ਨਾਭਾ ਬਲਾਕ ਵਿਚ ਨਰੇਗਾ ਕਾਮਿਆਂ ਨਾਲ ਕੀਤਾ ਜਾ ਰਿਹਾ ਹੈ ਪੱਖਪਾਤ

Friday, January 18, 20130 comments


ਨਾਭਾ, 18 ਜਨਵਰੀ (ਜਸਬੀਰ ਸਿੰਘ ਸੇਠੀ)-ਨਰੇਗਾ ਰੁਜਗਾਰ ਪ੍ਰਾਪਤ ਮਜਦੂਰ ਯੂਨੀਅਨ (ਰਜਿ:) ਵੱਲੋਂ ਰੋਸ ਮੀਟਿੰਗ ਪਿੰਡ ਬਿਰੜਵਾਲ ਵਿਖੇ ਕੀਤੀ ਗਈ। ਪਿੰਡ ਬਿਰੜਵਾਲ ਵਿਖੇ ਨਰੇਗਾ ਦੇ ਤਹਿਤ ਬੁੱਧਵਾਰ ਨੂੰ ਸਰਪੰਚ ਵੱਲੋਂ ਕੰਮ ਚਲਵਾਇਆ ਗਿਆ, ਜਿਸ ਵਿਚ 14 ਮਜਦੂਰਾਂ ਨੂੰ ਕੰਮ ਤੇ ਲਗਾਇਆ ਗਿਆ ਜਦੋਂ ਕਿ 52 ਮਜਦੂਰਾਂ ਨੇ ਏ.ਡੀ.ਸੀ. ਪਟਿਆਲਾ ਨੂੰ 2 ਮਹੀਨੇ ਪਹਿਲਾਂ ਨਰੇਗਾ ਕੰਮ ਦੇ ਮੰਗ ਦੀਆਂ ਅਰਜੀਆਂ ਦਰਜ ਕਰਵਾਈਆਂ ਸਨ, ਨਰੇਗਾ ਕਾਨੂੰਨ ਦੇ ਤਹਿਤ ਮਜਦੂਰਾਂ ਨੂੰ 15 ਦਿਨਾਂ ਦੇ ਵਿਚ ਕੰਮ ਮਿਲਣਾ ਜਰੂਰੀ ਹੁੰਦਾ ਹੈ ਜੇ ਕੰਮ ਨਹੀਂ ਮਿਲਦਾ ਤਾਂ ਬੇਰੁਜਗਾਰੀ ਭੱਤਾ ਮਿਲਣਾ ਜਰੂਰੀ ਹੁੰਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਤਹਿਸੀਲ ਸਕੱਤਰ ਸੀ.ਪੀ.ਆਈ. ਨਾਭਾ ਰਫੀਕ ਮੁਹੰਮਦ ਸਾਧੋਹੇੜੀ ਨੇ ਮੌਕੇ ਤੇ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ 2 ਮਹੀਨਿਆਂ ਬਾਅਦ ਕੰਮ ਮਿਲਿਆ ਉਹ ਵੀ 14 ਬੰਦਿਆਂ ਨੂੰ, ਜੋ ਸਰਪੰਚ ਦੀ ਧਿਰ ਦੇ ਬੰਦੇ ਸਨ, ਬਾਕੀ ਮਜਦੂਰਾਂ ਨੂੰ ਕੰਮ ਤੋਂ ਜੁਆਬ ਦੇ ਦਿੱਤਾ ਗਿਆ 2 ਦਿਨਾਂ ਤੋਂ ਮਜਦੂਰ ਕੰਮ ਕਰਨ ਲਈ ਪਿੰਡ ਦੀ ਧਰਮਸ਼ਾਲਾ ਵਿਚ ਇਕੱਠੇ ਹੁੰਦੇ ਹਨ ਅਤੇ ਦੁਪਹਿਰ ਤੱਕ ਪੰਚਾਇਤ ਸੈਕਟਰੀ ਨੂੰ ਉਡੀਕ ਦੇ ਹਨ ਕਿ ਸਾਨੂੰ ਕੰਮ ਦੱਸਿਆ ਜਾਵੇ ਕਿ ਕਿੱਥੇ ਕੰਮ ਕਰਨਾ ਹੈ, ਨਾਂ ਤਾਂ ਸੈਕਟਰੀ ਪਹੁੰਚਦਾ ਹੈ ਅਤੇ ਨਾਂ ਹੀ ਪਿੰਡ ਦਾ ਸਰਪੰਚ ਮੌਕੇ ਤੇ ਪਹੁੰਚਕੇ ਮਜਦੂਰਾਂ ਨੂੰ ਕੰਮ ਦੱਸਦਾ ਹੈ। ਮੌਕੇ ਤੇ ਆਗੂਆਂ ਵੱਲੋਂ ਬੀ.ਡੀ.ਪੀ.ਓ. ਨਾਭਾ ਨਾਲ ਵੀ ਗੱਲ ਕੀਤੀ ਗਈ ਪਰ ਉਸ ਵੱਲੋਂ ਵੀ ਕੋਈ ਤਸੱਲੀਬਖਸ਼ ਜੁਆਬ ਨਹੀਂ ਮਿਲਿਆ। ਨਰੇਗਾ ਆਗੂਆਂ ਨੇ ਕਿਹਾ ਕਿ ਟੋਡਰਵਾਲ, ਬਿਰੜਵਾਲ, ਸੁੱਖੇਵਾਲ, ਭੀਲੋਵਾਲ, ਬਿਰਧਨੌ, ਤੁੰਗਾਂ, ਗਲਵੱਟੀ, ਸਾਧੋਹੇੜੀ, ਲੱਧਾਹੇੜੀ ਅਤੇ ਕਕਰਾਲਾ ਆਦਿ ਪਿੰਡਾਂ ਦੀਆਂ ਅਰਜੀਆਂ ਏ.ਡੀ.ਸੀ. ਪਟਿਆਲਾ ਕੋਲ ਦਰਜ ਕਰਵਾਈਆਂ ਗਈਆਂ ਸਨ ਪਰ ਅਜੇ ਤੱਕ ਕੰਮ ਨਹੀਂ ਦਿੱਤਾ ਗਿਆ ਅਤੇ ਰੋਸ ਵਜੋਂ ਮਜਦੂਰਾਂ ਵੱਲੋਂ 28 ਜਨਵਰੀ ਨੂੰ ਤਹਿਸੀਲ ਦੇ ਹਜਾਰਾਂ ਮਜਦੂਰਾਂ ਵੱਲੋਂ ਬੀ.ਡੀ.ਪੀ.ਓ. ਦਫਤਰ ਦੇ ਅਮਲੇ ਦਾ ਪੁਤਲਾ ਸਾੜਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ ਬਿਰੜਵਾਲ ਅਤੇ ਹਰਭਜਨ ਕੌਰ ਨੇ ਵੀ ਸੰਬੋਧਨ ਕੀਤਾ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger