ਮਾਨਸਾ 21ਜਨਵਰੀ ( ) 21 ਜਨਵਰੀ 2013 ਨੂੰ ਬਲਾਕ ਖਿਆਲਾ ਕਲਾਂ ਅਧੀਨ ਪਿੰਡ ਖਿਆਲਾ ਕਲਾਂ ਵਿਖੇ ਪਲਸ ਪੋਲਿਓ ਮੂਹਿੰਮ ਦੇ ਦੂਸਰੇ ਦਿਨ ਡਾ. ਕੁਲਵੰਤ ਕੌਰ, ਡਿਪਟੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਚੰਡੀਗੜ੍ਰ ਵੱਲੋਂ ਝੁੱਗੀ ਝੋਪੜੀਆਂ ਤੇ ਰਹਿ ਰਹੇ ਬੱਚਿਆਂ ਨੂੰ ਚੈਕ ਕੀਤਾ ਗਿਆ ਅਤੇ ਤਸੱਲੀ ਪ੍ਰਗਟਾਈ ਗਈ,। ਇਸ ਸਮੇਂ ਉਨ•ਾਂ ਦੇ ਨਾਲ ਡਾ. ਸੁਰੇਸ਼ ਕੁਮਾਰ ਸਿੰਗਲਾ ਐਸ.ਐਮ.ਓ. ਖਿਆਲਾ ਅਤੇ ਸ਼੍ਰੀ ਚੰਦਰਕਾਂਤ ਫਾਰਮਾਸਿਸਟ ਸੁਪਰਵਾਈਜਰ ਪਲਸ ਪੋਲਿਓ ਅਤੇ ਸ਼੍ਰੀ ਦਰਸ਼ਨ ਸਿੰਘ ਬੀ.ਈ.ਈ. ਬਲਾਕ ਕੁਆਰਡੀਨੇਟਰ ਨਾਲ ਸਨ। ਡਾ. ਸੁਰੇਸ਼ ਕੁਮਾਰ ਸਿੰਗਲਾ ਸੀਨੀਅਰ ਮੈਡੀਕਲ ਅਫਸਰ ਖਿਆਲਾ ਕਲਾਂ ਨੇ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਬਲਾਕ ਅਧੀਨ 24348 ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਹੈ। ਇਸ ਬਲਾਕ ਵਿੱਚ 215 ਬੂਥ, 2 ਟ੍ਰਾਂਜਿਟ ਟੀਮਾਂ ਅਤੇ 3 ਮੋਬਾਇਲ ਟੀਮਾਂ ਬਣਾ ਕੇ ਘਰ ਘਰ ਜਾਕੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ।

Post a Comment