ਨਾਭਾ, 22 ਜਨਵਰੀ (ਜਸਬੀਰ ਸਿੰਘ ਸੇਠੀ)-ਪੰਜਾਬ ਵਿੱਚ ਰਾਜਨੀਤਿਕ ਪਾਰਟੀਆਂ ਅਤੇ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਵਿੱਚ ਪਿੰਡ ਬਚਾਉ ਦੀ ਵਿੱਢੀ ਮੁਹਿੰਮ ਤਹਿਤ 26 ਜਨਵਰੀ ਨੂੰ ਸੰਗਰੂਰ ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿ¤ਧੂਪਰ, ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਾਰਟੀ (ਆਈ ਡੀ.ਪੀ), ਪੰਚਾਇਤ ਯੂਨੀਅਨ ਪੰਜਾਬ, ਪੰਜਾਬ ਸੇਵਾ ਦਲ, ਭਾਰਤੀ ਗਿਆਨ ਵਿਗਿਆਨ ਸਮਿਤੀ, ਪੰਚਾਇਤੀ ਰਾਜ ਜੇ.ਈ. ਐਸੋਸੀਏਸ਼ਨ ਅਤੇ ਸੀ.ਪੀ.ਆਈ. ਐਮ.ਐਲ.(ਲਿਬਰੇਸ਼ਨ), ਆਮ ਆਦਮੀ ਪਾਰਟੀ, ਵਿਚਾਰ ਮੰਚ ਪੰਜਾਬ, ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ। ਜਿਸ ਦੀਆਂ ਤਿਆਰੀਆਂ ਨੂੰ ਮੁੱਖ ਰੱਖ ਕੇ ਆਈ ਡੀ ਪੀ ਦੀ ਬਲਾਕ ਨਾਭਾ ਇਕਾਈ ਵੱਲੋਂ ਪਿੰਡਾਂ ਵਿੱਚ ਜਨਤਕ ਰੈਲੀਆਂ, ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੀ ਅਗਵਾਈ ਜ਼ਿਲ•ਾ ਪ੍ਰਧਾਨ ਗੁਰਮੀਤ ਸਿੰਘ ਥੂਹੀ, ਬਲਾਕ ਪ੍ਰਧਾਨ ਕੁਲਵੰਤ ਸਿੰਘ ਥੂਹੀ, ਅਵਤਾਰ ਸਿੰਘ ਤਾਰੀ, ਮੇਜ਼ਰ ਸਿੰਘ ਥੂਹੀ, ਈਸਵਰ ਸਿੰਘ ਅਗੇਤੀ, ਰਾਜਿੰਦਰ ਸਿੰਘ ਨਿਰਮਾਣ ਆਦਿ ਨੇ ਕੀਤੀ। ਤੂੰਗਾਂ, ਹਸਨਪੁਰ, ਗੁਣੀਕੇ, ਧਾਰੋਂਕੀ, ਅਗੇਤੀ, ਅਗੇਤਾ, ਨਿਰਮਾਣਾ, ਦੀਵਾਨਗੜ•, ਕੋਟ ਖੁਰਦ ਆਦਿ ਨਾਭਾ ਇਲਾਕੇ ਦੇ ਪਿੰਡਾਂ ਵਿੱਚ ਕੀਤੀਆਂ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਤਾਰੀ, ਗੁਰਮੀਤ ਸਿੰਘ ਥੂਹੀ, ਜਗਤਾਰ ਸਿੰਘ ਹਸ਼ਨਪੁਰ, ਮੰਗਲ ਦਾਸ ਤੂੰਗਾਂ, ਬਖਸ਼ੀਸ ਸਿੰਘ ਧਾਰੋਂਕੀ, ਸਰੂਪ ਸਿੰਘ ਕੋਟ ਖੁਰਦ, ਗੁਰਮੇਲ ਸਿੰਘ ਗੁਣੀਕੇ, ਗੁਰਮੁੱਖ ਸਿੰਘ ਤੂੰਗਾ, ਰਾਮ ਸਿੰਘ ਧਾਰੋਂਕੀ, ਦਿਆ ਸਿੰਘ ਗੁਣੀਕੇ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਦੇ ਸਮੁੱਚੇ ਪ੍ਰਬੰਧ ਵੱਲ ਸਰਕਾਰਾਂ ਨੇ ਕਦੇ ਧਿਆਨ ਹੀ ਨਹੀਂ ਦਿੱਤਾ ਅਤੇ ਨਾ ਹੀ ਆਬਾਦੀ ਅਨੁਸਾਰ ਪੰਚਾਇਤੀ ਰਾਜ ਕਾਨੂੰਨ ਅਨੁਸਾਰ ਬਜ਼ਟ ਵਿੱਚੋਂ ਫੰਡ ਜਾਰੀ ਕੀਤੇ ਹਨ। ਪਿੰਡਾਂ ਲਈ ਮਨਰੇਗਾ, ਸਿਹਤ ਬੀਮਾ ਯੋਜਨਾ ਜਾਂ ਹੋਰ ਸਕੀਮਾਂ ਪ੍ਰਤੀ ਬੇਰੁਖੀ ਕਾਰਨ ਖਰਬਾਂ ਰੁਪਏ ਜੋ ਪਿੰਡਾਂ ਦੇ ਲੋਕਾਂ ਨੂੰ ਮਿਲ ਸਕਦੇ ਸਨ, ਉਹ ਨਹੀਂ ਮਿਲੇ। ਪੇਂਡੂ ਕਰਜ਼ਾ ਰਾਹਤ ਬਿੱਲ ਪਾਸ ਨਾ ਹੋਣ ਕਾਰਨ ਪਿੰਡਾਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਸਿਰ ਕਰਜੇ ਦੀ ਪੰਡ ਲਗਾਤਾਰ ਭਾਰੀ ਹੋ ਰਹੀ ਹੈ। ਜਿਸ ਕਾਰਨ ਇਹ ਵਰਗ ਖੁਦਕਸ਼ੀਆਂ ਦੇ ਰਾਹ ਪੈ ਚੁੱਕੇ ਹਨ। ਸਰਕਾਰ ਨੇ ਪਿੰਡ ਬਿਲਕੁੱਲ ਵਿਸਾਰ ਦਿੱਤੇ ਹਨ। ਇਸੇ ਕਰਕੇ ਪਿੰਡ ਲਗਾਤਾਰ ਪਛੜੇ ਹਨ। ਇਨ•ਾਂ ਨੂੰ ਬਚਾਉਣ ਲਈ ਵਿਸ਼ੇਸ਼ ਤੌਰ ’ਤੇ ਧਿਆਨ ਦੇਣ ਦੀ ਲੋੜ ਹੈ। ਆਗੂਆਂ ਨੇ ਅੱਗੇ ਕਿਹਾ ਗ੍ਰਾਮ ਸਭਾ ਤਹਿਤ ਆਮ ਲੋਕਾਂ ਨੂੰ ਮਿਲੇ ਹੱਕਾਂ ਬਾਰੇ ਲੋਕਾਂ ਨੂੰ ਜਾਗ੍ਰਿਤ ਕਰਕੇ ਲਾਗੂ ਕਰਵਾਉਣ ਦੀ ਲੋੜ ਹੈ। ਪੰਚਾਇਤੀ ਚੋਣਾਂ ਵਿੱਚ ਪਿੰਡਾਂ ਦੀ ਧੜੇਬੰਦੀਆਂ ਤੋਂ ਉਪਰ ਉੱਠਕੇ ਲੋਕਾਂ ਲਈ ਕੰਮ ਕਰਨ ਵਾਲੇ ਇਮਾਨਦਾਰ ਲੋਕਾਂ ਅੱਗੇ ਲਿਆਉਣ ਦੀ ਵੱਡੀ ਲੋੜ ਹੈ। ਇਨ•ਾਂ ਚੋਣਾਂ ਵਿੱਚ ਨਸ਼ੇ ਵਰਤਾਉਣ ਵਾਲੇ ਉਮੀਦਵਾਰਾਂ ਦਾ ਬਾਇਕਾਟ ਕਰਕੇ ਅਜਿਹੇ ਭ੍ਰਿਸ਼ਟ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਰੈਲੀਆਂ ਦੌਰਾਨ ਪਿੰਡ ਬਚਾਉ ਮੁਹਿੰਮ ਤਹਿਤ ਪਿੰਡਾਂ ਵਿੱਚ ਪਿੰਡ ਬਚਾਉ ਕਮੇਟੀਆਂ ਦੀ ਚੋਣ ਵੀ ਕੀਤੀ ਗਈ। ਆਗੂਆਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ 26 ਜਨਵਰੀ ਨੂੰ ਸੰਗਰੂਰ ਵਿਖੇ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨ। ਇਸ ਮੌਕੇ ਭਿੰਦਰ ਸਿੰਘ ਹਸਨਪੁਰ, ਜਸਵੰਤ ਸਿੰਘ ਹਸਨਪੁਰ, ਨਰਿੰਦਰ ਸਿੰਘ, ਕਰਮਜੀਤ ਸਿੰਘ ਤੂੰਗਾਂ, ਭੁਪਿੰਦਰ ਸਿੰਘ ਧਾਰੋਂਕੀ, ਲਖਵਿੰਦਰ ਸਿੰਘ ਗੁਣੀਕੇ, ਬਲਵੰਤ ਸਿੰਘ ਗੁਣੀਕੇ ਆਦਿ ਨੇ ਵੀ ਸੰਬੋਧਨ ਕੀਤਾ।
: ਨਾਭਾ ਦੇ ਪਿੰਡ ਹਸ਼ਨਪੁਰ ਵਿਖੇ ਆਈ ਡੀ ਪੀ ਦੇ ਬਲਾਕ ਆਗੂ ਅਵਤਾਰ ਸਿੰਘ ਤਾਰੀ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ।

Post a Comment