ਛੋਟੀਆਂ ਬੱਚੀਆਂ ਨਾਲ ਹੋ ਰਹੇ ਜਬਰ ਜਨਾਹ ਤੇ ਚਿੰਤਾਂ ਦਾ ਪ੍ਰਗਟਾਵਾ

Tuesday, January 22, 20130 comments


ਨਾਭਾ, 22 ਜਨਵਰੀ (ਜਸਬੀਰ ਸਿੰਘ ਸੇਠੀ)-ਪੰਜਾਬ ਸਟੇਟ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਵੱਲੋਂ ਨਹਿਰੀ ਵਿਸ਼ਰਾਮ ਰੋਹਟੀ ਪੁਲ ਨਾਭਾ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਹੋਈਆਂ ਵਿਚਾਰਾਂ ਦੇਸ਼ ਅਤੇ ਖਾਸ ਕਰਕੇ ਜਿਲ੍ਹਾ ਪਟਿਆਲਾ ਦੇ ਪਿੰਡ ਬਾਦਸ਼ਾਹਪੁਰ ਅਤੇ ਪੰਜਾਬ ਵਿਚ ਵਾਪਰ ਰਹੇ ਜਬਰ ਜਨਾਹ ਦੇ ਦੁਖਾਂਤਾਂ ਤੋਂ ਪੂਰਾ ਪੰਜਾਬ ਚਿੰਤਿਤ ਹੈ। ਇਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਪੜਨ/ਕੋਰਸ ਕਰਨ ਜਾਂਦੀਆਂ ਨੌਜਵਾਨ ਲੜਕੀਆਂ ਦੀ ਜਿੰਦਗੀ ਤੋਂ ਮਾਪੇ ਡਾਢੇ ਪ੍ਰੇਸ਼ਾਨ ਹਨ ਅਤੇ ਖਾਸ ਕਰਕੇ ਛੋਟੀਆਂ ਬੱਚੀਆਂ ਦੇ ਮਾਤਾ-ਪਿਤਾ ਬਹੁਤ ਜਿਆਦਾ ਪ੍ਰੇਸ਼ਾਨ ਹਨ। ਬੱਚੀਆਂ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਹੱਤਿਆ ਕਰ ਦੇਣੀ ਬੜੇ ਹੀ ਦੁੱਖ ਦੀ ਗੱਲ ਹੈ। ਜਿੱਥੇ ਦਿੱਲੀ ਦੇਸ਼ ਦੀ ਰਾਜਧਾਨੀ ਵਿਚ ਇੰਨੀ ਵੱਡੀ ਜਬਰ ਜਨਾਹ ਦੀ ਘਟਨਾ ਵਾਪਰੀ ਹੈ ਉਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਉਸਤੋਂ ਬਾਅਦ ਵੀ ਕਈ ਘਟਨਾਵਾਂ ਪੰਜਾਬ ਵਿਚ ਵਾਪਰ ਚੁੱਕੀਆਂ ਹਨ ਜੋ ਕਿ ਬੜਾ ਹੀ ਚਿੰਤਾਂ ਦਾ ਵਿਸ਼ਾ ਹੈ। ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਪੁਲਿਸ ਨੂੰ ਸਖਤ ਆਦੇਸ਼ ਦਿੱਤੇ ਹਨ ਉ¤ਥੇ ਪੰਜਾਬ ਦੀ ਜਨਤਾ ਨੂੰ ਵੀ ਇੱਕਜੁੱਟ ਹੋ ਕੇ ਬੱਚੀਆਂ ਨਾਲ ਹੋ ਰਹੇ ਜਬਰ ਜਨਾਹ ਰੋਕਣ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਸਹਿਯੋਗ ਦੇਣ ਨਾਲ ਹੀ ਇਨ੍ਹਾਂ ਜੁਲਮਾਂ ਤੇ ਰੋਕ ਲੱਗ ਸਕਦੀ ਹੈ। ਮਾਸੂਮ ਬੱਚੀਆਂ ਨਾਲ ਹੋ ਰਹੇ ਜੁਲਮਾਂ ਦੀ ਪੰਜਾਬ ਸਟੇਟ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਘੌਰ ਨਿੰਦਿਆ ਕਰਦੀ ਹੈ।  