ਝੁਨੀਰ23 ਜਨਵਰੀ(ਮਨਿੰਦਰ ਸਿੰਘ ਦਾਨੇਵਾਲੀਆ) ਰਾਸ਼ਟਰੀਆ ਬਹੁਜਨ ਹਿੱਤ ਪਾਰਟੀ ਇਕ ਜ਼ਰੂਰੀ ਮੀਟਿੰਗ ਸਟੇਟ ਆਗੂ ਗਿਆਨ ਚੰਦ ਖੁਰਾਣਾ ਦੀ ਪ੍ਰਧਾਨਗੀ ਹੇਠ ਕਸਬਾ ਝੁਨੀਰ ਵਿਖੇ ਹਾਂਡੀ ਰੈਸਟੋਰੈਂਟ ਵਿਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਰੋਹਤਾਸ ਕਸਯਪ ਨੇ ਕਿਹਾ ਕਿ ਪਾਰਟੀ ਆਪਣਾ ਜਥੇਬੰਦਕ ਢਾਂਚਾ ਪੰਜਾਬ ਵਿਚ ਸਥਾਪਿਤ ਕਰੇਗੀ ਅਤੇ ਵਖੋ-ਵੱਖ ਜ਼ਿਲਿਆਂ ਅਤੇ ਪਿੰਡਾਂ ਵਿਚ ਇਕਾਈਆਂ ਕਾਇਮ ਕੀਤੀਆਂ ਜਾਣਗੀਆਂ ਅਤੇ ਗਰੀਬ ਵਰਗ ਨੂੰ ਉਹਨਾਂ ਦੇ ਹੱਕ ਦਿਵਾਉਣ ਲਈ ਸਰਕਾਰ ਨਾਲ ਤਿੱਖਾ ਸੰਘਰਸ਼ ਕੀਤਾ ਜਾਵੇਗਾ ।ਸਟੇਟ ਪ੍ਰਧਾਨ ਗਿਆਨ ਚੰਦ ਖੁਰਾਣਾ ਨੇ ਵੀ ਪਾਰਟੀ ਨੂੰ ਪੰਜਾਬ ਵਿਚ ਵਡੀ ਪੱਧਰ ਤੇ ਜਥੇਬੰਦ ਕਰਨ ਦੀ ਗੱਲ ਆਖੀ ਪਾਰਟੀ ਆਗੂਆਂ ਪ੍ਰਵੀਨ ਕੁਮਾਰ ਜਾਂਗੜਾ ,ਕਪਿਲ ਸ਼ਰਮਾ ,ਕਪਿਲ ਔਰੜਾ ਨੇ ਵੀ ਅਪਣੇ ਵਿਚਾਰ ਪੇਸ਼ ਕੀਤੇ ਉਹਨਾਂ ਕਿਹਾ ਕਿ ਪਾਰਟੀ ਪੂਰੇ ਪੰਜਾਬ ਵਿਚ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਅਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇਗੀ ਇਸ ਮੌਕੇ ਤੇ ਹਾਜ਼ਿਰ ਨਾਇਬ ਸਿੰਘ ਖਨਾਲੀਆ,ਜਗਰੂਪ ਸਿੰਘ ਮਾਖੇਵਾਲਾ ,ਪਰਮਿੰਦਰ ਸ਼ਰਮਾ,ਗੁਰਵਿੰਦਰ ਮਾਖਾ,ਪ੍ਰਧਾਨ ਬਲਦੇਵ ਸਿੰਘ,ਅਜੈਬ ਸਿੰਘ ਤੇ ਕਾਲਾ ਬਿੱਲੀ ਆਦਿ ਮੌਜ਼ੂਦ ਸਨ ।

Post a Comment