ਵਿਆਹੁਤਾ ਭੈਣ ਦੇ ਕਾਤਲਾਂ ਨੂੰ ਜਲਦੀ ਫੜ•ਣ ਦੀ ਅਪੀਲ।

Monday, January 28, 20130 comments


ਇੰਦਰਜੀਤ ਢਿੱਲੋਂ, ਨੰਗਲ (28 ਜਨਵਰੀ):  ਪਿੰਡ ਭਲਾਣ ਦੇ ਵਾਸੀ ਅਨਿਲ ਕੁਮਾਰ ਨੇ ਦੱਸਿਆ ਕਿ ਉਸਦੀ ਭੈਣ ਸਨੇਹ ਲਤਾ ਰਾਮ ਲਾਲ ਪੁੱਤਰ ਸਖੀ ਚੰਦ ਪਿੰਡ ਟੱਬਾ ਤਹਿਸੀਲ ਗੜਸ਼ੰਕਰ ਜ਼ਿਲ•ਾ ਹੁਸ਼ਿਆਰਪੁਰ ਨਾਲ ਵਿਆਹੀ ਸੀ। ਉਸਨੂੰ ਸਹੁਰੇ ਪਰਿਵਾਰ ਅਤੇ ਪਤੀ ਵੱਲੋਂ ਦਹੇਜ ਲਈ ਤੰਗ ਪ੍ਰੇਸ਼ਾਨ ਕਰਦੇ ਸੀ ਅਤੇ ਕੁੱਟਮਾਰ ਕਰਦੇ ਸੀ। ਮਿਤੀ 22 ਨਵੰਬਰ 2012 ਨੂੰ ਉਸਦੇ ਪਤੀ ਸ਼ਾਮ ਲਾਲ ਅਤੇ ਸਹੁਰੇ ਪਰਿਵਾਰ ਵੱਲੋਂ ਮਿਲਕੇ ਅੱਗ ਲਗਾ ਦਿੱਤੀ ਗਈ ਅਤੇ ਉਸਨੂੰ ਪੀ ਜੀ ਆਈ ਚੰਡੀਗੜ• ਦਾਖਲ ਕਰਵਾ ਦਿੱਤਾ ਸੀ। ਜਦੋਂ ਲੜਕੀ ਦਾ ਭਰਾ ਪੀ ਜੀ ਆਈ ਚੰਡੀਗੜ• ਪਹੁੰਚਿਆ ਤਾਂ ਉਸਨੇ ਆਪਣੇ ਭਰਾ ਨੂੰ ਦੱਸਿਆ ਕਿ ਮੇਰੀਆਂ ਦੋ ਨਣਦਾਂ ਅਤੇ ਨਣਦੋਈਆਂ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾਈ ਹੈ ਅਤੇ ਇਨਾਂ ਨੇ ਮੇਰੇ ਕੋਲੋਂ ਇੱਕ ਦੋ ਕਾਗਜ਼ਾਤਾਂ ਤੇ ਦਸਤਖਤ ਵੀ ਕਰਾਏ ਹਨ। ਫਿਰ ਸਨੇਹ ਲਤਾ ਦੀ ਪੀ ਜੀ ਆਈ ਚੰਡੀਗੜ• ਵਿੱਚ ਹੀ ਮੌਤ ਹੋ ਗਈ ਸੀ। ਇਸ ਬਾਰੇ ਪੁਲਿਸ ਨੂੰ ਦਰਖਾਸਤ ਦੇਣ ਤੋਂ ਬਾਅਦ ਕੇਸ ਦਰਜ ਕਰਨ ਵਿੱਚ ਕਾਫੀ ਟਾਲ ਮਟੋਲ ਕੀਤੀ ਅਤੇ ਆਖਿਰ 25 ਜਨਵਰੀ 2013 ਨੂੰ ਸ਼ਾਮ ਲਾਲ ਪੁੱਤਰ ਸਖੀ ਰਾਮ, ਸ਼ਿਵ ਰਾਮ ਪੁੱਤਰ ਸਖੀ ਰਾਮ, ਪੁਸ਼ਪਾ ਪਤਨੀ ਤਰਸੇਮ ਲਾਲ, ਬਬਲੀ ਪਤਨੀ ਵਿਨੋਦ ਕੁਮਾਰ ਅਤੇ ਵਿਨੋਦ ਕੁਮਾਰ ਖਿਲਾਫ ਐਫ ਆਰ ਆਈ ਦਰਜ ਕਰ ਲਈ ਗਈ। ਪੁਲਿਸ ਦੀ ਕੇਸ ਦਰਜ ਕਰਨ ਵਿੱਚ ਢਿੱਲ ਮੱਠ ਕਾਰਨ ਦੋਸ਼ੀ ਫਰਾਰ ਹੋ ਗਏ ਹਨ ਅਤੇ ਪੁਲਿਸ ਦੀ ਪਹੁੰਚ ਤੋਂ ਦੂਰ ਹੋ ਗਏ ਹਨ। ਲੜਕੀ ਦੇ ਭਰਾ ਅਨਿਲ ਕੁਮਾਰ ਨੇ ਮੰਗ ਕੀਤੀ ਕਿ ਉਸਦੀ ਭੈਣ ਸਨੇਹ ਲਤਾ ਨੂੰ ਜਲਾਕੇ ਮਾਰਨ ਵਾਲੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger