ਮੌੜ ਮੰਡੀ (ਹੈਪੀ ਜਿੰਦਲ) ਮੌੜ ਮੰਡੀ ਦੇ ਸੰਤ ਫਤਿਹ ਸਿੰਘ ਕਾਨਵੈਟ ਸਕੂਲ ਵਿੱਚ ਇੰਡੀਅਨ ਆਇਲ ਕੰਪਨੀ ਵੱਲੋ ਬੱਚਿਆਂ ਨੂੰ ਇੱਕ ਮੈਜਿਕ ਸ਼ੋਅ ਰਾਹੀ ਘਰਾਂ ਵਿੱਚ ਵਰਤੀ ਜਾ ਰਹੀ ਰਸੋਈ ਗੈਸ ਦੇ ਗੁਣ ਔਗੁਣ ਬਾਰੇ ਜਾਣਕਾਰੀ ਕੀਤੀ, ਉਸ ਦੀ ਸਹੀ ਵਰਤੋ ਬਾਰੇ ਚਾਨਣਾ ਅਤੇ ਐਮਰਜੈਸੀ ਦੀ ਹਾਲਤ ਵਿੱਚ ਬਚਾਓ ਸੰਬੰਧੀ ਵੀ ਜਾਗਰੁਕ ਕੀਤਾ। ਇਸ ਤੋ ਇਲਾਵਾ ਜਿੰਨ੍ਹਾਂ ਬੱਚਿਆਂ ਨੂੰ ਰਸੋਈ ਗੈਸ ਦੇ ਗੁਣਾਂ ਬਾਰੇ ਜਾਣਕਾਰੀ ਸੀ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਅਮਾਨਤ ਗੈਸ ਏਜੰਸੀ ਮੌੜ ਵੱਲੋ ਸ਼੍ਰੀ ਸੁਰਿੰਦਰ ਕੁਮਾਰ ਅਤੇ ਮੌੜ ਗੈਸ ਏਜੰਸੀ ਵੱਲੋ ਸ਼੍ਰੀ ਰਾਜਿੰਦਰ ਕੁਮਾਰ, ਕੰਪਨੀ ਅਧਿਕਾਰੀਆ ਤੋ ਇਲਾਵਾ ਸਕੂਲ ਸਟਾਫ ਦੇ ਚੇਅਰਮੈਨ ਡਾ: ਸਵਰਨ ਪ੍ਰਕਾਸ਼, ਵਾਇਸ ਪ੍ਰਿੰਸੀਪਲ ਜਸਵਿੰਦਰ ਕੌਰ, ਬਿਕਰਮਜੀਤ ਸਿੰਘ, ਪੂਜਾ ਗੁਪਤਾ, ਪੁਜਾ ਗਰਗ, ਪੁਨੀਤ ਕੌਰ, ਰੁਪਿੰਦਰ ਕੌਰ,ਰਜਨੀ ਸ਼ਰਮਾ, ਕਿਰਨਜੀਤ ਕੌਰ, ਪਰਮਜੀਤ ਕੋਰ ਆਦਿ ਮੌਜੂਦ ਸਨ
Post a Comment