ਸਭਾ ਨੇ ਪੂਰੇ ਪੰਜਾਬ ਦੇ ਆਪਣੀ ਜਥੇਬੰਦੀ ਦੇ ਮੈਂਬਰ ਗ੍ਰੰਥੀ ਸਿੰਘਾਂ ਨੂੰ ਹਦਾਇਤਾਂ ਜਾਰੀ ਕੀਤੀ ਗਈਆਂ ਹਨ, ਕੋਈ ਵੀ ਗ੍ਰੰਥੀ ਸਭਾ ਕਿਸੇ ਵੀ ਕਰਾਇਮ ਵਿਚ ਦੋਸ਼ੀ ਪਾਇਆ ਗਿਆ ਤਾਂ ਜਥੇਬੰਦੀ ਵੱਲੋਂ ਉਸ ਗ੍ਰੰਥੀ ਸਿੰਘ ਦੇ ਖਿਲਾਫ ਬਣਦੀ ਧਾਰਮਿਕ ਕਾਰਵਾਈ ਕਰਕੇ ਤਨਖਾਈਆ ਕਰਾਰ ਦਿੱਤਾ ਜਾਵੇਗਾ। ਇਸ ਮੀਟਿੰਗ ਦੀ ਅਗਵਾਈ ਜਥੇਬੰਦੀ ਦੇ ਪ੍ਰਮੁੱਖ ਆਗੂ ਜਥੇਦਾਰ ਬਲਜਿੰਦਰ ਸਿੰਘ ਬਾਲਪੁਰ ਨੇ ਕੀਤੀ ਅਤੇ ਸਾਰੇ ਸੀਨੀਅਰ ਆਗੂ ਮੌਜੂਦ ਸਨ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਚੌਧਰੀਮਾਜਰਾ ਹਲਕਾ ਪ੍ਰਧਾਨ ਨਾਭਾ, ਜਿਲ੍ਹਾ ਜਥੇਦਾਰ ਬਲਦੇਵ ਸਿੰਘ ਰੋੜੇਵਾਲ, ਡਾ. ਹਰਬੰਸ ਸਿੰਘ ਅਲੌਹਰਾਂ, ਭਾਈ ਹੰਸਾ ਸਿੰਘ ਹਰੀਦਾਸ ਕਲੋਨੀ ਨਾਭਾ, ਭਾਈ ਸੁਖਦੇਵ ਸਿੰਘ ਨਾਭਾ, ਭਾਈ ਗੁਰਮੀਤ ਸਿੰਘ ਲਾਡੀ ਜੱਟਾ ਬਾਂਸ ਨਾਭਾ, ਭਾਈ ਬਲਵੀਰ ਸਿੰਘ ਮੁਸਲਮਾਨੀ ਖੇੜੀ, ਹਰਵਿੰਦਰ ਸਿੰਘ ਨਰੜੂ, ਬਾਬਾ ਦਰਸਨ ਸਿੰਘ ਟੌਹੜਾ, ਸਤਪਾਲ ਸਿੰਘ ਗੁ: ਧੰਗੇੜਾ ਸਾਹਿਬ, ਬਾਬਾ ਗੁਰਕੀਰਤ ਸਿੰਘ ਅੱਚਲ, ਭਾਈ ਤਰਸੇਮ ਸਿੰਘ ਗੁਦਾਈਆ, ਚਰਨਜੀਤ ਸਿੰਘ ਹਿੰਮਤਪੁਰਾ, ਭਾਈ ਮੱਘਰ ਸਿੰਘ ਛੰਨਾ, ਭਾਈ ਧਰਮ ਸਿੰਘ ਚੋਹਂਟ ਖੇੜੀ, ਬਾਬਾ ਗੁਰਨੰਦ ਸਿੰਘ ਨਾਭਾ, ਭਾਈ ਨਿਰਮਲ ਸਿੰਘ ਊਧਾ, ਭਾਈ ਹਰਪਾਲ ਸਿੰਘ ਦੁਲੱਦੀ ਅਤੇ ਗੁਰਮੁੱਖ ਸਿੰਘ ਦੁਲੱਦੀ ਆਦਿ ਵੱਡੀ ਗਿਣਤੀ ਵਿਚ ਜਥੇਬੰਦੀ ਆਗੂ ਹਾਜਰ ਸਨ।

ਜਥੇਦਾਰ ਬਲਜਿੰਦਰ ਸਿੰਘ ਬਾਲਪੁਰ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।  ਤਸਵੀਰ : ਜਸਬੀਰ ਸਿੰਘ ਸੇਠੀ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger