ਇੰਦਰਜੀਤ ਢਿੱਲੋਂ, ਨੰਗਲ/ ਬੇਰੁਜ਼ਗਾਰ ਲਾਇਨਮੈਨ ਪਿਛਲੇ 17 ਸਾਲਾਂ ਤੋਂ ਆਪਣੀ ਭਰਤੀ ਪਾਵਰਕਾਮ ਵਿੱਚ ਕਰਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ। ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਲਾਰੇ ਲੱਪਿਆਂ ਤੋਂ ਇਲਾਵਾ ਕੁੱਝ ਨਹੀ ਦਿੱਤਾ। 13 ਜਨਵਰੀ 2012 ਨੂੰ ਬਾਦਲ ਸਰਕਾਰ ਨੇ 15000 ਲਾਇਨਮੈਨ ਭਰਤੀ ਕਰਨ ਲਈ ਇਸ਼ਤਿਹਾਰ ਜਾਰੀ ਕੀਤਾ। ਪਰ ਹੁਣ ਤੱਕ 1000 ਲਾਇਨਮੈਨ ਪਾਵਰਕਾਮ ’ਚ ਭਰਤੀ ਕੀਤਾ ਗਿਆ। ਬਾਕੀ ਰਹਿੰਦੇ 5000 ਲਾਇਨਮੈਨਾਂ ਨੂੰ ਕੋਰਟ ਦੇ ਕੇਸਾਂ ਵਿੱਚ ਉਲਝਾ ਕੇ ਰੱਖ ਦਿੱਤਾ। ਮਾਘੀ ਦੇ ਤਿਉਹਾਰ ਤੇ 13 ਜਨਵਰੀ 2013 ਬੇਰੁਜਗਾਰ ਲਾਇਨਮੈਨ ਆਪਣੇ ਪ੍ਰੀਵਾਰਾਂ ਸਮੇਤ ਬਾਦਲ ਸਰਕਾਰ ਨਾਂਲ ਰਹਿੰਦੇ ਲਾਇਨਮੈਨਾਂ ਦੀ ਭਰਤੀ ਦੀ ਗੱਲ ਗਏ ਤਾਂ ਇਨ•ਾਂ ਬੇਰੁਜਗਾਰ ਲਾਇਨਮੈਨਾਂ ਨੂੰ ਇਨ•ਾਂ ਦੀਆਂ ਮਾਵਾਂ ਅਤੇ ਇਸਤਰੀਆਂ ਨੂੰ ਤੇ ਨੰਨੀ ਛਾਂ ਨੂੰ ਬੇਰਹਿਮੀ ਨਾਲ ਲਾਠੀ ਚਾਰਜ ਕੀਤਾ ਗਿਆ। ਬਾਦਲ ਸਰਕਾਰ ਨੇ 32 ਬੇਰੁਜਗਾਰ ਲਾਇਨਮੈਨ, 25 ਬੀਬੀਆਂ ਤੇ 2 ਬੱਚੇ 5 ਇੱਕ ਪੰਜ ਸਾਲ ਤੇ ਦੂਜਾ ਡੇਢ ਸਾਲ ਇਨ•ਾਂ 57 ਜਣਿਆ ਨੂੰ ਝੂਠੇ ਕੇਸ ਬਣਾ ਕੇ ਜੇਲ•ਾਂ ਵਿੱਚ ਬੰਦ ਕਰ ਦਿੱਤਾ। ਇੱਕ ਪਾਸੇ ਤਾਂ ਪੰਜਾਬ ਇਸਤਰੀਆਂ ਨੂੰ ਤੇ ਨੰਨੀ ਛਾਂ ਨੂੰ ਦੇਸ਼ ਵਿੱਚ ਬਣਦਾ ਅਧਿਕਾਰ ਦੇ ਰਹੀ ਹੈ ਦੂਜੇ ਪਾਸੇ ਸਰਕਾਰ ਇਨ•ਾਂ ਬੇਰੁਜਗਾਰ ਲਾਇਨਮੈਨਾਂ ਦੇ ਮਾਪਿਆਂ ਨੂੰ ਤੇ ਨੰਨੀ ਛਾਂ ਨੂੰ ਝੂਠੇ ਕੇਸ ਬਣਾ ਕੇ ਜੇਲਾਂ ਵਿੱਚ ਬੰਦ ਕਰ ਰਹੀ ਹੈ। ਜੇਕਰ ਸਰਕਾਰ ਨੇ ਆਪਣੇ ਝੂਠੇ ਕੇਸ ਵਾਪਿਸ ਨਹੀ ਲਏ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਜਿਲ•ਾ ਪ੍ਰਧਾਨ ਅਮਰੀਕ ਸਿੰਘ, ਮੁੱਖ ਸਲਾਹਕਾਰ, ਕਾਲੀਦਾਸ ਮੀਤ ਪ੍ਰਧਾਨ ਜਰਨੈਲ ਸਿੰਘ, ਜਨਰਲ ਸਕੱਤਰ ਅਜੇ ਕਪੂਰ, ਜਿਲ•ਾ ਖਜਾਨਚੀ ਪਰਮਜੀਤ ਸਿੰਘ, ਪ੍ਰੈਸ ਸਕੱਤਰ ਹਰਪਾਲ ਸਿੰਘ, ਨੰਗਲ ਬਲਾਕ ਪ੍ਰਧਾਨ ਸੁਭਾਸ਼ ਕੁਮਾਰ, ਮੁਨੀਸ਼ ਤਨੇਜਾ, ਸ਼ੇਖਰ ਗਾਂਧੀ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।

Post a Comment