ਹੁਸ਼ਿਆਰਪੁਰ :- ਏ.ਡੀ.ਸੀ. (ਵਿਕਾਸ) ਕਮ ਸਿਵਲ ਡਿਫੈਂਸ ਕੰਟਰੋਲਰ ਸ. ਹਰਮਿੰਦਰ ਸਿੰਘ ਜੀ ਦੇ ਨਿਰਦੇਸ਼ਾਂ ਤੇ ਸਿਵਲ ਡਿਫੈਂਸ ਵਲੋਂ ਪਲਸ ਪੋਲੀਓ ਮੁਹਿੰਮ ਦੇ ਤਹਿਤ ਸਿਵਲ ਡਿਫੈਂਸ ਦੇ ਵਲੰਟ੍ਰੀਆਂ ਵੱਲੋਂ ਅਲਗ ਅਲਗ ਬੂਥਾਂ ਤੇ ਆਪਣੇ ਕਰਤਵਾਂ ਦਾ ਪਾਲਣ ਕਰਦੇ ਹੋਏ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਜੀਵਨ ਰਕਸ਼ਾ ਬੂੰਦਾ ਪਿਲਾਈਆਂ। ਇਸ ਮੌਕੇ ਤੇ ਚੀਫ ਵਾਰਡਨ ਸ਼੍ਰੀ ਲੋਕੇਸ਼ ਪੁਰੀ ਨੇ ਦੱਸਿਆ ਕਿ ਸਿਵਲ ਡਿਫੈਂਸ ਦੇ ਵਲੰਟ੍ਰੀਆਂ ਦੁਆਰਾ ਪਲਸ ਪੋਲੀਓ ਦੇ ਮੁਹੰਮ ਤੇ ਵਿਸੇਸ਼ ਯੋਗਦਾਨ ਦਿੱਤਾ ਜਾਂਦਾ ਹੈ। ਵਲੰਟ੍ਰੀਆਂ ਦੁਆਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਬੂਥ ਤੇ ਸਤਰਕਤਾ ਨਾਲ ਡੀਊਟੀ ਨਿਭਾਈ ਜਾਂਦੀ ਹੈ, ਵਲੰਟ੍ਰੀਆਂ ਦੁਆਰਾ ਬੱਸਾਂ ਅਤੇ ਕਾਰਾਂ ਵਿੱਚ ਸਫਰ ਕਰਨੇ ਵਾਲੇ ਨਾਗਰਿਕਾਂ ਨੂੰ ਇਸ ਦੇ ਪ੍ਰਤੀ ਜਾਗਰੁਕ ਕੀਤਾ ਜਾਂਦਾ ਹੈ ਤਾਂ ਕਿ ਕੋਈ ਵੀ ਬੱਚਾ ਪੋਲੀਓ ਰਕਸ਼ਕ ਬੂਦਾਂ ਤੋਂ ਵਾਝਾਂ ਨਾ ਰਹ ਸਕੇ। ਇਸ ਮੌਕੇ ਤੇ ਸ਼ਾਦੀ ਲਾਲ ਡਿਪੁਟੀ ਚੀਫ ਵਾਰਡਨ, ਹਿਤੇਸ਼ ਪੁਰੀ ਡਵਿਜ਼ਨਲ ਵਰਡਨ, ਬੀ.ਐਮ. ਕੌਸ਼ਲ, ਮਨਜੀਤਪਾਲ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਵਿਕਾਸ ਜੈਨ, ਉਮੇਸ਼ ਕੁਮਾਰ ਅਤੇ ਹੋਰ ਸਾਰੇ ਵਲੰਟੀਅਰ ਉਪਸਥਿਤ ਰਹੇ।
Post a Comment