ਸੰਗਰੂਰ, 27 ਜਨਵਰੀ, 2013/ਸੂਰਜ ਭਾਨ ਗੋਇਲ/ ਇਥੇ ਕੌਲਾ ਪਾਰਕ ਵਿਖੇ ਗਣਤੰਤਰ ਦਿਵਸ ਦੇ ਮੌਕੇ ’ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ, ਸਮਾਜਿਕ ਜਥੇਬੰਦੀਆਂ, ਟਰੇਡ ਯੂਨੀਅਨਾਂ ਵੱਲੋਂ ਸਾਂਝੀ ਕਾਨਫਰੰਸ ਕੀਤੀ ਗਈ। ਜਿਸ ਵਿੱਚ ਪੰਜਾਬ ਭਰ ਦੇ ਸਰਗਰਮ ਆਗੂਆਂ ਨੇ ਸਮੂਲੀਅਤ ਕੀਤੀ। ਕਾਨਫਰੰਸ ਵਿੱਚ ਐਲਾਨ ਕੀਤਾ ਗਿਆ ਕਿ ਪੰਜਾਬ ਵਿੱਚ ਪਿੰਡ ਬਚਾਉ ਮੁਹਿੰਮ ਵਿੱਢਕੇ ਲੋਕਾਂ ਨੂੰ ਜਾਗ੍ਰਿਤ ਕਰਕੇ ਲਾਮਬੰਦ ਕੀਤਾ ਜਾਵੇਗਾ। ਜਿਲ•ਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਪੰਚਾਇਤਾਂ ਦੀਆਂ ਚੋਣਾਂ ਵਿੱਚ ਲੋਕਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਜਾਵੇਗਾ। ਲੋਕਾਂ ਨੂੰ ਪਿੰਡਾਂ ਦੀਆਂ ਧੜੇਬੰਦੀਆਂ ਤੋਂ ਉਪਰ ਉੱਠਕੇ, ਗ੍ਰਾਮ ਸਭਾਵਾਂ ਨੂੰ ਮਿਲੇ ਹੱਕਾਂ ਨੂੰ ਲਾਗੂ ਕਰਵਾਉਣ ਅਤੇ ਚੋਣਾਂ ਵਿੱਚ ਨਸ਼ੇ ਵਰਤਾਉਣ ਵਾਲਿਆਂ ਦਾ ਵਿਰੋਧ ਕਰਕੇ ਚੰਗੇ ਲੋਕਾਂ ਨੂੰ ਅੱਗੇ ਲਿਆਉਣ ਦਾ ਉਪਰਾਲਾ ਕੀਤਾ ਜਾਵੇਗਾ, ਤਾਂ ਜੋ ਮੌਜ਼ੂਦਾ ਰਾਜਨੀਤੀ ਨੂੰ ਤਬਦੀਲ ਕੀਤਾ ਜਾਵੇ। ਇਸ ਸਾਂਝੀ ਕਾਨਫਰੰਸ ਵਿੱਚ ਬੀ ਕੇ ਯੂ ਏਕਤਾ, ਸਿੱਧੂਪੁਰ, ਪੰਚਾਇਤ ਯੂਨੀਅਨ ਪੰਜਾਬ, ਆਈ ਡੀ ਪੀ, ਸੀ ਪੀ ਆਈ ਲਿਬਰੇਸ਼ਨ, ਪੰਚਾਇਤੀ ਰਾਜ ਜੇ ਈ ਐਸੋਸੀਏਸ਼ਨ ਪੰਜਾਬ, ਪੰਜਾਬ ਸੇਵਾ ਦਲ, ਭਾਰਤੀ ਗਿਆਨ ਵਿਗਿਆਨ ਸੰਮਤੀ, ਆਮ ਆਦਮੀ ਪਾਰਟੀ ਅਤੇ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੇ ਵਰਕਰਾਂ ਨੇ ਸਮੂਲੀਅਤ ਕੀਤੀ।ਕਾਨਫਰੰਸ ਵਿੱਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਪਿਸ਼ੌਰਾ ਸਿੰਘ ਸਿੱਧੂਪੁਰ, ਹਰਮਿੰਦਰ ਸਿੰਘ ਮਾਵੀ, ਕਰਨੈਲ ਸਿੰਘ ਜਖੇਪਲ, ਸੁਖਦਰਸ਼ਨ ਨੱਤ, ਡਾਕਟਰ ਪਿਆਰੇ ਲਾਲ ਗਰਗ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਲੋਕਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਮਿਲੇ ਹੱਕ ਲਾਗੂ ਨਾ ਹੋਣ ਕਾਰਨ ਪੰਜਾਬ ਲਗਾਤਾਰ ਪਛੜੇ ਹਨ, ਸੱਤਾ ਤੇ ਕਾਬਜ ਪਾਰਟੀਆਂ ਅਤੇ ਅਫਸਰਸਾਹੀ ਨੇ ਨਿੱਜੀ ਹਿੱਤਾਂ ਲਈ ਪਿੰਡਾਂ ਦੇ ਚੁਣੇ ਨੁਮਾਇੰਦਿਆਂ ਨੂੰ ਅਜਾਦ ਰੂਪ ਵਿੱਚ ਕੰਮ ਹੀ ਨਹੀਂ ਕਰਨ ਦਿੱਤਾ। ਸਥਾਨਕ ਸਰਕਾਰਾਂ ਦੀ ਬਹੁਤ ਹੀ ਸਕਤੀਸ਼ਾਲੀ ਗ੍ਰਾਮ ਸਭਾ ਨੂੰ ਮਿਲੇ ਹੱਕਾਂ ਨੂੰ ਕਦੇ ਵੀ ਲਾਗੂ ਨਹੀਂ ਹੋਣ ਦਿੱਤਾ ਗਿਆ। ਸਗੋਂ ਲੋਕਾਂ ਨੂੰ ਧੜੇਬੰਦੀਆਂ ਵਿੱਚ ਵੰਡਕੇ ਹਰ ਚੋਣ ਵਿੱਚ ਧਨ, ਨਸ਼ੇ ਅਤੇ ਬਾਹੂਬਲ ਦੀ ਵਰਤੋਂ ਕਰਕੇ ਪਿੰਡਾਂ ਦੀ ਹਰ ਪੱਖ ਤੋਂ ਬਰਬਾਦੀ ਕੀਤੀ ਹੈ। ਇਸ ਲਈ ਅੱਜ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਪਿੰਡਾਂ ਨੂੰ ਬਚਾਉਣਾਂ ਜ਼ਰੂਰੀ ਬਣ ਗਿਆ ਹੈ। ਇਸ ਲਈ ਪੰਜਾਬ ਵਿੱਚ ਸਾਂਝੇ ਰੂਪ ਪਿੰਡ ਬਚਾਉ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਦੇ ਤਹਿਤ ਲੋਕਾਂ ਨੂੰ ਗ੍ਰਾਮ ਸਭਾ ਨੂੰ ਮਿਲੇ ਹੱਕਾਂ, ਪੰਚਾਇਤੀ ਰਾਜ ਸੰਸਥਾਵਾਂ ਨੂੰ ਮਿਲੇ ਹੱਕਾਂ ਨੂੰ ਲਾਗੂ ਕਰਵਾਉਣ ਲਈ ਲੋਕਾਂ ਨੂੰ ਜਾਗ੍ਰਿਤ ਕਰਕੇ ਲਾਮਬੰਦ ਕੀਤਾ ਜਾਵੇਗਾ। ਪੰਚਾਇਤੀ ਰਾਜ ਸੰਸਥਾਵਾਂ ਦੀਆਂ ਮਈ 2013 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਨਸ਼ੇ ਵੰਡਣ ਵਾਲੇ ਲੋਕਾਂ ਦਾ ਬਾਇਕਾਟ ਕਰਕੇ ਚੰਗੇ ਲੋਕਾਂ ਨੂੰ ਅੱਗੇ ਲਿਆਂਦਾ ਜਾਵੇਗਾ। ਜਿਲ•ੇ ਪੱਧਰ, ਬਲਾਕ ਪੱਧਰ ਅਤੇ ਪਿੰਡ ਦੇ ਪੱਧਰ ’ਤੇ ਜਨਤਿਕ ਮੀਟਿੰਗਾਂ, ਰੈਲੀਆਂ ਕਰਕੇ ਲੋਕਾਂ ਨੂੰ ਜਥੇਬੰਦ ਕੀਤਾ ਜਾਵੇਗਾ।