ਸੰਗਰੂਰ, 28 ਜਨਵਰੀ (ਸੂਰਜ ਭਾਨ ਗੋਇਲ)-ਐਮ.ਐਂਡ.ਐਮ. ਐਜੂਕੇਸ਼ਨਲ ਸੰਸਥਾ ਵੱਲੋਂ ਪਿੰਡ ਨਾਗਰੀ ਸਥਿਤ ਕੈਂਪਸ ਵਿਖੇ 64ਵਾਂ ਗਣਤੰਤਰਤਾ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪਦਮ ਭੂਸ਼ਨ ਪ੍ਰਾਪਤ ਡਾ.ਡੀ.ਆਰ. ਮਹਿਤਾ ਸਾਬਕਾ ਡਾਇਰੈਕਟਰ ਗਵਰਨਰ ਰਿਜ਼ਰਵ ਬੈਂਕ ਆਫ਼ ਇੰਡੀਆ ਕਮ ਚੇਅਰਮੈਨ ਸੇਬੀ ਨੇ ਸ਼ਿਰਕਤ ਕੀਤੀ। ਜਦਕਿ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਅਤੇ ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਸੰਸਥਾ ਵੱਲੋਂ ਬਹੁਤ ਹੀ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਏ ਗਏ ਇਸ ਸਮਾਗਮ ਦੌਰਾਨ ਡਾ. ਡੀ.ਆਰ. ਮਹਿਤਾ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਿਭਾਈ। ਉਨ•ਾਂ ਗਣਤੰਤਰ ਦਿਵਸ ਦੀ ਸਮੂਹ ਹਾਜ਼ਰੀਨ ਨੂੰ ਵਧਾਈ ਦਿੰਦਿਆਂ ਦੇਸ਼ ਦੀ ਅਜ਼ਾਦੀ ਅੰਦਰ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸੂਰਬੀਰਾਂ ਨੂੰ ਕੋਟਿ ਕੋਟਿ ਪ੍ਰਣਾਮ ਕੀਤਾ। ਉਨ•ਾਂ ਕਿਹਾ ਸਾਨੂੰ ਦੇਸ਼ ਦੀ ਅਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦੇਣ ਵਾਲੇ ਉਹਨਾਂ ਮਹਾਨ ਯੋਧਿਆਂ ਦੇ ਪਾਏ ਪੂਰਨਿਆਂ ’ਤੇ ਚੱਲਣਾ ਚਾਹੀਦਾ ਹੈ। ਸ੍ਰੀ ਮਨੋਜ ਸਿੰਗਲ (ਚੇਅਰਮੈਨ) ਨੇ ਦੱਸਿਆ ਕਿ ਸਕੂਲ ਕੈਂਪਸ ਸਾਲ 2005 ਵਿੱਚ ਪੰਜਾਬ ਦੇ ਖੁਸ਼ਹਾਲ ਜ਼ਿਲ•ੇ ਸੰਗਰੂਰ ਦੇ ਪੇਂਡੂ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਦੇ ਮਕਸਦ ਨਾਲ 22 ਏਕੜ ਵਿੱਚ ਸਥਾਪਿਤ ਕੀਤਾ ਗਿਆ ਸੀ। ਉਨ•ਾਂ ਦੱਸਿਆ ਕਿ ਸਕੂਲ ਸੰਸਥਾਂ ਵੱਲੋਂ ਵਿਦਿਆਰਥੀਆਂ ਨੂੰ ਨੈਤਿਕ ਅਤੇ ਸਭਿਆਚਾਰਕ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਉਨ•ਾਂ ਦੇ ਸਰਵਪੱਖੀ ਵਿਅਕਤੀਤਵ ’ਤੇ ਜ਼ੋਰ ਦਿੱਤਾ ਜਾਂਦਾ ਹੈ।


Post a Comment