨ।

Post a Comment