ਕੋਟਕਪੂਰਾ /1ਚੁਨਵਰੀ/ ਜੇ.ਆਰ.ਅਸੋਕ/ਸਥਾਨਕ ਕੋਟਕਪੂਰਾ-ਮੋਗਾ ਮੁੱਖ ਮਾਰਗ ਤੇ ਸਥਿਤ ਫ਼ਨ ਪਲਾਜ਼ਾ ਤੋਂ ਅੱਗੇ ਬੀਤੀ ਰਾਤ ਪਿੰਡ ਪੰਜ ਗਰਾਈ ਕਲਾਂ ਵੱਲ ਨੂੰ ਜਾਂਦੀ ਇਕ ਕਾਰ ਅਚਾਨਕ ਸੜਕ ਪਾਸੇ ਲੱਗੇ ਦਰੱਖਤ ਨਾਲ ਜਾ ਟਕਰਾਈ ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਅਗਰਵਾਲ ਰਾਈਸ ਮਿੱਲਜ਼ ਦੇ ਮਾਲਕ ਮਹਿੰਦਰਪਾਲ (ਮਿੰਟਾ) ਪੁੱਤਰ ਦਿਵਾਨ ਚੰਦ ਉਮਰ ਕਰੀਬ 42 ਸਾਲ ਰਾਤ ਕਰੀਬ 12 ਵਜ਼ੇ ਆਪਣੀ ਕਾਰ ਤੇ ਸਵਾਰ ਹੋ ਕੇ ਮੋਗੇ ਵੱਲ ਨੂੰ ਜਾ ਰਿਹਾ ਸੀ ਕਿ ਅਚਾਨਕ ਗੱਡੀ ਦੇ ਬੇਕਾਬੂ ਹੋਣ ਕਾਰਨ ਸੜਕ ਕਿਨਾਰੇ ਲੱਗੇ ਇਕ ਦਰੱਖਤ ਨਾਲ ਜਾ ਟਕਰਾਈ । ਜਿਸ ਦੌਰਾਨ ਉਸ ਦੀ ਮੌਕੇ ਤੇ ਮੌਤ ਹੋ ਗਈ । ਘਟਨਾ ਸਥਾਨ ਤੇ ਜਾ ਕੇ ਵੇਖਿਆਂ ਤਾਂ ਕਾਰ ਪੂਰੀ ਤਰ•ਾਂ ਟੁੱਟ ਚੁੱਕੀ ਸੀ । ਪੁਲਸ ਚੌਂਕੀ ਪੰਜਗਰਾਈ ਕਲਾਂ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ । ਅੱਜ ਸਥਾਨਕ ਕੋਟਕਪੂਰਾ ਦੇ ਰਾਮਬਾਗ ਵਿਖੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ । ਇਸ ਮੌਕੇ, ਨਗਰ ਕੌਂਸਲ ਪ੍ਰਧਾਨ ਬੀਬੀ ਪਰਮਜੀਤ ਕੌਰ ਢਿਲੋ, ਕਾਂਗਰਸ ਬਲਾਕ ਦੇ ਜ਼ਿਲ•ਾ ਪ੍ਰਧਾਨ ਪ੍ਰਦੀਪ ਕੁਮਾਰ ਕੁੱਕੀ ਚੌਪੜਾ, ਰੋਜ਼ੀ ਸ਼ਰਮਾ, ਆੜਤੀਆ ਐਸੋਸੀਏਸ਼ਨ ਪ੍ਰਧਾਨ ਮੋਹਣ ਸਿੰਘ ਮੱਤਾ, ਕਾਂਗਰਸੀ ਆਗੂ ਮੋਹਣ ਲਾਲ ਪਲਤਾ, ਕਾਲਾ ਗਰੋਵਰ, ਸੋਹਣ ਸਿੰਘ ਆੜਤੀ, ਉਮਕਾਰ ਗੋਇਲ, ਲਖਵੰਤ ਮਹਾਸ਼ਾ, ਰਕੇਸ਼ਵਰ ਬਰਾੜ ਮੁਕਤਸਰ, ਧਰਮਿੰਦਰ ਸਿੰਘ-ਸੁਖਦੇਵ ਸਿੰਘ ਆੜਤੀ, ਜਗਸੀਰ ਸਿੰਘ ਢਿਲੋ, ਸ਼ਾਮ ਸੁੰਦਰ ਅਗਰਵਾਲ ਸਮੇਤ ਸਮੂਹ ਅਗਰਵਾਲ ਸਭਾ ਦੇ ਮੈਂਬਰਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ । ਇੱਥੇ ਦੱਸਣਯੋਗ ਹੈ ਕਿ ਮ੍ਰਿਤਕ ਵਿਅਕਤੀ ਕੇਵਲ ਕਿਸ਼ਨ ਬਾਂਸਲ ਸਾਬਕਾ ਕੌਂਸਲਰ ਦਾ ਭਤੀਜਾ ਸੀ । ਇਸ ਦੁੱਖਦਾਈ ਸਮਾਚਾਰ ਪ੍ਰਾਪਤ ਹੋਣ ਤੇ ਸ਼ਹਿਰ ਵਿਚ ਸੋਗ ਦੀ ਲਹਿਰ ਦੋੜ ਗਈ ।
Post a Comment