ਦਰਸਨ ਸਿੰਘ ਧਨੇਠਾ, ਡਾਕਟਰ ਏ ਐਸ ਮਾਨ, ਹਰਬੰਸ ਮਾਂਗਟ, ਮਾਲਵਿੰਦਰ ਸਿੰਘ ਮਾਲੀ, ਹਮੀਰ ਸਿੰਘ, ਹਰਜਿੰਦਰ ਕੌਰ ਲੋਪੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਵਿੱਚ ਪਿੰਡ ਦੀ ਭਲਾਈ ਨੂੰ ਮੁੱਖ ਰੱਖਕੇ , ਕਿਰਦਾਰ ਅਤੇ ਸਮਰਪਣ ਦੀ ਭਾਵਨਾ ਵਾਲੇ ਲੋਕਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ। ਪੈਸਾ ਅਤੇ ਨਸ਼ੇ ਵੰਡਣ ਵਾਲੇ ਉਮੀਦਵਾਰਾਂ ਦਾ ਸਖਤੀ ਨਾਲ ਬਾਇਕਾਟ ਕੀਤਾ ਜਾਵੇ। ਆਗੂਆਂ ਨੇ ਅੱਗੇ ਬੋਲਦਿਆਂ ਕਿਹਾ ਕਿ ਕਾਨੂੰਨ ਅਨੁਸਾਰ ਪੰਜਾਬ ਦੇ ਬਜਟ ਦਾ ਤੀਜਾ ਹਿੱਸਾ ਸਿੱਧਾ ਖਾਤਿਆਂ ਵਿੱਚ ਭੇਜਿਆ ਜਾਵੇ ਅਤੇ ਪਿੰਡਾਂ ਨਾਲ ਸੰਬੰਧਿਤ ਸਾਰੇ ਵਿੱਤੀ ਅਤੇ ਪ੍ਰਸ਼ਾਸ਼ਕੀ ਅਧਿਕਾਰ ਵੀ ਪੰਚਾਇਤਾਂ ਨੂੰ ਦਿੱਤੇ ਜਾਣ। ਨਿਕੰਮੇ ਤੇ ਪਿੰਡਾਂ ਦੀ ਭਲਾਈ ਤੋਂ ਬੇਮੁੱਖ ਹੋਏ ਸਰਪੰਚਾਂ ਨੂੰ ਹਟਾਉਣ ਦਾ ਖੋਹਿਆ ਅਧਿਕਾਰ ਮੁੜ ਲੋਕਾਂ ਨੂੰ ਦਿੱਤਾ ਜਾਵੇ। ਹਰ ਪਿੰਡ ਲਈ ਇੱਕ ਪੰਚਾਇਤ ਸਕੱਤਰ ਤੇ ਲੋੜ ਅਨੁਸਾਰ ਜੇ ਈ ਦੀ ਨਿਯੁਕਤੀ ਯਕੀਨੀ ਬਣਾਈ ਜਾਵੇ। ਪੰਚਾਂ ਸਰਪੰਚਾਂ ਲਈ ਵਿਧਾਇਕਾਂ ਤੇ ਐਮ ਪੀ ਦੀ ਤਰ•ਾਂ ਤਨਖਾਹਾਂ ਅਤੇ ਖਰਚੇ ਦਿੱਤੇ ਜਾਣ। ਕਾਨਫਰੰਸ ਦੇ ਅਖੀਰ ਵਿੱਚ ਐਲਾਨ ਕੀਤਾ ਗਿਆ ਕਿ ਜਿਲ•ਾਂ ਪੱਧਰ ’ਤੇ ਸਾਂਝੀਆਂ ਕਾਨਫਰੰਸ ਕਰਨ ਦਾ ਪ੍ਰੋਗਰਾਮ ਵੀ ਬਣਾਇਆ ਗਿਆ ਹੈ। ਇਸ ਮੌਕੇ ਪਰਮਜੀਤ ਕੌਰ ਨਰਾਇਣਗੜ•, ਕੁਲਵਿੰਦਰ ਕੌਰ ਗਹਿਲਾਂ, ਕਾਕਾ ਸਿੰਘ, ਬਚਨ ਸਿੰਘ, ਹਰਭਗਵਾਨ ਭੀਖੀ, ਗੁਰਚਰਨ ਸਿੰਘ ਰੰਗਿਆਨਾ, ਪਰਮਜੀਤ ਕੌਰ ਔਜਲਾ, ਸੀ ਪੀ ਆਈ ਦੇ ਹਰਦੇਵ ਸਿੰਘ ਬਖਸੀਵਾਲਾ, ਗੁਰਮੀਤ ਸਿੰਘ ਥੂਹੀ, ਪ੍ਰੀਤਮ ਸਿੰਘ ਫਾਜਿਲਕਾ, ਮਾਸਟਰ ਲੱਖਾ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Post a Comment