ਮਾਨਸਾ21 ਜਨਵਰੀ ( ਸਤੀਸਮਹਿਤਾ) ਮਾਨਸਾ ਦੇ ਨੇੜਲੇ ਪਿੰਡ ਬਣਾਂਵਾਲੀ ਵਿਖੇ ਵੇਦਾਂਤਾ ਗਰੁੱਪ ਤਲਵੰਡੀ ਸਾਬੋ ਪਾਵਰ ਲਿਮਟਿਡ ਕੰਪਨੀ ਵੱਲੋ ਲੇਬਰ ਕਾਲੌਨੀ ਵਿਖੇ ਆਦੇਸ਼ ਮੈਡੀਕਲ ਕਾਲਜ ਆਫ ਇੰਸਟੀਚਿਊਟ ਦੇ ਸਹਿਯੋਗ ਨਾਲ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆ ਕੰਪਨੀ ਦੀ ਪੀ ਆਰ ਓ ਮੈਡਮ ਪ੍ਰੀਤੀ ਰਾਂਵਤ ਨੇ ਦੱਸਿਆ ਕਿ ਕੰਪਨੀ ਵਲੋ ਇਲੈਟੀਕਲ, ਯਾਦ ਅਲੀ ਅਨਸਾਰੀ, ਲੋਆਇਡ ਕਲੋਨੀ ਦੇ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਜਿਨ•ਾਂ ਵਿੱਚ 113 ਮਰੀਜਾਂ ਦਾ ਚੈਕਅੱਪ ਕਰਕੇ ਦਵਾਈਆਂ ਦਿੱਤੀਆਂ ਗਈਆਂ, ਪਿਛਲੇ ਦਿਨੀ 6 ਜਨਵਰੀ ਨੂੰ ਪੀ ਸੀ ਟੀ ਐਲ ਤੇ ਆਈ ਪੀ ਡੀ ਸੀ ਚ 117 ਮਰੀਜਾਂ ਦਾ ਚੈਕਅੱਪ ਕੀਤਾ ਗਿਆ, ਉਨਾਂ ਦੱਸਿਆ ਕਿ ਆਉਣ ਵਾਲੀ 27 ਜਨਵਰੀ ਨੂੰ ਪਾਵਰਮੈਕ ਅਤੇ ਚੰਡੀ ਲੇਬਰ ਕਲੋਨੀ ਵਿਖੇ ਮੈਡੀਕਲ ਕੈਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਡਾਕਟਰ ਉਮੇਸ਼ ਜੈਨ ਨੇ ਮਰੀਜਾਂ ਦਾ ਬੜੀ ਬਾਰੀਕੀ ਨਾਲ ਚੈਕਅੱਪ ਕਰਕੇ ਦਵਾਈਆਂ ਮਹੁੱਈਆਂ ਕਰਵਾਈਆਂ। ਇਸ ਮੌਕੇ ਲੋਆਇਡ ਅਰਵਿੰਦ ਸਿੰਘ ਕੰਟਰੈਕਟਰ, ਗੁਰਪ੍ਰੀਤ ਸਿੰਘ, ਫਿਰੋਜ਼ ਆਲਮ ਅਤੇ ਡਾਕਟਰਾਂ ਦੇ ਸਟਾਫ ਵਿੱਚ ਹਰਭਗਵਾਨ ਸਿੰਘ ਮਹਿਰਾਜ ਆਦਿ ਸਟਾਫ ਹਾਜਰ ਸੀ।


Post a Comment