ਨਾਭਾ, 20 ਜਨਵਰੀ (ਜਸਬੀਰ ਸਿੰਘ ਸੇਠੀ)-ਬ੍ਰਾਹਮਣ ਸਮਾਜ ਵੱਲੋਂ ਦਿੱਤੇ ਗਏ ਮਾਣ ਸਨਮਾਨ ਨੂੰ ਬਰਕਰਾਰ ਰੱਖਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਲਈ ਪੰਜਾਬ ਸਰਕਾਰ ਨਾਲ ਰਾਬਤਾ ਕੀਤਾ ਜਾਵੇਗਾ ਤੇ ਲਟਕਦੀਆ ਮੰਗਾਂ ਨੂੰ ਜਲਦ ਹੱਲ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਦੇਵੀ ਦਿਆਲ ਪ੍ਰਾਸਰ ਤੇ ਦਿਹਾਤੀ ਸੂਬਾ ਪ੍ਰਧਾਨ ਕਾਲਾ ਭੜੀ ਵੱਲੋਂ ਅੱਜ ਨਜਦੀਕੀ ਪਿੰਡ ਅਗੌਲ ਵਿਖੇ ਉਨ੍ਹਾਂ ਦੇ ਸਨਮਾਨ ਵਿਚ ਹਲਕਾ ਨਾਭਾ ਦੇ ਸਮੁੱਚੇ ਬ੍ਰਾਹਮਣਾਂ ਵੱਲੋਂ ਕੀਤੇ ਗਏ ਭਰਮੇਂ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਾਂਝੇ ਤੌਰ ਤੇ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਅੱਜ ਬ੍ਰਾਹਮਣ ਸਮਾਜ ਜੇਕਰ ਸਮਾਜ ਵਿਚ ਵਿਚਰ ਰਿਹਾ ਹੈ ਤਾਂ ਉਹ ਹਿੰਦ ਦੀ ਚਾਦਰ ਦੇ ਬਲੀਦਾਨ ਸਦਕਾ ਹੀ ਹੈ ਕਿਉਂਕਿ ਬ੍ਰਾਹਮਣ ਸਮਾਜ ਹਮੇਸ਼ਾਂ ਹੀ ਗੁਰੂਆਂ, ਪੀਰਾਂ, ਪੈਗੰਬਰਾਂ ਨੂੰ ਜਿੱਥੇ ਸੱਜਦਾ ਕਰਦਾ ਰਹੇਗਾ ਉ¤ਥੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਬ੍ਰਾਹਮਣ ਸਮਾਜ ਨੂੰ ਦਿੱਤਾ ਜਾ ਰਿਹਾ ਸਹਿਯੋਗ ਵੀ ਆਪਣੇ-ਆਪ ਵਿਚ ਇੱਕ ਮਿਸਾਲ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜੀ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਕੀਤਾ, ਜਿਨ੍ਹਾਂ ਵੱਲੋਂ ਰਿਣ-ਉਤਾਰ ਯਤਨ ਯਾਤਰਾ ਵਿਚ ਸਮਾਜ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ। ਜਿੱਥੇ ਬ੍ਰਾਹਮਣਾਂ ਵੱਲੋਂ ਬ੍ਰਾਹਮਣ ਸਮਾਜ ਲਈ ਕੁਝ ਕਰਨ ਲਈ ਉਤਾਵਲੇ ਪਿੰਡ ਪੱਧਰ ਤੇ ਬਣਾਏ ਗਏ ਪ੍ਰਧਾਨਾਂ ਨੂੰ ਵੀ ਸਨਮਾਨਿਆ ਗਿਆ। ਅੱਜ ਦੇ ਇਸ ਪ੍ਰਭਾਵਸ਼ਾਲੀ ਸਮਾਗਮ ਸਮੇਂ ਜਿੱਥੇ ਪਹਿਲਾਂ ਸ਼੍ਰੀ. ਗੁਰੂ ਤੇਗ ਬਹਾਦਰ ਸਹਿਬ ਹਿੰਦ ਦੀ ਚਾਦਰ ਨੂੰ ਨੱਤਮਸਤਕ ਹੋਣ ਲਈ ਸ਼੍ਰੀ. ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉ¤ਥੇ ਸ਼੍ਰੀ. ਗੁਰੂ ਤੇਗ ਬਹਾਦਰ ਜੀ ਵੱਲੋਂ ਬ੍ਰਾਹਮਣ ਸਮਾਜ ਲਈ ਦਿੱਤੇ ਬਲੀਦਾਨ ਤੇ ਵਿਸਥਾਰ ਪੂਰਵਕ ਵੱਖ-ਵੱਖ ਬੁਲਾਰਿਆਂ ਵੱਲੋਂ ਚਾਨਣਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਸਮੁੱਚਾ ਬ੍ਰਾਹਮਣ ਭਾਈਚਾਰਾ ਸ੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਗਏ ਮਾਣ-ਸਤਿਕਾਰ ਨੂੰ ਦੇਖਦਾ ਹੋਇਆ ਸ੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜਾ ਹੈ ਉਨ੍ਹਾਂ ਸਮੁੱਚੇ ਬ੍ਰਾਹਮਣ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆ ਰਹੀਆਂ ਅਗਾਮੀ ਲੋਕ ਸਭਾ ਚੋਣਾਂ ਵਿਚ ਸੂਬੇ ਵਿਚੋਂ ਕਾਂਗਰਸ ਦੀਆਂ ਜੜ੍ਹਾਂ ਪੁੱਟਣ ਲਈ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੀਆਂ ਜਿੱਤਾਂ ਦਰਜ ਕਰਵਾਉਣ। ਇਸ ਮੌਕੇ ਤੇ ਸੋਹਣ ਅਗੌਲੀਆ ਵੱਲੋਂ ਸਮੁੱਚੇ ਬ੍ਰਾਹਮਣ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ ਉ¤ਥੇ ਵਨੀਤ ਕੁਮਾਰ ਮਾਜਰੀ ਇਕਾਈ ਪ੍ਰਧਾਨ ਨਾਭਾ, ਸੋਹਣ ਲਾਲ ਭੜੀ ਇਕਾਈ ਪ੍ਰਧਾਨ ਭਾਦਸੋਂ ਤੇ ਸੋਹਣ ਅਗੌਲੀਆਂ ਵੱਲੋਂ ਸੂਬਾ ਪ੍ਰਧਾਨ ਦੇਵੀ ਦਿਆਲ ਪ੍ਰਾਸਰ ਤੇ ਸੂਬਾ ਦਿਹਾਤੀ ਪ੍ਰਧਾਨ ਕਾਲਾ ਭੜੀ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ। ਅੱਜ ਦੇ ਸਨਮਾਨ ਸਮਾਰੋਹ ਸਮੇਂ ਰਜੇਸ਼ ਸੱਦੀ ਸੀਨੀ. ਆਗੂ, ਸੁਰਿੰਦਰ ਸਿੰਘ ਬੱਬੂ ਸੂਬਾ ਜਥੇਬੰਦਕ ਸਕੱਤਰ ਬੀ.ਸੀ. ਵਿੰਗ, ਸ. ਹਰਮੇਸ਼ ਸਿੰਘ ਚਹਿਲ ਸੂਬਾ ਜਥੇਬੰਦਕ ਸਕੱਤਰ ਬੀ.ਸੀ.ਵਿੰਗ,ਸ. ਗੁਰਸੇਵਕ ਸਿੰਘ ਗੋਲੂ ਜਿਲ੍ਹਾ ਪ੍ਰਧਾਨ ਐਸ.ਓ.ਆਈ., ਭੁਪਿੰਦਰ ਕੁਮਾਰ ਸ਼ਰਮਾ ਜਿਲ੍ਹਾ ਪ੍ਰਧਾਨ ਲੁਧਿਆਣਾ, ਬਿਹਾਰੀ ਲਾਲ ਸੱਦੀ ਸੂਬਾ ਜਨਰਲ ਸਕੱਤਰ, ਬੀਬੀ ਸੁਨੀਤਾ ਸ਼ਰਮਾ ਪ੍ਰਧਾਨ ਮਹਿਲਾ ਵਿੰਗ, ਅਸ਼ੋਕ ਕੁਮਾਰ ਕਾਨੂੰਗੋ, ਰਿੰਕੂ ਅਗੌਲੀਆ, ਵਿਜੈ ਕੁਮਾਰ ਕੈਦੂਪੁਰ, ਜਸ਼ਨਦੀਪ ਕੈਦੂਪੁਰ, ਪ੍ਰਦੀਪ ਕੁਮਾਰ ਲੁਬਾਣਾ ਟੈਕੂ ਪ੍ਰਧਾਨ, ਅਸ਼ਵਨੀ ਕੁਮਾਰ ਜਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ, ਨਰੇਸ਼ ਕੁਮਾਰ ਜਿੰਦਲਪੁਰ, ਕ੍ਰਿਸ਼ਨ ਕੁਮਾਰ ਪ੍ਰਧਾਨ ਜਿੰਦਲਪੁਰ, ਫਕੀਰ ਚੰਦ ਪਟਿਆਲਾ ਚੀਫ ਪੈਟਰਨ, ਪਿਆਰਾ ਲਾਲ ਵਜੀਦੜ੍ਹੀ, ਜਸਵਿੰਦਰ ਕੁਮਾਰ ਰੋਹਟਾ, ਮੰਗਤ ਰਾਮ ਸ਼ਰਮਾ, ਬਲਵੀਰ ਰਾਮ ਪ੍ਰਧਾਨ ਦੇਦੜਾ, ਸੰਜੀਵ ਕੁਮਾਰ ਪਾਤੜਾਂ, ਰਾਜ ਕੁਮਾਰ ਖਨੌੜਾ, ਨਿਰਭੈ ਸਿੰਘ ਡਿਸਕੋ, ਰਣਜੋਧ ਸਿੰਘ ਜੋਧਾ ਸਰਕਲ ਪ੍ਰਧਾਨ ਐਸ.ਓ.ਆਈ ਭਾਦਸੋਂ, ਮਹਿੰਦਰ ਲਾਲ ਮਾਂਗੇਵਾਲ, ਰਾਣਾ ਤਰਖੇੜੀ, ਜੱਸੀ ਤੇ ਪ੍ਰੀਤ ਚਹਿਲ, ਰਾਮ ਸਰਨ ਜਿੰਦਲਪੁਰ, ਵਿਜੈ ਕੁਮਾਰ ਸੁੱਧੇਵਾਲ, ਸੱਤਪਾਲ ਪਾਤੜਾਂ, ਭਾਰਦਵਾਜ ਪਾਤੜਾਂ, ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕੇ ਦੇ ਬ੍ਰਾਹਮਣ ਹਾਜਰ ਸਨ।
Post a Comment