ਨਾਭਾ, 18 ਜਨਵਰੀ (ਜਸਬੀਰ ਸਿੰਘ ਸੇਠੀ)-ਪਿਛਲੇ ਦਿਨੀਂ ਰਾਜਾ ਨਰਿੰਦਰ ਸਿੰਘ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੋ ਕਿ ਸਵਰਗ ਸੁਧਾਰ ਗਏ ਸਨ। ਉਨ੍ਹਾਂ ਦੀ ਯਾਦ ਵਿਚ ਉਨ੍ਹਾਂ ਦੇ ਸਿਆਸੀ ਸਕੱਤਰ ਰਹੇ ਸ. ਗੁਰਦਿਆਲਇੰਦਰ ਸਿੰਘ ਬਿੱਲੂ ਦੇ ਪਿੰਡ ਲੌਟ ਵਿਖੇ ਸਮੂਹ ਸੰਗਤ ਵੱਲੋਂ ਉਨ੍ਹਾਂ ਦੀ ਯਾਦ ਵਿਚ ਸ੍ਰੀ. ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਦੀ ਜਾਣਕਾਰੀ ਅੱਜ ਨਾਭਾ ਵਿਖੇ ਸ. ਬਲਤੇਜ ਸਿੰਘ ਖੋਖ ਸਰਕਲ ਪ੍ਰਧਾਨ ਦਿਹਾਤੀ ਅਤੇ ਸ੍ਰੀ. ਜਸਪਾਲ ਜੁਨੇਜਾ ਸ਼ਹਿਰੀ ਪ੍ਰਧਾਨ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਰਾਜਾ ਨਰਿੰਦਰ ਸਿੰਘ ਲੋਕਾਂ ਦੇ ਹਰਮਨ ਪਿਆਰੇ ਲੀਡਰ ਸਨ, ਜਿਨ੍ਹਾਂ ਨੂੰ ਲੋਕ ਕਦੇ ਵੀ ਭੁਲਾ ਨਹੀਂ ਸਕਦੇ। ਇਸ ਕਰਕੇ ਹੀ ਵੱਖ-ਵੱਖ ਥਾਵਾਂ ਤੇ ਅੱਜ ਲੋਕਾਂ ਵੱਲੋਂ ਉਨ੍ਹਾਂ ਦੀ ਯਾਦ ਵਿਚ ਭੋਗ ਪਾਏ ਜਾ ਰਹੇ ਹਨ। ਉਨ੍ਹਾਂ ਨੇ ਸਮੂਹ ਅਕਾਲੀ ਵਰਕਰਾਂ ਨੂੰ 20 ਜਨਵਰੀ ਨੂੰ ਪਿੰਡ ਲੌਟ ਵਿਖੇ ਸਵੇਰੇ 10 ਵਜੇ ਪਹੁੰਚਣ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਗੁਰਬਖਸੀਸ ਸਿੰਘ ਭੱਟੀ ਪ੍ਰਧਾਨ ਨਗਰ ਕੌਂਸਲ, ਸ. ਮਨਜੀਤ ਸਿੰਘ ਮੱਲ੍ਹੇਵਾਲ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ, ਸ. ਹਰਪਾਲ ਸਿੰਘ ਅਲੌਹਰਾਂ ਆਦਿ ਹਾਜਰ ਸਨ।
Post a Comment