ਕਣਕ ’ਤੇ ਇੱਕ ਵਾਰ ਫਿਰ ਹੋਇਆ ਪੀਲੀ ਕੁੰਗੀ ਦਾ ਹਮਲਾ, ਕਿਸਾਨਾਂ ਦੇ ਚਿਹਰੇ ਮੁਰਝਾਏ

Wednesday, January 23, 20130 comments

ਇੰਦਰਜੀਤ ਢਿੱਲੋਂ, ਨੰਗਲ: ਇਲਾਕੇ ’ਚ ਹਾੜੀ ਦੀ ਫ਼ਸਲ ਉੱਤੇ ਪੀਲੀ ਕੁੰਗੀ ਦੀ ਬੀਮਾਰੀ ਪੈ ਜਾਣ ਕਾਰਣ ਕਿਸਾਨ ਵਰਗ ਵਿੱਚ ਮਯੂਸੀ ਦਾ ਆਲਮ ਛਾਂ ਗਿਆ ਹੈ। ਜ਼ਿਕਰਯੋਗ ਹੈ ਕਿ ਅੱਜ ਤੋਂ ਕਰੀਬ ਤਿੰਨ ਸਾਲ ਪਹਿਲਾ ਵੀ ਕਣਕ ਦੀ ਫਸਲ ਉਤੇ ਪੀਲੀ ਕੁੰਗੀ ਦਾ ਕਹਿਰ ਪਿਆ ਸੀ ਜਿਸ ਕਾਰਣ ਕਣਕ ਦਾ ਝਾੜ ਘੱਟ ਕੇ ਆਇਆ ਸੀ ਅਤੇ ਤੂੜੀ ਉਤੇ ਵੀ ਅਸਰ ਪਿਆ ਸੀ। ਅੱਜ ਖੇਤੀਬਾੜੀ ਵਿਭਾਗ ਦੀ ਇੱਕ ਟੀਮ ਡਾ. ਲਖਵਿੰਦਰ ਸਿੰਘ ਹੁੰਦਲ ਜਿਲ•ਾਂ ਖੇਤੀਬਾੜੀ ਅਫਸਰ, ਡਾ. ਅਵਤਾਰ ਸਿੰਘ ਬਲਾਕ ਅਨੰਦਪੁਰ ਸਾਹਿਬ ਦੇ ਮੁੱਖ ਅਫਸਰ ਅਤੇ ਡਾ. ਅਮਰਜੀਤ ਸਿੰਘ ਏ.ਡੀ.ਓ. ਦੀ ਅਗਵਾਈ ਹੇਠ ਵਖ ਵਖ ਪਿੰਡਾਂ ਦਾ ਦੋਰਾ ਕੀਤਾ ਜਿਨ•ਾਂ ਨੇ ਪਿੰਡ ਉਪਰਲਾ ਸੂਰੇਵਾਲ ਵਿੱਚ ਕਿਸਾਨ ਰੋਹਿਤ ਪੁਤਰ ਰਾਮ ਪ੍ਰਕਾਸ਼ ਦੇ ਖੇਤਾਂ ਵਿੱਚ ਪੀਲੀ ਕੁੰਗੀ ਦੇ ਲੱਛਣ ਪਾਏ ਗਏ । ਮਾਹਿਰਾਂ ਨੇ ਦੱਸਿਆ ਕਿ ਪੀਲੀ ਕੁੰਗੀ ਦੀ ਬੀਮਾਰੀ ਨੀਮ ਪਹਾੜੀ ਇਲਾਕਿਆਂ ਵਿੱਚ ਪਾਈ ਜਾਂਦੀ ਹੈ। ਪਹਿਲਾ ਪਹਿਲਾ ਇਹ ਬੀਮਾਰੀ ਖੇਤ ਦੇ ਥੋੜੇ ਹਿੱਸੇ ਵਿੱਚ ਟਾਕੀਆਂ ਵਿੱਚ ਹੁੰਦੀ ਹੈ, ਪਰ ਥੋੜੇ ਹੀ ਸਮੇਂ ਵਿੱਚ ਇਹ ਸਾਰੇ ਹੀ ਖੇਤ ਨੂੰ ਆਪਣੇ ਝਪੇਟ ਵਿੱਚ ਲੈ ਲੈਂਦੀ ਹੀੈ। ਇਸ ਬੀਮਾਰੀ ਕਾਰਣ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ ਅਤੇ ਝਾੜ ਵੀ ਘੱਟ ਜਾਂਦਾ ਹੈ। ਉਨ•ਾਂ ਦੱਸਿਆ ਕਿ ਕਿਸਾਨ ਹਰ ਰੋਜ਼ ਆਪਣੇ ਖੇਤ ਵਿੱਚ ਗੇੜਾ ਮਾਰਨਾ ਚਾਹੀਦਾ ਹੈ ਅਤੇ ਖੇਤੀ ਮਾਹਿਰਾਂ ਦੀ ਸਲਾਹ ਵੀ ਲੈਣੀ ਚਾਹੀਦੀ ਹੈ। ਉਨ•ਾਂ ਦੱਸਿਆ ਕਿ ਇਸ ਦੀ ਰੋਕਥਾਮ ਲਈ ਟਿਲਡ ਨਾਮਕ ਦਵਾਈ ਦਾ ਛਿੜਕਾਅ ਕਰਨਾ ਅਤਿ ਜਰੂਰੀ ਹੈ। ਉਨ•ਾਂ ਕਿਹਾ ਕਿ ਇਸ ਬੀਮਾਰੀ ਤੋਂ ਕਿਸਾਨਾਂ ਨੂੰ ਡਰਨ ਦੀ ਲੋੜ ਨਹੀ ਸਿਰਫ਼ ਧਿਆਨ ਰੱਖਣ ਦੀ ਲੋੜ ਹੈ। ਉਨ•ਾਂ ਕਿਹਾ ਕਿ ਇਸ ਬੀਮਾਰੀ ਦੀ ਹੋਰ ਜਾਣਕਾਰੀ ਲਈ ਪੰਜ਼ਾਬ ਸਰਕਾਰ ਦੇ ਖੇਤੀਬਾੜੀ ਵ੍ਯਿਭਾਗ ਦੇ ਅਧਿਕਾਰੀਆਂ ਦੀ ਆਈ.ਪੀ.ਐਮ. ਜ¦ਧਰ ਦੀ ਟੀਮ ਹਰ ਰੋਜ਼ ਸ਼ੱਕੀ ਥਾਂਵਾਂ ਤੇ ਜਾ ਰਹੀ ਹੈ ਅਤੇ ਵਿਭਾਗ ਵਲੋਂ ਇਸ ਬੀਮਾਰੀ ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਉਨ•ਾਂ ਕਿਸਾਨਾਂ ਨੂੰ ਸੂਚੇਤ ਰਹਿਣ ਦੀ ਅਪੀਲ ਕੀਤੀ। ਉਨ•ਾਂ ਕਿਸਾਨਾਂ ਨੂੰ ਦੱਸਿਆ ਕਿ ਸਾਲ 2010 ਵਿੱਚ ਇਸੇ ਬੀਮਾਰੀ ਨੇ ਹਮਲਾ ਕਰ ਦਿੱਤਾ ਸੀ ਜਿਸ ਨਾਲ ਸੂਬੇ ਵਿੱਚ ਕਿਸਾਨਾਂ ਨੂੰ ਭਾਰੀ ਘਾਟਾ ਪਿਆ ਸੀ। ਭਾਵਂੇ ਕਿ ਇਹ ਬੀਮਾਰੀ ਕੰਢੀ ਖੇਤਰ ਵਿੱਚ ਜਿਆਦਾ ਫੈਲਦੀ ਹੈ ਅਤੇ ਬਰਸਾਤ ਪੈਣ ਕਾਰਣ ਕਿਸਾਨ ਬੀਮਾਰੀ ਤੋਂ ਨਿਜ਼ਾਤ ਪਾਉਣ ਦੀ ਗੱਲ ਕਰਦੇ ਹਨ। ਪਰ ਹੁਣ ਪੀਲੀ ਕੁੰਗੀ ਦੇ ਪਿੰਡਾਂ ਵਿੱਚ ਮਿਲੇ ਲੱਛਣਾਂ ਤੋਂ ਕਿਸਾਨ ਭੈ ਭੀਤ ਹੋ ਗਏ ਹਨ। ਕਿਸਾਨਾਂ ਨੇ ਪੰਜ਼ਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਪੀਲੀ ਕੁੰਗੀ ਦੇ ਕਹਿਰ ਨੂੰ ਰੋਕਣ ਲਈ ਸਰਕਾਰ ਸਬ ਸਿਡੀ ਤੇ ਦਵਾਈਆਂ ਦੇਵੇ ਅਤੇ ਰੋਕਥਾਮ ਦੇ ਉਪਾਅ ਵਿੱਚ ਮਦਦ ਕਰੇ। 



 ਖੇਤੀਬਾੜੀ ਵਿਭਾਗ ਦੀ ਇੱਕ ਟੀਮ ਖੇਤਾਂ ਵਿੱਚ ਪੀਲੀ ਕੁੰਗੀ ਦੀ ਬਿਮਾਰੀ ਬਾਰੇ ਜਾਂਚ ਕਰਦੀ ਹੋਈ


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger