ਇੰਦਰਜੀਤ ਢਿੱਲੋਂ, ਨੰਗਲ : /ਅੱਜ ਇਥੇ ਅਨਿਲ ਕੁਮਾਰ ਕਾਨੂੰਗੋ ਵਲੋਂ ਇੱਕ ਪੱਤਰਕਾਰ ਸਮੇਲਨ ਦੌਰਾਨ ਜਿਲ•ਾ ਹੁਸ਼ਿਆਅਰਪੁਰ ਪੁਲਿਸ ਤੇ ਇਨਸਾਫ ਨਾ ਦੇਣ ਦੇ ਦੋਸ਼ ਲਗਾਏ ਉਨ•ਾਂ ਕਿਹਾ ਕਿ ਮੇਰੀ ਭੈਣ ਸਨੇਹ ਲਤਾ ਜੋ ਕਿ ਪਿੰਡ ਟੱਬਾ ਥਾਣਾ ਗੜ•ਸ਼ੰਕਰ ਜਿਲ•ਾ ਹੁਸ਼ਿਆਰਪੁਰ ਵਿਖੇ ਵਿਆਹੀ ਹੋਈ ਸੀ। ਜਿਸ ਦੀ ਅੱਗ ਨਾਲ ਸੜਨ ਕਾਰਨ ਮਿਤੀ 25-11-2012 ਨੂੰ ਮੌਤ ਹੋਈ ਸੀ। ਅੱਗ ਲੱਗਣ ਦਾ ਇਹ ਹਾਦਸਾ ਮਿਤੀ 22-11-2012 ਨੂੰ ਵਾਪਰਿਆ ਸੀ। ਜਿਸ ਸਬੰਧੀ ਸਹੁਰੇ ਪ੍ਰੀਵਾਰ ਨੇ ਇਸ ਨੂੰ ਹਾਦਸਾ ਦਸ ਕੇ ਛੁਪਾਉਣ ਦੀ ਕੋਸ਼ਿਸ਼ ਕੀਤੀ। ਜਦ ਕਿ ਹਲਾਤ ਤੋਂ ਸਾਡੀ ਭੈਣ ਨੂੰ ਸਾੜਨ ਬਾਰੇ ਸਪੱਸ਼ਟ ਪਤਾ ਲੱਗਦਾ ਹੈ। ਉਨ•ਾ ਕਿਹਾ ਕਿ ਇਸ ਸਬੰਧੀ ਮੇਰੇ ਵਲੋਂ ਮਿਤੀ 25 ਨਵੰਬਰ 2012 ਨੂੰ ਮੁੱਖ ਅਫਸਰ ਥਾਣਾਂ ਗੜਸ਼ੰਕਰ ਨੂੰ ਮੋਤ ਸ਼ੱਕੀ ਹਾਲਤਾਂ ਵਿੱਚ ਹੋਣ ਸਬੰਧੀ ਖੁਦ ਪੇਸ਼ ਹੋ ਕੇ ਦਰਖਾਸਤ ਦੇ ਮੁੱਕਦਮਾਂ ਦਰਜ਼ ਕਰਣ ਦੀ ਅਰਜ ਕੀਤੀ ਸੀ। ਜਿਸ ਸਬੰਧੀ ਵਾਰ ਵਾਰ ਪਤਾ ਕਰਣ ਤੇ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਹੀ ਕੀਤੀ ਗਈ। ਪੁਲਿਸ ਦੀ ਇਸ ਟਾਲਮਟੋਲ ਨੀਤੀ ਤੋਂ ਤੰਗ ਆ ਕੇ ਮੇਰੇ ਵਲੋਂ ਐਸ.ਐਸ.ਪੀ. ਹੁਸ਼ਿਆਰਪੁਰ ਨੂੰ ਵੀ ਦਰਖ਼ਾਸਤ ਦਿੱਤੀ ਗਈ। ਜਿਸ ਦਾ ਅਰਸਾ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਵਲੋਂ ਕਾਰਵਾਈ ਕਰਣ ਦੀ ਬਜ਼ਾਏ ਸਿਰਫ਼ ਟਾਲਮਟੋਲ ਕੀਤਾ ਜਾ ਰਿਹਾ ਹੈ ਅਤੇ ਵਾਰ ਵਾਰ ਅੱਗੇ ਤੋਂ ਅੱਗੇ ਸਮਾਂ ਦੇ ਕੇ ਸਿਰਫ਼ ਡੰਗ ਟਪਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦੋ ਥਾਣਾਂ ਗੜ•ਸ਼ੰਕਰ ਦੇ ਐਸ.ਐਚ. ਓ. ਹਰਬੰਸ ਸਿੰਘ ਸਬ ਇੰਸਪੈਕਟਰ ਨਾਲ ਗੱਲ ਕੀਤੀ ਗਈ ਤਾਂ ਉਨ•ਾ ਕਿਹਾ ਕਿ ਸ਼ਿਕਾਇਤ ਕਰਤਾ ਵਲੋਂ ਐਸ.ਐਸ.ਪੀ. ਸਾਹਿਬ ਨੂੰ ਦਿੱਤੀ ਗਈ ਦਰਖ਼ਾਸਤ ਦੀ ਜਾਂਚ ਡੀ.ਐਸ.ਪੀ. ਗੁਰਮੇਲ ਸਿੰਘ ਵਲੋਂ ਕੀਤੀ ਜਾ ਰਹੀ ਹੈ ਅਤੇ ਇਸ ਕਾਰਣ ਸਥਾਨਕ ਪੁਲਿਸ ਵਲੋਂ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਉਦੀ ਜਾਵੇਗੀ।
ਅਨਿਲ ਕੁਮਾਰ ਕਾਨੂੰਗੋ ਪੱਤਰਕਾਰਾਂ ਨੂੰ ਆਪਣੇਂ ਨਾਲ ਹੋ ਰਹੀ ਨਾ ਇਨਸਾਫੀ ਦੀ ਜਾਣਕਾਰੀ ਦਿੰਦੇ ਹੋਏ


Post a Comment