ਨਾਭਾ, 20 ਜਨਵਰੀ (ਜਸਬੀਰ ਸਿੰਘ ਸੇਠੀ)-ਐਸ.ਐਸ.ਪੀ. ਪਟਿਆਲਾ ਅਤੇ ਡੀ.ਐਸ.ਪੀ. ਨਾਭਾ ਵੱਲੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਅੰਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਅੱਜ ਸੀ.ਆਈ.ਏ. ਸਟਾਫ ਨਾਭਾ ਦੇ ਇੰਚਾਰਜ ਨੇ ਆਪਣੀ ਪੁਲਿਸ ਪਾਰਟੀ ਸਮੇਤ ਗਸਤ ਦੌਰਾਨ ਨਾਭਾ ਦੀ ਹਰੀਦਾਸ ਕਲੋਨੀ ਅਤੇ ਮੈਹਸ ਪੁਲ ਦੇ ਨਾਕੇਬੰਦੀ ਦੌਰਾਨ 2 ਔਰਤਾਂ ਨੂੰ ਚੂਰਾ-ਪੋਸ਼ਤ, ਸਮੈਕ ਅਤੇ ਭੁੱਕੀ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਸੀ.ਆਈ.ਏ. ਸਟਾਫ ਦੇ ਇੰਚਾਰਜ ਸ. ਅਮਨਪਾਲ ਵਿਰਕ ਨੇ ਦੱਸਿਆ ਕਿ ਅਸੀਂ ਪੁਲਿਸ ਦੀਆਂ ਦੋ ਪਾਰਟੀਆਂ ਨੇ ਗਸਤ ਦੌਰਾਨ ਅਮਰੋ ਪਤਨੀ ਨਿਰਮਲ ਸਿੰਘ ਉਮਰ 52 ਸਾਲ ਅਤੇ ਦੂਸਰੀ ਔਰਤ ਛੋਟੀ ਪਤਨੀ ਪ੍ਰੇਮ ਸਿੰਘ ਉਮਰ 35 ਸਾਲ ਗਸਤ ਦੌਰਾਨ 15 ਕਿਲੋ ਚੂਰਾ ਪੋਸਤ ਅਤੇ 30 ਗ੍ਰਾਂਮ ਸਮੈਕ ਸਮੇਤ ਗ੍ਰਿਫਤਾਰ ਕੀਤਾ ਉਨ੍ਹਾਂ ਨੇ ਦੱਸਿਆ ਕਿ ਉਕਤ ਔਰਤਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਗਈ ਹੈ ਅਤੇ ਹੋਰ ਕਾਰਵਾਈ ਲਈ ਤਫਤੀਸ਼ ਜਾਰੀ ਹੈ।
ਗ੍ਰਿਫਤਾਰ ਕੀਤੀਆਂ ਔਰਤਾਂ ਨੂੰ ਅਦਾਲਤ ਵਿਚ ਲਿਜਾਂਦੇ ਹੋਏ ਸੀ.ਆਈ.ਏ. ਸਟਾਫ ਨਾਭਾ ਦੇ ਮੁਲਾਜਮ।
Post a Comment