ਇੰਦਰਜੀਤ ਢਿੱਲੋਂ, ਨੰਗਲ: ਡੀਜ਼ਲ ਤੇ ਰੇਲ ਕਿਰਾਏ ਵਿੱਚ ਕੀਤਾ ਵਾਧਾ ਦੇਸ਼ ਦੀ ਜਨਤਾ ਤੇ ਇੱਕ ਵੱੜਾ ਬੋਝ ਹੈ ਜਿਸ ਨਾਲ ਗਰੀਬ ਕਿਸਾਨ ਮਜ਼ਦੂਰ ਵਿਰੋਧੀ ਸਰਕਾਰ ਦਾ ਚਿਹਰਾ ਨੰਗਾ ਹੋਇਆ ਹੈ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾਂ ਅੱਜ ਇਥੇ ਸੀ.ਪੀ.ਆਈ. ਐਮ. ਦੀ ਜਿਲ•ਾਂ ਕਮੇਟੀ ਰੋਪੜ ਨੂੰ ਵਿਸੇਸ਼ ਤੋਰ ਤੇ ਸੰਬੋਧਨ ਕਰਨ ਲਈ ਪਹੁੰਚੇ ਸੀ.ਪੀ.ਆਈ.ਐਮ. ਸੂਬਾ ਸਕੱਤਰੇਤ ਮੈਂਬਰ ਕਾ. ਗੁਰਮੇਜ਼ ਸਿੰਘ ਨੇ ਕੀਤਾ। ਉਨ•ਾਂ ਕਿਹਾ ਕਿ ਅੱਜ ਦੇਸ਼ ਵਿੱਚ ਮਹਿੰਗਾਈ ਦਿਨ ਬ ਦਿਨ ਵੱਧ ਰਹੀ ਹੈ ਤੇ ਲੋਕਾਂ ਦਾ ਕਚੂਬਰ ਨਿਕਲ ਰਿਹਾ ਹੈ ਤੇ ਸਾਡੀ ਕੇਂਦਰ ਦੀ ਸਰਕਾਰ ਮਹਿੰਗਾਈ ਨੂੰ ਨੱਥ ਪਾਉਣ ਵਿੱਚ ਫੇਲ• ਹੋ ਚੁੱਕੀ ਹੈ। ਊਨ•ਾਂ ਕਿਹਾ ਕਿ ਅੱਜ ਸਮਾਜ ਵਿੱਚ ਧੀਆਂ ਭੈਣਾਂ ਦੀ ਸੁਰੱਖਿਆਂ ਕਰਣ ਵਾਲੇ ਵੀ ਸੁੱਰਖਿਅਤ ਨਹੀ ਹਨ ਜੋ ਕਿ ਸਾਡੇ ਲਈ ਵੀ ਇੱਕ ਸ਼ਰਮ ਦੀ ਗੱਲ ਹੈ। ਉਨ•ਾਂ ਦਿੱਲੀ ਵਿਚ ਵਾਪਰੇ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਉਨ•ਾਂ ਸਰਕਾਰ ਤੋਂ ਡੀਜ਼ਲ ਨੂੰ ਕੰਟਰੋਲ ਮੁਕਤ ਅਤੇ ਰੇਲ ਕਿਰਾਏ ਵਿੱਚ ਕੀਤੇ ਵਾਧੇ ਨੂੰ ਵਾਪਸ ਲੈਣ ਲਈ ਕਿਹਾ । ਇਸ ਤੋਂ ਬਾਅਦ ਉਨ•ਾਂ ਜਿਲ•ਾਂ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਜਿਸ ਬਾਰੇ ਜਿਲ•ਾਂ ਸਕੱਤਰ ਕਾ. ਗੁਰਦਿਆਲ ਸਿੰਘ ਢੇਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸੂਬਾ ਸਕੱਤਰੇਤ ਮੈਂਬਰ ਗੁਰਮੇਸ਼ ਸਿੰਘ ਵਲੋਂ ਪੰਜ਼ਾਬ ਦੇ ਵਿੱਚ ਜਥਾ ਮਾਰਚ ਕਰਣ ਬਾਰੇ ਅਤੇ ਕਾਰਜ਼ ਯੋਜਨਾ ਸਬੰਧੀ 3 ਫਰਵਰੀ ਨੂੰ ਨੰਗਲ ਵਿਖੇ ਲਗਾਈ ਜਾ ਰਹੀ ਵਰਕਸ਼ਾਪ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਜਨਤਕ ਜਥੇਬੰਦੀਆਂ ਨੂੰ ਮਜ਼ਬੂੁਤ ਕਰਣ ਤੇ ਪਾਰਟੀ ਨਵੀਨੀਕਰਣ ਸਬੰਧੀ ਵਿਚਾਰ ਕੀਤਾ। ਇਸ ਮੀਟਿੰਗ ਦੀ ਪ੍ਰਧਾਨਗੀ ਕਾ. ਦਲੀਪ ਸਿੰਘ ਘਨੌਲਾ ਨੇ ਕੀਤੀ ਅਤੇ ਸਮੂਹ ਜਿਲ•ਾਂ ਕਮੇਟੀ ਮੇੈਂਬਰ ਹਾਜ਼ਰ ਸਨ।


Post a Comment