ਦੂਸਰਾ ਕਬੱਡੀ ਕੱਪ ਦਾ ਉਦਘਾਟਨ

Friday, January 25, 20130 comments

ਮੋੜ ਮੰਡੀ 25 ਜਨਵਰੀ (ਹੈਪ ਿਜਿੰਦਲ) ਸਥਾਨਕ ਮੌੜ ਤੋ 3 ਕਿ:ਮੀ ਦੂਰੀ ਤੇ ਸਥਿਤ ਪਿੰਡ ਘੁੰਮਣਕਲਾਂ ਵਿਖੇ ਨੋਜਵਾਨਾ ਨੂੰ ਖੇਡਾ ਪ੍ਰਤੀ ਉਤਸਾਹਿਤ ਕਰਨ ਹਿਤ ਸਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋ 25/1/2013 ਤੋ 28/1/2013 ਤੱਕ ਦੂਸਰਾ ਕਬੱਡੀ ਟੂਰਨਾਮੈਂਟ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਪਿੰਡ ਘੁੰਮਣ ਕਲਾਂ ਦੇ ਸਯਿੋਗ ਨਾਲ ਕਰਵਾਇਆ ਜਾ ਰਿਹਾ ਹੈ ਕਲੱਬ ਨੁੰ ਵਿਸ਼ੇਸ਼ ਸਹਿਯੋਗ ਯੂਥ ਕਲੱਬ ਐਸ਼ੋਸ਼ੀਏਸ਼ਨ ਬਠਿੰਡਾ ਵੱਲੋ ਦਿੱਤਾ ਗਿਆ ਹੈ ਇਹ ਕਲੱਬ ਦੋ ਸਾਲ ਪਹਿਲਾਂ ਹੋਦ ਵਿੱਚ ਆਇਆ ਅਤੇ ਇਹ ਖੇਡਾ ਤੋ ਇਲਾਵਾ ਮਾਨਵ ਸੇਵਾ ਦੇ ਕੰਮ ਵੀ ਕਰਦਾ ਹੈ ਅੱਜ ਪਹਿਲੇ ਦਿਨ ਦੀਆ ਖੇਡਾ ਦਾ ਉਦਘਾਟਨ ਕਰਨ ਲਈ ਸ੍ਰੀ ਅਮਰਜੀਤ ਸਿੰਘ ਬੀ.ਡੀ.ਪੀ.ੳ ਮੋੜ ਨੇ ਬਤੌਰ ਮੁੱਖ ਮਹਿਮਾਨ ਸਿਰਕਤ ਕੀਤੀ ਮੁੱਖ ਮਹਿਮਾਨ ਨੇ ਖਿਡਾਰੀਆ ਨਾਲ ਜਾਣ-ਪਹਿਚਾਣ ਕੀਤੀ ਅਤੇ ਅੱਜ ਦੀ ਖੇਡ ਸੁਰੂ ਕਰਾਈ ਅਤੇ ਆਪਣੇ ਭਂਾਸ਼ਨ ਵਿੱਚ ਬੱਚਿਆ/ਖਿਡਾਰੀਆ ਨੁੰ ਖੇਡਾ ਪ੍ਰਤੀ ਭਰਪੂਰ ਜਾਣਕਾਰੀ ਦਿੱਤੀ ਕਲੱਬ ਵੱਲੋ ਮੁੱਖ ਮਹਿਮਾਨ ਦਾ ਸਨਮਾਨ, ਸਨਮਾਨ ਚਿੰਨ ਦੇ ਕੇ ਸਵਾਗਤ ਕੀਤਾ ਮਿਲੀ ਜਾਣਕਾਰੀ ਅਨੁਸਾਰ ਇਸ ਟੂਰਨਾਮੈਂਟ ਵਿੱਚ 60 ਟੀਮਾਂ ਪਹੁੰਚ ਚੁੱਕੀਆ ਸਨ ਅਤੇ 140 ਦੇ ਕਰੀਬ ਹੋਰ ਟੀਮਾ ਦੇ ਭਾਗ ਲੈਣ ਦੀ ਸੰਭਾਵਨਾ ਹੈ ਇਸ ਮੋਕੇ ਤੇ ਸ: ਜਗਰੂਪ ਸਿੰਘ ਸਰਪੰਚ, ਕਲੱਬ ਦੇ ਪ੍ਰਦਾਨ ਅਰਸ਼ਦੀਪ ਸਿੰਘ, ਭੀਮ ਸਿੰਘ, ਹਰਕੇਸ਼ ਸਿੰਘ, ਮੱਖਣ ਸਿੰਘ, ਮੇਜਰ ਸਿੰਘ ਆਦਿ ਹਾਜਿਰ ਸਨ



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger