ਮਾਨਸਾ, 01 ਜਨਵਰੀ ( ) : ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ 2 ਅਤੇ 3 ਜਨਵਰੀ ਨੂੰ ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਵਿੱਚ ਸੰਗਤ ਦਰਸ਼ਨ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਰਾਹੁਲ ਨੇ ਕਿਹਾ ਕਿ ਲੋਕ ਸਭਾ ਮੈਂਬਰ 2 ਜਨਵਰੀ ਨੂੰ ਪਿੰਡ ਸਰਦੂਲੇਵਾਲਾ ਤੋਂ ਸੰਗਤ ਦਰਸ਼ਨ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪਿੰਡ ਟਿੱਬੀ ਹਰੀ ਸਿੰਘ , ਮੀਰਪੁਰ ਖੁਰਦ, ਮੀਰਪੁਰ ਕਲਾਂ, ਰਣਜੀਤਗੜ੍ਹ ਬਾਂਦਰਾ ਅਤੇ ਭਗਵਾਨਪੁਰ ਹੀਗਣਾਂ ਵਿਖੇ ਸੰਗਤ ਦਰਸ਼ਨ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਸਭਾ ਮੈਂਬਰ ਵੱਲੋਂ 3 ਜਨਵਰੀ ਨੂੰ ਪਿੰਡ ਆਦਮਕੇ ਤੋਂ ਸੰਗਤ ਦਰਸ਼ਨ ਸ਼ੁਰੂ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਪਿੰਡ ਚੋਟੀਆਂ, ਬਰਨ, ਹੀਰਕੇ, ਚੈਨੇਵਾਲਾ ਅਤੇ ਸਰਦੂਲਗੜ੍ਹ ਵਿਖੇ ਹੋਵੇਗਾ।
Post a Comment